ਅਜੀਤਵਾਲ ਪਿੰਡ ਸੈਨੇਟਾਈਜ਼ ਕਰਨ ਵਾਸਤੇ ਕੀਤੀ ਗਈ ਸਪਰੇਅ, ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਕੀਤੇ ਜਾਣਗੇ ਉਪਰਾਲੇ

ਅਜੀਤਵਾਲ, 29 ਮਾਰਚ (ਅਵਤਾਰ ਸਿੰਘ) ਕਰੋਨਾ ਵਾਇਰਸ ਕਾਰਨ ਪੈਂਦਾ ਹੋਈ ਬਿਮਾਰੀ ਨਾਲ ਨਜਿੱਠਣ ਲਈ ਪਿੰਡ ਅਜੀਤਵਾਲ ਵਿਖੇ ਸੈਨੇਟਾਈਜ਼ ਕਰਨ ਵਾਸਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਸਮਾਜ ਸੇਵੀ ਰਕੇਸ਼ ਕੁਮਾਰ ਕਿੱਟਾ ਅਤੇ ਗੁਰਜੀਤ ਸਿੰਘ ਮਾਨ ਨੇ ਦੱਸਿਆ ਕਿ ਸਾਰੇ ਪਿੰਡ ਵਾਸੀ ਇਸ ਭਿਆਨਕ ਬਿਮਾਰੀ ਖਿਲ਼ਾਫ ਡਟ ਕੇ ਲੜਨਗੇ , ਜਿਸ ਕਰਕੇ ਉਨ੍ਹਾ ਵੱਲੋਂ ਅੱਜ ਪੂਰੇ ਪਿੰਡ ‘ਚ ਸੈਨੇਟਾਇਜ਼ ਕਰਨ ਲਈ ਟਰੈਕਟਰ ਤੇ ਸਪਰੇਅ ਪੰਪ ਡੇਰਾ ਸਮਾਧਾ ਤੋ ਮਹੰਤ ਬਲਵਿੰਦਰ ਸਿੰਘ ਦੇ ਹਾਜਰੀ ‘ਚ ਰਵਾਨਾ ਕੀਤੇ ਗਏ ਹਨ। ਉਨ੍ਹਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਪੂਰੇ ਪਿੰਡ ਨੂੰ ਤਕਰੀਬਨ 3-4 ਵਾਰ ਸੈਨੀਟਾਇਜ਼ ਕੀਤਾ ਜਾਵੇਗਾ ਤਾ ਜੋ ਇਸ ਭਿਆਨਕ ਬਿਮਾਰੀ ਤੋ ਬਚਿਆ ਜਾ ਸਕੇ। ਉਨ੍ਹਾ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਹਰ ਇੱਕ ਵਿਅਕਤੀ ਆਪਣੇ ਹੱਥ ਨੂੰ ਸਾਫ ਰੱਖੇ , ਹਰ ਵਿਅਕਤੀ ਇੱਕ ਦੂਸਰੇ ਤੋ ਕਰੀਬ 6 ਫੁੱਟ ਦੀ ਦੂਰੀ ਬਣਾ ਕੇ ਰੱਖੇ ਅਤੇ ਲੋੜ ਅਨੁਸਾਰ ਹੀ ਘਰ ਤੋ ਬਾਹਰ ਨਿੱਕਲੇ । ਸ਼ਮਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਾਸੀ ਪ੍ਰਸ਼ਾਸ਼ਨ ਦਾ ਪੂਰਾ ਸਾਥ ਦੇਣ ਅਤੇ ਬਿਨ੍ਹਾ ਵਜ੍ਹਾ ਗਲ਼ੀਆਂ ‘ਚ ਨਾ ਘੁੱਮਣ ਅਤੇ ਟੋਲੀਆਂ ਬਣਾ ਕੇ ਨਾ ਬੈਠਣ ਕਿਉਕਿ ਇਸ ਲਈ ਵਾਇਰਸ ਫੈਲਣ ਦਾ ਖਤਰਾ ਵਧਦਾ ਹੈ। ਉਨ੍ਹਾ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਉਨ੍ਹਾ ਨੂੰ ਖਾਣਾ ਵੀ ਬਣਾ ਕੇ ਦਿੱਤਾ ਜਾਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ