ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਤਹਿਤ ਤਰੁੱਟੀਆਂ ਵਾਲੇ ਬਿਨੈਕਾਰ ਲੋੜੀਦੇ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਵਾਉਣਾ ਬਣਾਉਣ ਯਕੀਨੀ-ਕਮਿਸ਼ਨਰ ਨਗਰ ਨਿਗਮ

ਮੋਗਾ 18 ਮਾਰਚ:    ਨਗਰ ਨਿਗਮ ਮੋਗਾ ਵੱਲੋ ਪ੍ਰਧਾਨ  ਮੰਤਰੀ ਆਵਾਸ ਯੋਜਨਾ (ਸ਼ਹਿਰੀ) ਅਧੀਨ ਜਿਹੜੇ ਵਿਅਕਤੀਆਂ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋ ਘੱਟ ਹੈ ਅਤੇ ਉਨ੍ਹਾਂ ਪਾਸ ਮਕਾਨ ਜਾਂ ਪਲਾਟ ਨਹੀ ਹਨ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਜਾਂ ਫਿਰ ਆਪਣੀ ਮਲਕੀਅਤ ਦਾ ਪਲਾਟ ਜਾਂ ਕੱਚਾ ਮਕਾਨ ਮੌਜੂਦ ਹੈ, ਇਸ ਤੇ ਪੱਕੇ ਮਕਾਨ ਦੀ ਉਸਾਰੀ ਕਰਵਾਉਣ ਦੇ ਚਾਹਵਾਨ ਯੋਗ ਲਾਭਪਾਤਰੀਆਂ ਤੋ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਹਨਾ ਫਾਰਮਾਂ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਲਾਭਪਾਤਰੀਆਂ ਵਲੋ ਆਪਣੇ ਪਰਿਵਾਰ ਦੇ ਆਧਾਰ ਕਾਰਡ ਜਾਂ ਬੈਕਂ ਖਾਤੇ ਦੀ ਫੋਟੋ ਕਾਪੀ ਇਹਨਾ ਫਾਰਮਾਂ ਨਾਲ ਨੱਥੀ ਨਹੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਕਈ ਲਾਭਪਾਤਰੀਆਂ ਵਲੋ ਆਪਣੇ ਫਾਰਮਾਂ ਦੇ ਨਾਲ ਆਪਣੇ ਘਰ ਜਾਂ ਪਲਾਟ ਦੀ ਰਜਿਸਟਰੀ/ਜਮ੍ਹਾਬੰਦੀ ਦੀ ਕਾਪੀ ਨਹੀ ਨੱਥੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਫਾਰਮ ਪ੍ਰਾਪਤ ਹੋਏ ਹਨ, ਜਿੰਨ੍ਹਾ ਦੇ ਦਸਤਾਵੇਜਾ ਵਿਚ ਜਿਵੇ ਕਿ ਪਰਿਵਾਰਕ ਮੈਬਂਰਾਂ ਦੇ ਆਧਾਰ ਕਾਰਡ ਨਾ ਹੋਣਾ, ਬੈਕਂ ਪਾਸ ਬੁੱਕ ਦੀ ਕਾਪੀ ਨਾ ਹੋਣਾ, ਰਜਿਸਟਰੀ/ਜਮ੍ਹਾਬੰਦੀ ਦੀ ਕਾਪੀ ਨਾ ਹੋਣਾ ਜਾਂ ਫਿਰ ਘਰ/ਪਲਾਟ ਦੇ ਮਾਲਕ ਵਲੋ ਪ੍ਰਾਰਥੀ ਦੇ ਹੱਕ ਵਿਚ ਬਿਆਨ ਹਲਫੀਆ ਨਾ ਹੋਣਾ, ਵਰਗੀਆਂ ਖਾਮੀਆਂ ਪਾਈਆਂ ਗਈਆਂ ਹਨ। ਕਮਿਸ਼ਨਰ ਨਗਰ ਨਿਗਮ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਅਤੇ ਪਬਲਿਕ ਦੇ ਨੁੰਮਾਇੰਦਿਆ ਨੂੰ ਅਪੀਲ ਕੀਤੀ ਕਿ ਜਿਹਨਾਂ ਪ੍ਰਾਰਥੀਆਂ ਵਲੋ ਇਸ ਯੋਜਨਾ ਤਹਿਤ ਅਪਲਾਈ ਕੀਤਾ ਗਿਆ ਹੈ, ਉਹ ਦਫਤਰ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 2 ਦੇ ਬਾਹਰ ਲਗਾਈ ਗਈ ਸੂਚੀ ਵਿਚੋ ਆਪਣਾ ਨਾਮ ਦੇਖ ਕੇ ਲੋੜੀਦੇ ਦਸਤਾਵੇਜ ਜਮ੍ਹਾ ਕਰਵਾਉਣ। ਉਨ੍ਹਾਂ ਦੱਸਿਆ ਕਿ ਦਸਤਾਵੇਜ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ਇਹਨਾ ਬਿਨੈ-ਪੱਤਰਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋ ਬਿਨ੍ਹਾਂ ਜਿਨ੍ਹਾ ਯੋਗ ਲਾਭਪਾਤਰੀਆਂ ਵਲੋ ਅਜੇ ਤੱਕ ਇਸ ਯੋਜਨਾ ਤਹਿਤ ਅਪਲਾਈ ਨਹੀ ਕੀਤਾ ਗਿਆ ਹੈ, ਉਸ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ