ਬੀਮਾਰ ਵਿਅਕਤੀਆਂ ਲਈ ਡਾਕਟਰ ਫੋਨ ’ਤੇ ਦੇਣਗੇ ਮਸ਼ਵਰਾ, ਨਗਰ ਨਿਗਮ ਲੋੜਵੰਦਾਂ ਨੂੰ ਮੁੱਫਤ ਦਵਾਈ ਪਹੁੰਚਾਏਗਾ ਘਰੋ ਘਰੀ, ਏ ਡੀ ਸੀ ਸ਼੍ਰੀਮਤੀ ਅਨੀਤਾ ਦਰਸ਼ੀ ਨੇ 24 ਡਾਕਟਰਾਂ ਦੇ ਫੋਨ ਨੰਬਰਾਂ ਦੀ ਸੂਚੀ ਕੀਤੀ ਜਾਰੀ
ਮੋਗਾ, 02 ਅਪ੍ਰੈਲ(ਜਸ਼ਨ): ਜ਼ਰੂਰਤਮੰਦ ਅਤੇ ਬਿਮਾਰ ਵਿਅਕਤੀਆਂ ਨੂੰ ਕਰਫਿਊ ਦੌਰਾਨ ਰਾਹਤ ਦੇਣ ਲਈ ਆਨਲਾਈਨ ਮੈਡੀਕਲ ਸਹਾਇਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 24 ਡਾਕਟਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਲੋਕ ਲੋੜ ਅਨੁਸਾਰ ਇਨ੍ਹਾਂ ਡਾਕਟਰਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਦਵਾਈ ਲਿਖਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਐਮ.ਡੀ. ਮੈਡੀਸਨ ਲਈ ਡਾ. ਸੰਜੀਵ ਮਿੱਤਲ ਨੂੰ 98724-66111 ’ਤੇ, ਡਾ. ਪ੍ਰੀਤੀ ਥਾਪਰ ਨੁੰ 82838-24920 ’ਤੇ, ਡਾ. ਐਚ.ਐਸ ਬੀਰ ਨੂੰ 97810-36999 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਹੱਡੀਆਂ ਦੇ ਰੋਗਾਂ ਲਈ (ਓਰਥੋ) ਡਾ. ਪ੍ਰੇਮ ਸਿੰਘ ਨੂੰ 98140-27307 ’ਤੇ, ਡਾ. ਗੁਰਪ੍ਰੀਤ ਗੋਇਲ ਨੂੰ 75082-34188 ’ਤੇ ਅਤੇ ਡਾ. ਰਛਪਾਲ ਸਿੰਘ ਸੰਧੂ ਨੂੰ 98141-18670 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾ ਦੱਸਿਆ ਕਿ ਬੱਚਿਆਂ ਸਬੰਧੀ ਦਵਾਈ ਲਈ ਡਾ. ਦਰਸ਼ਨ ਸਿੰਗਲਾ ਨੂੰ 98140-00467 ’ਤੇ, ਡਾ. ਚੰਦਨ ਸਿੰਗਲਾ ਨੂੰ 98145-87366 ’ਤੇ, ਡਾ. ਕਪਿਲ ਬੋਹਰਾ ਨੂੰ 98786-23466 ’ਤੇ, ਡਾ. ਨਰਿੰਦਰ ਸਿੰਘ ਨੂੰ 94170-18132 ’ਤੇ, ਡਾ. ਅਰੁਣ ਅਗਰਵਾਲ ਨੂੰ 98141-53430 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਹੀ ਸਰਜਰੀ ਲਈ ਡਾ. ਨਵਰਾਜ ਸਿੰਘ ਨੂੰ 98141-53726 ’ਤੇ, ਡਾ. ਪੀ.ਐਨ. ਮਹਾਜਨ ਨੂੰ 98141-20205 ’ਤੇ, ਡਾ. ਐਚ.ਐਸ. ਸਿੱਧੂ ਨੂੰ 98143-55461 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਗਾਇਨੀ (ਔਰਤਾਂ ਸਬੰਧੀ ਰੋਗਾਂ) ਲਈ ਡਾ. ਨੀਲੂ ਕੋਰਾ ਨੂੰ 94172-78732 ’ਤੇ, ਡਾ. ਰੀਨਾ ਵੀਜ਼ਨ ਨੂੰ 98722-38037 ’ਤੇ, ਡਾ. ਸ਼ੀਨੂ ਗੋਇਲ ਨੂੰ 80541-45809 ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮਾਨਸਿਕ ਰੋਗਾਂ ਲਈ ਡਾ. ਜਸਮੀਤ ਸਿੱਧੂ ਨੂੰ 78756-80360 ’ਤੇ, ਡਾ. ਹਰਿੰਦਰ ਸੇਖੋਂ ਨੂੰ 94789-93480 ’ਤੇ, ਡਾ. ਇਕਬਾਲ ਸਿੰਘ ਨੂੰ 98883-54319 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਯੂਰੀਨਰੀ (ਪਿਸ਼ਾਬ ਰੋਗ) ਲਈ ਡਾ. ਆਸ਼ੀਸ਼ ਕੋਰਾ ਨੂੰ 98559-37254 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਗੁਰਦਿਆਂ ਸਬੰਧੀ ਰੋਗਾਂ ਲਈ ਡਾ. ਸੋਰਵ ਗੋਇਲ ਨੂੰ 87289-30047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਅੱਖਾਂ ਸਬੰਧੀ ਡਾ. ਰਾਜੀਵ ਗੁਪਤਾ ਨੂੰ 98141-74744 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨੱਕ, ਕੰਨ ਅਤੇ ਗਲੇ ਸਬੰਧੀ ਰੋਗਾਂ ਲਈ ਡਾ. ਤਨੁਜ ਥਾਪਰ ਨੂੰ 96461-32503 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਸਾਰੇ 50 ਵਾਰਡਾਂ ਲਈ ਕੁਲ 25 ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਵੱਲੋਂ ਲੋੜ ਅਨੁਸਾਰ ਮੋਗਾ ਸ਼ਹਿਰ ਵਾਸੀਆਂ ਨੂੰ ਮੱਦਦ ਦਿੱਤੀ ਜਾਵੇਗੀ। ** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -