ਰਾਈਵੇ ਏਅਰਿਕਸ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ 21 ਦਿਨਾਂ ਲਈ ਐਲਾਨੇ ਲੌਕਡਾਊਨ ਦਾ ਕੀਤਾ ਸਵਾਗਤ

ਮੋਗਾ,25 ਮਾਰਚ (ਜਸ਼ਨ): ਅੱਜ ਇਸਕਾਨ ਪ੍ਰਚਾਰ ਸਮਿਤੀ ਦੇ ਪ੍ਰਧਾਨ ਅਤੇ ਰਾਈਵੇ ਏਅਰਿਕਸ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ 21 ਦਿਨਾਂ ਲਈ ਲੌਕਡਾਊਨ ਕਰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕੋਵਿਡ 19 ਤੋਂ ਪੈਦਾ ਹੋਏ ਖਤਰੇ ਨੂੰ ਭਾਂਪਦਿਆਂ ਸ਼੍ਰੀ ਮੋਦੀ ਦਾ ਫੈਸਲਾ ਬਿਲਕੁੱਲ ਢੁੱਕਵਾ ਹੈ ਅਤੇ ਦੇਸ਼ ਹਿਤ ਵਿਚ ਲਿਆ ਗਿਆ ਫੈਸਲਾ ਹੈ। ਤਿਆਗੀ ਨੇ ਆਖਿਆ ਕਿ ਸਮੁੱਚੇ ਸੰਸਾਰ ਵਿਚ ਇਸ ਦਾ ਪ੍ਰਕੋਪ ਮਹਾਂਮਾਰੀ ਦੇ ਰੂਪ ਵਿਚ ਪਿਆ ਹੈ ਅਤੇ ਭਾਰਤ ਵਿਚ ਇਹ ਦੂਜੇ ਫੇਜ਼ ਵਿਚ ਚੱਲ ਰਿਹਾ ਹੈ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ‘ਜਾਨ ਹੈ ਤਾਂ ਜਹਾਨ ਹੈ ’ ਦੀ ਤਕਰੀਰ ਨੂੰ ਸਭ ਨੇ ਸਮਝ ਲਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਮਾਨਵਤਾ ਲਈ ਮੰਨਣਾ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।


