ਕਰੋਨਾ ਤੋਂ ਬਚਾਅ ਦਾ ਇਕੋ ਇਕ ਤਰੀਕਾ,ਰੋਗ ਪ੍ਰਤੀਰੋਧਕ ਸ਼ਕਤੀ ਨੂੰ ਬਣਾਏ ਰੱਖਣਾ,ਹੋਮਿਓਪੈਥੀ ਦਵਾਈਆਂ ਇੰਮਯੂਨਿਟੀ ਵਧਾਉਣ ਲਈ ਹਨ ਕਾਰਗਰ :ਡਾ. ਇਦੰਰਜੀਤ ਰਾਣਾ

Tags: 
ਗੁਰਦਾਸਪੁਰ,28 ਮਾਰਚ  (ਜਸ਼ਨ) :ਜਿਲ਼ਾ- ਗੁਰਦਾਸਪੁਰ ‘ਚ ਤੈਨਾਤ ਮੈਡੀਕਲ ਅਫਸਰ (ਹੋਮਿਓਪੈਥੀ) ਡਾ. ਇਦੰਰਜੀਤ ਰਾਣਾ (9478207800) ਦਾ ਆਖਣਾ ਹੈ ਕਿ ਸਿਵੀਅਰ ਅਕਯੂਟ ਰੈਸਪਿਰੇਟਰੀ ਸਿੰਡ੍ਰੋਮ ਸ਼੍ਰੇਣੀ ਦੇ ਵਾਇਰਸ ਤੋਂ ਫੈਲਣ ਵਾਲਾ ਇਹ ਇੰਕ ਅਜਿਹਾ ਸੰਕ੍ਰਮਕ ਰੋਗ ਹੈ ਜਿਸਨੇ ਕਿ ਵਿਸ਼ਵ ਦੇ ਲੱਗਭੱਗ 199 ਦੇਸ਼ਾਂ ਨੂੰ ਅਪਣੀ ਚਪੇਟ ਵਿੱਚ ਲੈ ਕੇ ਘਾਤਕ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇਹ ਰੋਗ ਸੰਕ੍ਰਮਣ ਪ੍ਰਭਾਵਿਤ ਵਿਅਕਤੀ ਦੀ ਖਾਂਸੀ ਜਾਂ ਛਿੱਕਣ ਤੋਂ ਨਿਕਲਣ ਵਾਲੇ ਪਾਣੀ ਦੇ ਛਿੱਟਿਆਂ ਦੇ ਸੰਪਰਕ ਵਿੱਚ ਆਉਂਣ ਨਾਲ ਫੈਲਦਾ ਹੈ। ਪ੍ਰਾਪਤ ਜਾਣਕਾਰੀਆਂ ਮੁਤਾਬਕ ਇਹ ਵਾਇਰਸ ਅਲੱਗ-ਅਲੱਗ ਚੀਜਾਂ/ਥਾਵਾਂ ਤੇ 4-100 ਘੰਟੇ ਤੱਕ ਜੀਉਂਦਾ ਰਹਿ ਸਕਦਾ ਹੈ।ਇਸ ਰੋਗ ਦਾ ਸੱਭ ਤੋਂ ਵੱਧ ਅਸਰ ਫੇਫੜਿਆਂ ਤੇ ਦਿਖਦਾ ਹੈ ਕਿਉਂਕਿ ਫੇਫੜਿਆਂ ਦੇ ਐਲਵੀਓਲਰ ਸੈਲਾਂ ਵਿੱਚ ਇੱਕ ਖਾਸ ਕਿਸਮ ਦਾ ਏਨਜ਼ਾਇਮ ਐਨਜੀਓਟੈਨਸਿਨ ਕਨਵਰਟਿੰਗ ਏਨਜ਼ਾਇਮ-2 ਸੱਭ ਤੋਂ ਵਧੇਰੇ ਮਿਲਦਾ ਹੈ ਅਤੇ ਇਹ ਵਾਇਰਸ ਆਪਣੀ ਨੁਕੀਲੀ ਬਣਤਰ ਰਾਹੀਂ ਇਸ ਏਨਜ਼ਾਇਮ ਨਾਲ ਜੁੜ ਕੇ ਐਲਵੀਓਲਰ ਸੈਲਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਆਪਣੇ ਵਰਗੇ ਹੋਰ ਵਾਇਰਸ ਪੈਦਾ ਕਰਦਾ ਹੋਇਆ ਗਿਣਤੀ ਵਿੱਚ ਕਈ ਗੁਣਾ ਵੱਧ ਕੇ ਫੇਫੜਿਆਂ ਵਿੱਚ ਸੋਜ ਪੈਦਾ ਕਰ ਦਿੰਦਾ ਹੈ ਜਿਸ ਨਾਲ ਮਰੀਜ਼ ਨੂੰ ਸਾਹ ਲੈਣ ਵਿੱਚ ਤਕਲੀਫ਼ ਆਉਂਦੀ ਹੈ। ਅਜਿਹੇ ਮਰੀਜ਼ ਦੇ ਛਿੱਕ ਜਾਂ ਖਾਂਸੀ ਨਾਲ ਨਿਕਲਣ ਵਾਲੇ ਪਾਣੀ ਦੇ ਛਿੱਟਿਆਂ ਦੇ ਸੰਪਰਕ ਵਿੱਚ ਆਉਂਣ ਨਾਲ ਇਹ ਸੰਕ੍ਰਮਣ ਇੱਕ ਤੋਂ ਹੋਰਨਾਂ ਕਈ ਵਿਅਕਤੀਆਂ ਵਿੱਚ ਚਲਾ ਜਾਂਦਾ ਹੈ।
ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਵਿਅਕਤੀ ਵਿੱਚ ਸੰਕ੍ਰਮਣ ਦੇ ਲੱਛਣ ਪੈਦਾ ਹੋਣ ਵਿੱਚ 2-14 ਦਿਨ ਦਾ ਸਮਾਂ ਲਗਦਾ ਹੈ, ਪਰ ਵਿਸ਼ਵ ਵਿੱਚ ਹੁਣ ਤੱਕ ਪਾਏ ਗਏ ਕੋਰੋਨਾ ਪ੍ਰਭਾਵਿਤ ਰੋਗੀਆਂ ਵਿੱਚ ਇਹ ਲੱਛਣ 5 ਦਿਨਾਂ ਵਿੱਚ ਹੀ ਪੈਦਾ ਹੁੰਦੇ ਦੇਖੇ ਗਏ ਅਤੇ 8 ਦਿਨਾਂ ਵਿੱਚ ਉਹਨਾਂ ਨੂੰ ਸਾਹ ਲੈਣ ਲਈ ਵੈਂਟੀਲੇਟਰ ਦੀ ਲੋੜ ਪੈਦਾ ਹੋ ਗਈ।ਜਾਂਚ ਦੌਰਾਨ ਸ਼ੁਰੂਆਤੀ ਦਿਨਾਂ ਵਿੱਚ ਇਹ ਵਾਇਰਸ ਨੱਕ ਅਤੇ ਗਲੇ ਦੀ ਰੇਸ਼ਾ/ਥੁੱਕ ਦੇ ਨਮੂਨਿਆਂ ਵਿੱਚ ਮਿਲਦਾ ਹੈ, ਪਰ ਬਾਅਦ ਦੇ ਦਿਨਾਂ ਵਿੱਚ ਇਹ ਇਹਨਾਂ ਥਾਂਵਾਂ ਤੇ ਨਾ ਮਿਲ ਕੇ ਸਿਰਫ਼ ਸ਼ੌਚ ਦੇ ਨਮੂਨਿਆਂ ਵਿੱਚ ਹੀ ਮਿਲਿਆ।ਇਸ ਰੋਗ ਵਿੱਚ ਸੱਭ ਤੋਂ ਪਹਿਲਾਂ ਆਮ ਫਲੂ ਵਾਂਗੂ ਜ਼ੁਕਾਮ-ਬੁਖਾਰ-ਮਾਸਪੇਸ਼ੀਆਂ ਦੀ ਦਰਦ ਵਰਗੇ ਲੱਛਣ ਮਿਲਦੇ ਹਨ ਅਤੇ ਸਾਹ ਲੈਣ ਵਿੱਚ ਤਕਲੀਫ਼ ਪੇਸ਼ ਆਉਂਦੀ ਹੈ, ਪਰ ਚੀਨ ਵਿੱਚ 53% ਰੋਗੀਆਂ ਵਿੱਚ ਸੱਭ ਤੋਂ ਪਹਿਲਾਂ ਛਾਤੀ ਜੀ ਜਕੜਨ ਅਤੇ ਵਧੀ ਹੋਈ ਧੜਕਨ ਵਰਗੇ ਲੱਛਣ ਪਾਏ ਗਏ।
ਬਚਾਅ ਦੇ ਸਾਧਨ-
ਸੰਕ੍ਰਮਣ ਪ੍ਰਭਾਵਿਤ ਵਿਅਕਤੀ/ਖੇਤਰ ਦੇ ਸੰਪਰਕ ਵਿੱਚ ਨਾ ਆਓ।
ਸੰਕ੍ਰਮਣ ਦੇ ਲੱਛਣਾਂ ਦੀ ਸੰਭਾਵਨਾ ਹੋਣ ਤੇ ਤੁਰੰਤ ਜਾਂਚ ਕਰਵਾ ਕੇ ਸਲਾਹ ਮੁਤਾਬਕ ਏਕਾਂਤਵਾਸ ਕਰੋ।
ਧੂਮਪਾਨ ਨਾ ਕਰੋ ਅਤੇ ਚੇਹਰੇ-ਅੱਖ-ਨੱਕ-ਮੂੰਹ ਨੂੰ ਬਾਰ-ਬਾਰ ਹੱਥ ਨਾ ਲਾਓ
ਬਚਾਅ ਦੇ ਸੰਸਾਧਨਾਂ (ਪਾਣੀ, ਸਾਬੁਣ, ਸੈਨੇਟਾਇਜ਼ਰ, ਮਾਸਕ, ਦਸਤਾਨੇ ਆਦਿ) ਦੀ ਵਰਤੋਂ ਸੂਝ ਨਾਲ ਕਰੋ।
ਹੋਮਿਓਪੈਥੀ ਰਾਹੀਂ ਇਲਾਜ-
ਅਸੀਂ ਸਾਰੇ ਜਾਣਦੇ ਹਾਂ ਕਿ ਇਸ ਮਾਰੂ ਬੀਮਾਰੀ ਤੋਂ ਬਚਾਓ ਹੀ ਇੱਕ ਮਾਤਰ ਹੱਲ ਹੈ।ਅਜੇ ਤੱਕ ਤਾਂ ਇਕ ਹੀ ਗੱਲ ਸਾਹਮਣੇ ਆਈ ਹੈ ਕਿ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਬਣਾਏ ਰੱਖਣਾ ਹੀ ਇਸ ਬਿਮਾਰੀ ਦਾ ਇਕਮਾਤਰ ਇਲਾਜ਼ ਹੈ। ਸਰੀਰ ਦੀ ਰੋਗਾਂ ਅਤੇ ਬਾਹਰੀ ਸੂਖਮ-ਜੀਵਾਂ (ਵਾਇਰਸ, ਬੈਕਟੀਰੀਆ ਆਦਿ) ਦੇ ਹਮਲੇ ਤੋਂ ਬਚਣ ਦੀ ਕੁਦਰਤੀ ਸ਼ਕਤੀ ਨੂੰ ਵਧਾ ਕੇ ਸਰੀਰ ਨੂੰ ਨਿਰੋਗੀ ਰੱਖਣ ਲਈ ਹੋਮਿਓਪੈਥੀ ਦਵਾਈਆਂ ਪੂਰੇ ਵਿਸ਼ਵ ਵਿੱਚ ਜਾਣੀਆਂ ਜਾਂਦੀਆਂ ਹਨ ਅਤੇ ਇਸ ਰੋਗ ਵਿੱਚ ਵੀ ਇੰਮਯੂਨਿਟੀ ਦੀ ਅਹਿਮ ਭੂਮਿਕਾ ਹੈ। ਅਸੀਂ ਦੇਖ ਰਹੇ ਹਾਂ ਕਿ ਅੱਜ ਮਰਨ ਵਾਲਿਆਂ ਤੋਂ ਜਿਆਦਾ ਗਿਣਤੀ ਸੰਕ੍ਰਮਣ ਪ੍ਰਭਾਵਿਤ ਵਿਅਕਤੀਆਂ ਦੀ ਹੈ। ਇਸ ਲਈ ਅਜਿਹੇ ਮਰੀਜ਼ਾਂ ਵਿੱਚ ਲੱਛਣ ਪੈਦਾ ਹੁੰਦਿਆਂ ਹੀ ਹੋਮਿਓਪੈਥੀ ਦਵਾਈਆਂ ਰਾਹੀਂ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਸਰੀਰ ਨੂੰ ਇਸ ਰੋਗ ਤੋਂ ਲੜਨ ਲਈ ਤਿਆਰ ਕੀਤਾ ਜਾ ਸਕਦਾ ਹੈ ਤਾਂ ਕਿ ਸੰਕ੍ਰਮਣ ਤੁਰੰਤ ਖਤਮ ਹੋ ਜਾਵੇ ਅਤੇ ਗੰਭੀਰ ਰੂਪ ਨਾ ਲੈ ਸਕੇ। ਇਸ ਤੋਂ ਇਲਾਵਾਂ ਬਚਾਅ ਵਜੋਂ ਵੀ ਸਿਹਤਮੰਦ ਵਿਅਕਤੀਆਂ ਵਿੱਚ ਹੋਮਿਓਪੈਥੀ ਦਵਾਈਆਂ ਦੀ ਵਰਤੋਂ ਦੇ ਨਿਰਦੇਸ਼ ਆਯੂਸ਼ ਵਿਭਾਗ, ਭਾਰਤ ਸਰਕਾਰ ਵੱਲੋਂ ਦਿੱਤੇ ਗਏ ਹਨ। 
ਕਾਰਗਰ ਹੋਮਿਓਪੈਥੀ ਦਵਾਈਆਂ- 
1. ਜੁਕਾਮ-ਗਲੇ ਦੀ ਸੋਜ--- ਬੈਲਾਡੋਨਾ, ਨਾਈਟਰਿਕ ਐਸ਼ਿਡ, ਲੈਕਸਿਸ, ਕਿਊਲਿਯਾ ਸੇਪੋਨੇਰੀਆ
2. ਸੁੱਕੀ ਖਾਂਸੀ-ਛਾਤੀ ਤੇ ਸਰੀਰ ਦਰਦ--- ਸਪੌਜਿਆ, ਫਾਸਫੋਰਸ, ਕਿਊਪਰਮ ਮੈਟ, ਯੂਪਾਟੋਰੀਅਮ
3. ਮੂੰਹ ਜਾਂ ਗਲਾ ਸੁਕਣਾ--- ਆਰਸੇਨਿਕ ਅਲਬਮ, ਬ੍ਰਾਯੋਨਿਆ ਅਲਬਾ
4. ਮਾਸਪੇਸ਼ੀਆਂ ਦੀ ਦਰਦ--- ਰਸ ਟਾੱਕਸ, ਯੂਪਾਟੋਰੀਅਮ, ਬ੍ਰਾਯੋਨਿਆ ਅਲਬਾ
5. ਸਾਹ ਲੈਣ ਵਿਚ ਤਕਲੀਫ--- ਇਪੀਕੈਕ, ਐਂਟਮ ਟਾਰਟ, ਫਾਸਫੋਰਸ, ਡਰੋਸਿਰਾ
6. ਨਿਮੋਨੀਆ--- ਸਟੈਨਮ.ਆਇਓ, ਐਂਟਮ ਟਾਰਟ, ਆਇਓਡੀਅਮ, ਟਿਉਬਰਕੁਲੀਨਮ, ਸਲਫਰ
7. ਬਹੁਤ ਕਮਜੋਰੀ--- ਐਸਿਡ ਫਾਸ, ਅਲਫਾਲਫਾ, ਫਾਇਵ ਫਾਸ
8. ਸਰੀਰ ਦੇ ਅੰਗ ਨੀਲੇ ਹੋਣਾ--- ਕਾਰਬੋ ਵੈਜ਼, ਐਂਟਮ ਟਾਰਟ, ਲੈਕਸਿਸ 
ਕੋਵਿਡ-19 ਦਾ ਸੰਕ੍ਰਮਣ ਕੁੱਝ ਸਮਾਂ ਲੈ ਕੇ ਗੰਭੀਰ ਰੂਪ ਧਾਰਣ ਕਰਦਾ ਹੈ ਇਸ ਲਈ ਬ੍ਰਾਯੋਨਿਆ, ਬੇਪਟੀਸੀਆ, ਜੇਲਸੀਮਿਅਮ, ਨੱਕਸ ਵੋਮਿਕਾ, ਅਤੇ ਕੈਂਫਰ ਵਰਗੀਆਂ ਦਵਾਈਆਂ ਕਾਫ਼ੀ ਅਸਰਦਾਈ ਹਨ। ਇਹ ਦਵਾਈਆਂ ਹੋਮਿਓਪੈਥੀ ਮਾਹਿਰਾਂ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ। ਹੋਮਿਓਪੈਥੀ ਵਾਂਗ ਹੀ ਹੋਰ ਆਯੂਸ਼ ਚਿਕਿਤਸਾ ਪ੍ਰਣਾਲੀਆਂ ਜਿਵੇਂ ਆਯੂਰਵੈਦ, ਯੂਨਾਨੀ ਆਦਿ ਦੇ ਇਸਤੇਮਾਲ ਨਾਲ ਮਨੁੱਖਤਾ ਅਤੇ ਖਾਸ ਤੌਰ ਤੇ ਸਿਹਤ ਅਦਾਰੇ ਵਿੱਚ ਮਚੀ ਇਸ ਐਮਰਜੈਂਸੀ ਅਤੇ ਇਸ ਤੋਂ ਪੈਦਾ ਹੋਈ ਮੈਨਪਾਵਰ ਦੀ ਕਮੀ ਅਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਵਿਸ਼ਵ ਸੁਆਸਥ ਸੰਗਠਨ ਦਾ ਵੀ ਇਹ ਹੀ ਕਹਿਣਾ ਹੈ ਕਿ ਏਕਾਂਤਵਾਸ ਵਿੱਚ ਰਹਿਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀ ਕੋਲ ਐਮਰਜੈਂਸੀ ਪ੍ਰਬੰਧਨ ਮਾਤਰ ਹੀ ਮੌਜੂਦ ਹੈ। ਇਸ ਮਹਾਮਾਰੀ ਦੀ ਰੋਕਥਾਮ ਅਤੇ ਇਸ ਤੋਂ ਮਨੁੱਖਤਾ ਨੂੰ ਬਚਾਉਂਣ ਲਈ ਭਾਰਤ ਨੂੰ ਆਯੂਸ਼ ਚਿਕਿਤਸਾ ਪ੍ਰਣਾਲੀਆਂ ਵੱਲ ਵੀ ਪਰਤਨਾ ਪਵੇਗਾ।