ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਸੰਸਥਾ ਨੇ 22 ਮਾਰਚ ਦੇ ‘ਜਨਤਾ ਕਰਫਿਊ’ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ

ਮੋਗਾ,20 ਮਾਰਚ (ਜਸ਼ਨ): ਕਰੋਨਾ ਵਾਇਰਸ ਦੇ ਵਿਸ਼ਾਣੂੰ ਤੋਂ ਬਚਣ ਲਈ ਪ੍ਰਧਾਨ ਮੰਤਰੀ ਵੱਲੋਂ ‘ਜਨਤਾ ਕਰਫਿੳੂ ’ ਲਗਾਉਣ ਦੇ ਸੱਦੇ ਦਾ ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਸੰਸਥਾ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਸਬੰਧੀ ਸੰਸਥਾ ਦੇ ਮੋਗਾ  ਜ਼ੋਨ ਦੇ ਮੁਖੀ ਦੇਵ ਪਿ੍ਰਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦੇਣ ਅਤੇ ਦੇਸ਼ ਵਾਸੀਆਂ ਨੂੰ ਸੁਰੱਖਿਅਤ ਕਰਨ ਲਈ 22 ਮਾਰਚ ਨੂੰ ਜਨਤਾ ਕਰਫਿੳੂ ਦਾ ਸੱਦਾ ਦਿੱਤਾ ਗਿਆ ਹੈ ,ਇਸ ਲਈ ਸਮੂਹ ਦੇਸ਼ ਵਾਸੀਆਂ ਨੂੰ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਰਫਿੳੂ ਲਈ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਵਿਸ਼ਵ ਪੱਧਰੀ ਮਹਾਮਾਰੀ ਦੇ ਖਿਲਾਫ਼ ਲੜਾਈ ਲਈ ਭਾਰਤ ਦੀ ਤਿਆਰੀ ਅਤੇ ਪਰਖ ਦੀ ਘੜੀ ਹੈ ਅਤੇ 22 ਮਾਰਚ ਦਾ ਕਰਫਿਊ ਇਸੇ ਕਸੌਟੀ ’ਤੇ ਪੂਰਾ ਉਤਰਨ ਅਤੇ ਦੇਸ਼ ਪ੍ਰਤੀ ਫਰਜ਼ਾਂ ਦੀ ਪਾਲਣਾ ਦਾ ਪ੍ਰਤੀਕ ਹੋਵੇਗਾ। ਇਸ ਮੌਕੇ ਮੋਗਾ ਕੋਆਡੀਨੇਟਰ ਨਵਦੀਪ ਗੁਪਤਾ ਨੇ ਆਖਿਆ ਕਿ ਸਮੂਹ ਕਾਰੋਬਾਰੀਆਂ ਨੇ 22 ਮਾਰਚ ਨੂੰ ਘਰਾਂ ਵਿਚ ਰਹਿਣ ਦਾ ਫੈਸਲਾ ਲਿਆ ਹੈ। ਇਸ ਮੌਕੇ ਰਾਜੇਸ਼ ਵਰਮਾ ਨੇ ਸਮੂਹ ਰਾਜਨੀਤਕ ਪਾਰਟੀਆਂ ਨੂੰ  ਆਪਣੀਆਂ ਗਤੀਵਿਧੀਆਂ ਰੋਕ ਕੇ ਜਨਤਾ ਕਰਫਿੳੂ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।