ਕਰੋਨਾ ਵਾਇਰਸ ਦੇ ਮੱਦੇਨਜ਼ਰ ਵਿਆਹ ਸਮਾਗਮ ਰੱਦ,ਖਾਲਸਾ ਸੇਵਾ ਸੁਸਾਇਟੀ ਮੋਗਾ ਨੇ ਐਮਰਜੈਂਸੀ ਮੀਟਿੰਗ ‘ਚ ਲਿਆ ਫੈਸਲਾ

ਮੋਗਾ,20 ਮਾਰਚ (ਜਸ਼ਨ): ਖਾਲਸਾ  ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਰਾਤ ਐਮਰਜੈਂਸੀ ਮੀਟਿੰਗ ਬੁਲਾਈ ਗਈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਦੱਸੇ ਗਏ ਜਨਤਕ ਕਰਫਿਊ ਬਾਰੇ ਵਿਚਾਰ ਕੀਤਾ ਗਿਆ ।  ਸਮੂਹ ਸੰਗਤਾਂ, ਪਰਿਵਾਰਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ ਸਮੂਹਿਕ ਅਨੰਦ ਕਾਰਜ ਸਮਾਗਮ ਜੋ ਕਿ 22 ਮਾਰਚ ਨੂੰ ਰੱਖਿਆ ਗਿਆ ਸੀ ਰੱਦ ਕਰ ਦਿੱਤਾ ਗਿਆ । ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਨੇ ਦੱਸਿਆ ਕਿ ਹਾਲਾਤਾਂ ਦੇ ਸੁਧਰਨ ਤੋਂ ਬਾਅਦ ਹੀ ਅਗਲੀ ਮਿਤੀ ਘੋਸ਼ਿਤ ਕੀਤੀ ਜਾਵੇਗੀ , ਅਤੇ ਸਮੂਹ ਸੰਗਤਾਂ ਨੂੰ ਸਰਕਾਰ ਵਲੋਂ ਲਏ ਫੈਸਲਿਆਂ ਨੂੰ ਲਾਗੂ ਕਰਨ ਦੀ ਸਲਾਹ ਵੀ ਦਿੱਤੀ ਤਾਂ ਜੋ ਇਸ ਮਹਾਂਮਾਰੀ ਤੋਂ ਬਚਾਵ ਰੱਖਿਆ ਜਾ ਸਕੇ।ਕੁਲਦੀਪ ਸਿੰਘ ਕਲਸੀ ਨੇ ਸਾਰੇ ਹੀ ਅਨੰਦ ਕਾਰਜ ਵਿਚ ਸ਼ਾਮਿਲ ਹੋਣ ਵਾਲੇ  14 ਪਰਿਵਾਰਾਂ ਨੂੰ ਦੱਸਿਆ ਕਿ ਇਹ ਫੈਸਲਾ ਉਹਨਾਂ ਸਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਇਸ ਸਮੇਂ ਸਤਨਾਮ ਸਿੰਘ ਕਾਰਪੇਂਟਰ , ਪਰਮਜੀਤ ਸਿੰਘ ਬਿੱਟੂ , ਦਲਜੀਤ ਸਿੰਘ , ਕੁਲਵੰਤ ਸਿੰਘ ਸਤਵਿੰਦਰ ਸਿੰਘ ਬੱਬੂ , ਪਰਮਜੀਤ ਸਿੰਘ ਬਿੱਟੂ , ਜਗਰੂਪ ਸਿੰਘ , ਬਲਜੀਤ ਸਿੰਘ ਚਾਨੀ, ਬਲਜੀਤ ਸਿੰਘ ਖੀਵਾ, ਸਤਵੀਰ ਸਿੰਘ ਰਿਕੀ , ਅਮਨਦੀਪ ਸਿੰਘ , ਸਤਿੰਦਰ ਸਿੰਘ , ਕੁਲਜੀਤ ਸਿੰਘ , ਹਰਦੀਪ ਸਿੰਘ ਮਨੀ , ਗੁਰਮੀਤ ਸਿੰਘ ਗੁੱਲੂ , ਗੁਲਾਬ ਸਿੰਘ , ਤਿ੍ਰਸ਼ਨ ਜੀਤ ਸਿੰਘ ਆਦਿ ਹਾਜ਼ਿਰ ਸਨ। ਇਹ ਜਾਣਕਾਰੀ ਪ੍ਰੈਸ ਸਕੱਤਰ ਸਤਿੰਦਰ ਪਾਲ ਸਿੰਘ ਨੇ ਦਿੱਤੀ