ਕੌਂਸਲਰ ਐਡਵੋਕੇਟ ਨਸੀਬ ਬਾਵਾ ਅਤੇ ਉਨ੍ਹਾਂ ਦੀ ਟੀਮ ਨੇ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ ਕੀਤੀ ਸ਼ੁਰੂਆਤ

ਮੋਗਾ,23 ਮਾਰਚ (ਜਸ਼ਨ): ਕੌਂਸਲਰ ਐਡਵੋਕੇਟ ਨਸੀਬ ਬਾਵਾ ਅਤੇ ਉਨ੍ਹਾਂ ਦੀ ਟੀਮ ਨੇ ਸਵੇਰੇ 9 ਵਜੇ ਤੋਂ ਲੈ ਕੇ 10:45 ਵਜੇ ਤੱਕ ਵਾਰਡ ਨੰਬਰ 4 ਦੇ ਵਿੱਚ ਜਰੂਰਤਮੰਦ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਜਰੂਰੀ ਵਸਤੂਆਂ ਸੈਨੀਟਾਈਜ਼ਰ, ਫੇਸ ਮਾਸਕ, ਲੀਕਵਡ ਹੈਂਡ ਵਾਸ਼ ਆਦਿ ਵੰਡੇ ਹਨ। ਇਸ ਦੇ ਨਾਲ ਹੀ ਪੂਰੇ ਮੁਹੱਲਾ ਨਿਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਦੇ ਹੋਏ ਉਨ੍ਹਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਲੋੜ ਪੈਣ ਤੇ ਹਰ ਤਰ੍ਹਾਂ ਦੀਆਂ ਜਰੂਰੀ ਵਸਤੂਆਂ ਲਈ ਸਾਥ ਦੇਣ ਦਾ ਪੂਰਾ ਵਿਸ਼ਵਾਸ਼ ਦਿਵਾਇਆ ਗਿਆ। ਇਸ ਤੋਂ ਇਲਾਵਾ ਕੌਂਸਲਰ ਨਸੀਬ ਬਾਵਾ ਨੇ ਲੋਕਾਂ ਨੂੰ ਕਿਹਾ ਕਿ ਕਰੋਨਾਂ ਵਾਈਰਸ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਸਾਨੂੰ ਇਸ ਤੋਂ ਬਚਣ ਲਈ ਸਾਵਧਾਨੀਆਂ ਅਪਣਾਉਣੀਆ ਚਾਹੀਦੀਆਂ ਹਨ ਤਾਂ ਜੋ ਇਸ ਵਾਈਰਸ ਤੋਂ ਬਚਿਆ ਜਾ ਸਕੇ। ਕੌਂਸਲਰ ਨਸੀਬ ਬਾਵਾ ਨੇ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਤੁਹਾਡੇ ਘਰ ਆਇਆ ਹੈ ਜਾਂ ਕੋਈ ਵਿਦੇਸ਼ੀ ਤੁਹਾਡੇ ਗੁਆਂਢ ਵਿੱਚ ਆਇਆ ਹੈ ਤਾਂ ਉਸ ਬਾਰੇ ਸਿੱਧਾ ਪ੍ਰਸ਼ਾਸ਼ਨ ਨੂੰ ਜਾਂ ਆਪਣੇ ਕੌਂਸਲਰ ਨੂੰ ਜਰੂਰ ਦੱਸੋ ਤਾਂ ਕਿ ਉਸ ਦਾ ਯੋਗ ਟੈਸਟ ਕੀਤਾ ਜਾ ਸਕੇ।ਵਾਰਡ ਨੰਬਰ 4 ਵਿੱਚ ਗਰੀਬ ਪਰਿਵਾਰਾਂ ਨੂੰ ਜੇਕਰ ਮਾਸਕ ਜਾਂ ਸੈਂਨੀਟਾਈਜ਼ਰ ਦੀ ਲੋੜ ਹੈ ਜਾਂ ਕਿਸੇ ਪਰਿਵਾਰ ਪਾਸ ਆਪਣਾ ਪੇਟ ਭਰਨ ਦੀ ਸਮਰਥਾ ਨਹੀਂ ਤਾਂ ਉਹ ਆਪਣੇ ਕੌਂਸਲਰ ਨਾਲ ਸੰਪਰਕ ਕਰੇ ਤਾਂ ਕਿ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ। ਸ਼੍ਰੀ ਬਾਵਾ ਨੇ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੇ ਹਰ ਇੱਕ ਅਦੇਸ਼ ਨੂੰ ਮੰਨਦੇ ਹੋਏ ਲਾਕਡਾਉਨ ਅਤੇ ਕਰਫਿਊ ਵਰਗੇ ਹੁਕਮਾਂ ਦਾ ਪਾਲਣ ਕਰਣ ਜੋ ਹਰ ਇੱਕ ਵਿਅਕਤੀ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਅਤਿ ਜਰੂਰੀ ਹੈ। ਇਸ ਮੁਹਿਮ ਵਿੱਚ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਨਵਜੀਤ ਕੌਰ ਬਾਵਾ ਅਤੇ ਮੁਹੱਲਾ ਨਿਵਾਸੀ ਸੱਤਪਾਲ ਸਿੰਘ ਨੇ ਸਾਥ ਦਿੱਤਾ।


