ਕਰਫ਼ਿਊ ਦੇ ਬਾਵਜੂਦ ਨੌਜਵਾਨ ਦਾ ਕਤਲ,ਨੌਜਵਾਨ ਦੀ ਜਿੰਮ ਵਿਚੋਂ ਮਿਲੀ ਲਾਸ਼

Tags: 

ਨਿਹਾਲ ਸਿੰਘ ਵਾਲਾ,26 ਮਾਰਚ (ਜਸ਼ਨ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਚ ਇੱਕ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਹੋਏ ਕਤਲ ਨਾਲ ਪਿੰਡ ਮਾਛੀਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਮਜ੍ਹਬੀ ਜੋ ਕੱਲ ਸ਼ਾਮ ਪਿੰਡ ਦੀ ਖੇਡ ਗਰਾਊਂਡ ‘ਚ ਬਣੇ ਜਿੰਮ ‘ਚ ਪ੍ਰੈਕਟਿਸ ਕਰਨ ਗਿਆ ਸੀ, ਪਰ ਵੀਰਵਾਰ ਦੀ ਸਵੇਰ ਦੇ ਸਮੇਂ ਉਸ ਦੀ ਜਿੰਮ ਚੋਂ ਲਹੂ ਨਾਲ ਲੱਥਪੱਥ ਲਾਸ਼ ਮਿਲੀ ਹੈ। ਇਸ ਕਤਲ ਦੀ ਘਟਨਾ ਦਾ ਪਤਾ ਲਗਦਿਆਂ ਐਸਪੀ (ਐਚ.) ਰਤਨ ਸਿੰਘ ਬਰਾੜ, ਡੀ ਐਸ ਪੀ ਮਨਜੀਤ ਸਿੰਘ, ਐਸ ਐਚ ਓ ਜਸਵੰਤ ਸਿੰਘ,ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ ਵੱਲੋਂ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿ੍ਰਤਕ ਦਲਿਤ ਨੌਜਵਾਨ ਸੁਖਪਾਲ ਸਿੰਘ ਦੀ ਮਾਤਾ ਚਰਨਜੀਤ ਕੌਰ ਦੇ  ਬਿਆਨਾਂ ਅਨੁਸਾਰ ਉਸ ਨੂੰ ਸ਼ੱਕ ਹੈ ਕਿ ਪਿੰਡ ਦੇ ਹਰਭਜਨ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਉਸ ਦੇ ਪੁੱਤਰ ਦੀ ਸਿਰ ‘ਚ ਰਾਡਾਂ ਮਾਰ ਕੇ ਹੱਤਿਆ ਕੀਤੀ ਹੈ। ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਿ੍ਰਤਕ ਸੁਖਪਾਲ ਸਿੰਘ ਦੀ ਮਾਤਾ ਚਰਨਜੀਤ ਕੌਰ ਵਾਸੀ ਮਾਛੀਕੇ ਦੇ ਬਿਆਨਾਂ  ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ ਹੈ। ਮਿ੍ਰਤਕ ਅੱਠ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ