ਜ਼ਿਲ੍ਹੇ ਦੇ ਪਿੰਡਾਂ ਵਿੱਚ ਮੌਜੂਦ ਦਵਾਈਆਂ ਦੀਆਂ ਦੁਕਾਨਾਂ, ਰਾਸ਼ਨ ਦੀਆਂ ਦੁਕਾਨਾਂ (ਹੱਟੀਆਂ), ਆਟਾ ਚੱਕੀਆਂ 26 ਮਾਰਚ ਤੋਂ 30 ਮਾਰਚ ਤੱਕ ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ੍ਹੀਆਂ ਰੱਖਣ ਦੇ ਆਦੇਸ਼ ਜਾਰੀ

ਮੋਗਾ 26 ਮਾਰਚ:(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੇ ਹੁਕਮਾਂ ਦੀ ਲਗਾਤਾਰਤਾ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਆਉਦੇ ਸਾਰੇ ਪਿੰਡਾਂ ਵਿੱਚ ਮੌਜੂਦ ਦਵਾਈਆਂ ਦੀਆਂ ਦੁਕਾਨਾਂ, ਰਾਸ਼ਨ ਦੀਆਂ ਦੁਕਾਨਾਂ (ਹੱਟੀਆਂ) ਆਟਾ ਚੱਕੀਆਂ ਸਵੇਰੇ 9:00 ਵਜੇ ਤੋ ਸਵੇਰੇ 11:00 ਵਜੇ ਤੱਕ ਪਹਿਲੇ ਚਾਰ ਦਿਨ (ਭਾਵ 26 ਮਾਰਚ ਤੋ 29 ਮਾਰਚ 2020 ਤੱਕ) ਲਗਾਤਾਰ ਅਤੇ ਫਿਰ ਮਿਤੀ 31 ਮਾਰਚ 2020 ਅਤੇ 1,3,5,7,9,11,13,ਅਪ੍ਰੈਲ 2020 ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਆਮ ਜਨਤਾ ਦੀ ਭੀੜ ਨਾ ਹੋਵੇ ਤਾਂ ਜੋ  ਕੋਰੋਨਾ ਵਾਈਰਸ ਦੀ ਬਿਮਾਰੀ ਤੋ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਦੁਕਾਨਾਂ ਤੇ ਕੰਮ ਕਰਦੇ ਸਮੇ 5 ਤੋ ਵੱਧ ਵਿਅਕਤੀ ਇੱਕ ਸਥਾਨ ਤੇ ਇਕੱਠੇ ਨਹੀ ਹੋਣਗੇ ਅਤੇ ਕੰਮ ਕਰਦੇ ਸਮੇ ਆਪਸ ਵਿੱਚ 1 ਮੀਟਰ ਤੋ ਵੱਧ ਦੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣਗੇ। ਇਹ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਸ਼ਟਰ ਡਾਊਨ ਰੱਖਣਗੇ ਅਤੇ ਉਹ ਲੋੜ ਅਨੁਸਾਰ ਹੋਮ ਡਲੀਵਰੀ ਕਰ ਸਕਦੇ  ਹਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ