ਪਰੇਮ ਕੁਮਾਰ ਚੱਕੀ ਵਾਲਾ ਨੇ ਕਰੋਨਾ ਸੰਕਟ ਨਾਲ ਨਜਿੱਠਣ ਲਈ ਪ੍ਰੇਮ ਮਿੱਲ ਚੋਂ 11 ਹਜ਼ਾਰ ਦੀ ਰਕਮ ਮੁੱਖ ਮੰਤਰੀ ਰਿਲੀਫ਼ ਫੰਡ ਲਈ ਭੇਜੀ, ਕਿਹਾ ਲੋੜਵੰਦਾਂ ਨੂੰ ਹਫਤੇ ਭਰ ਦਾ ਰਾਸ਼ਨ ਵੀ ਕਰਵਾਇਆ ਜਾਵੇਗਾ ਮੁਹੱਈਆ

ਮੋਗਾ,24 ਮਾਰਚ (ਜਸ਼ਨ) :ਵਾਰਡ ਨੰਬਰ 15 ਦੇ ਕੌਂਸਲਰ ਪਰੇਮ ਕੁਮਾਰ ਚੱਕੀਵਾਲਿਆਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਵਿਸ਼ੇਸ਼ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰੀਏ । ਉਹਨਾਂ ਕਿਹਾ ਕਿ ਸਾਨੂੰ ਸਰਕਾਰਾਂ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਤਾਂ ਹੀ ਇਸ ਸੰਕਟ ਵਿਚੋਂ ਛੇਤੀ ਉਭਰ ਸਕਾਂਗੇ। ਉਹਨਾਂ ਆਪਣੇ ਵਲੋਂ ਮੁੱਖ  ਮੰਤਰੀ ਰਿਲੀਫ਼ ਫੰਡ ‘ਚ ਕਰੋਨਾ ਸਕੰਟ ਨਾਲ ਨਜਿਠਣ ਲਈ ਆਪਣੀ ਫਰਮ ਪ੍ਰੇਮ ਮਿੱਲ ਵਿਚੋਂ 11 ਹਜ਼ਾਰ ਰੁਪਏ ਦਾ ਚੈੱਕ ਭੇਂਟ ਕੀਤਾ  ਤਾਂ ਕਿ ਉਹ ਵੀ ਲੋੜਵੰਦਾਂ ਲਈ ਆਪਣੇ ਵੱਲੋਂ ਕੁਝ ਸਹਾਇਤਾ  ਦੇ ਸਕਣ। ਉਹਨਾਂ ਕਿਹਾ ਕਿ ਰੋਜ਼ ਕੰੰਮ ਕਰ ਕੇ ਖਾਣ ਵਾਲਿਆਂ ਲਈ ਲਈ ਅੱਜ ਕੰੰਮ ਨਹੀਂ ਹੈ ਉਹ ਉਹਨਾਂ ਦੀ ਮਦਦ ਕਰਨ ਲਈ ਵੀ ਆਪਣਾ ਯੋਗਦਾਨ ਪਾਉਣਗੇ। ਉਹਨਾਂ ਕਿਹਾ ਕਿ ਵਾਰਡ ਨੰਬਰ  15 ਵਿਚ ਲੋੜਵੰਦ ਲੋਕ ਜਿਨਾਂ ਕੋਲ ਕੰੰਮ ਨਹੀੰ ਹੈੇ ਉਹਨਾਂ ਨੂੰ ਹਫਤੇ ਭਰ ਦਾ ਰਾਸ਼ਨ ਵੀ ਦੇਣਗੇ ਤਾਂ ਕਿ ਉਹ ਭਰ ਪੇਟ ਭੋਜਨ ਕਰ ਸਕਣ।