ਕਰੋਨਾ ਦੀ ਮਾਰ ਸਹਿ ਰਹੇ ਇਟਲੀ ਨੂੰ ਭੂਚਾਲ ਨੇ ਦਹਿਲਾਇਆ
ਇਟਲੀ,22 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼) : ਇਟਲੀ ਵਾਸੀਆਂ ਨੂੰ ਕੁਦਰਤ ਦੀ ਦੋਹਰੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਜਦੋਂ ਕਰੋਨਾ ਵਾਇਰਸ ਕਾਰਨ 13 ਹਜ਼ਾਰ ਤੋਂ ਵੱਧ ਮੌਤਾਂ ਹੋਣ ਅਤੇ ਹੋਰਨਾਂ ਦੇ ਹਸਪਤਾਲਾਂ ਵਿਚ ਜ਼ਿੰਦਗੀ ਮੌਤ ਦੀ ਲੜਾਈ ਦੇ ਚੱਲਦਿਆਂ ਅੱਜ ਕਰੋਸ਼ੀਆ ਵਿਚ ਆਏ ਜਬਰਦਸਤ ਭੂਚਾਲ ਨੇ ਸਮੁੱਚੇ ਇਟਲੀ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ । ਇਟਲੀ ਦੇ ਸਮੇਂ ਮੁਤਾਬਕ ਸਵੇਰੇ 5.23 ਵਜੇ ਆਏ 5.3 ਰਿਕਟਰ ਦੇ ਭੂਚਾਲ ਕਾਰਨ ਕਈ ਘਰਾਂ ਦੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਅਤੇ ਲੋਕਾਂ ਦੀਆਂ ਕਾਰਾਂ ਇਮਾਰਤੀ ਮਲਬੇ ਹੇਠ ਦੱਬ ਗਈਆਂ। ਇਸ ਸਾਰੇ ਘਟਨਾਕ੍ਰਮ ਵਿਚ ਕਿਸੇ ਜਾਨੀ ਨੁਕਸਾਨ ਬਾਰੇ ਖ਼ਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਸ਼ੰਕਾ ਹੈ ਕਿ ਮਲਬੇ ਹੇਠ ਕਈ ਵਿਅਕਤੀ ਦੱਬੇ ਗਏ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸੁਰੱਖਿਆ ਅਮਲਾ ਹਰਕਤ ਵਿਚ ਆ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ