ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਨੇ ਵਾਰਡ ਨੰਬਰ 46 ਦੇ 197 ਘਰਾਂ ਵਿਚ ਪਹੁੰਚਾਇਆ ਰਾਸ਼ਨ

Tags: 

ਮੋਗਾ,2 ਅਪਰੈਲ (ਜਸ਼ਨ) : ਕਰੋਨਾ ਕਹਿਰ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੇ 11 ਵੀਂ ਦਿਨ ਮੋਗਾ ਮੁਕੰਮਲ ਬੰਦ ਹੈ ਪਰ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਬਾਕੀ ਜ਼ਿਲ੍ਹਿਆਂ ਦੇ ਨਾਲ ਨਾਲ ਮੋਗਾ ਜ਼ਿਲ੍ਹੇ ਵਿਚ ਵੀ ਮੁਹਿੰਮ ਵਿੱਢੀ ਗਈ ਹੈ ਤਾਂ ਕਿ ਕਰਫਿਊ ਦੌਰਾਨ ਕੋਈ ਵੀ ਪਰਿਵਾਰ ਭੁੱਖਾ ਨਾ ਸੌਂਵੇਂ । ਰਾਸ਼ਨ ਵੰਡਣ ਦੀ ਇਸ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ। ਅੱਜ ਵਾਰਡ ਨੰਬਰ 46 ਵਿਚ ਕਾਂਗਰਸ ਦੇ ਯੂਥ ਆਗੂ ਸੰਦੀਪ ਸੇਠ ਨੇ ਆਪਣੀ ਟੀਮ ਨਾਲ ਸਰਕਾਰ ਵੱਲੋਂ ਭੇਜਿਆ ਰਾਸ਼ਨ ਗਰੀਬਾਂ ਦੇ ਘਰਾਂ ਤੱਕ ਪਹੰੁਚਾਇਆ । ਰਾਸ਼ਨ ਵੰਡਣ ਦੀ ਮੁਹਿੰਮ ਨੂੰ ਸਫ਼ਲ ਕਰਨ ਲਈ ਸਮਾਜ ਸੇਵੀ ਗੁਰਮਿੰਦਰ ਸਿੰਘ ,ਪੰਕਜ ,ਸ਼ਿਵਮ ਕੁਮਾਰ ,ਪਰਵੇਸ ਵਰਮਾ ਅਤੇ ਸਰਕਾਰੀ ਮੁਲਾਜ਼ਮ ਜੀਵਨ ਕੁਮਾਰ,ਰਾਜ ਕੁਮਾਰ ਆਦਿ ਨੇ ਵੱਡਾ ਯੋਗਦਾਨ ਪਾਇਆ। ਇਸ ਮੌਕੇ ਯੂਥ ਆਗੂ ਸੰਦੀਪ ਸੇਠ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਅਗਵਾਈ ਵਿਚ ਉਹ ਇਹ ਪੂਰੀ ਤਰਾਂ ਯਕੀਨੀ ਬਣਾ ਰਹੇ ਹਨ ਕਿ ਹਰ ਵਾਰਡ ਵਿਚ ਰਹਿ ਰਹੇ ਗਰੀਬ ਪਰਿਵਾਰਾਂ ਤੱਕ ਸਰਕਾਰੀ ਰਾਸ਼ਨ ਪਹੁੰਚਾਇਆ ਜਾਵੇ । ਉਹਨਾਂ ਦੱਸਿਆ ਕਿ ਅੱਜ ਉਹਨਾਂ ਨੇ 197 ਘਰਾਂ ਤੱਕ ਸਰਕਾਰੀ ਰਾਸ਼ਨ ਪਹੁੰਚਾਇਆ ਹੈ ।