ਰਾਮਪਾਲ ਧਵਨ ਸਿਰ ਸਜਿਆ ਮਾਰਕੀਟ ਕਮੇਟੀ ਦੀ ਚੇਅਰਮੈਨੀ ਦਾ ਤਾਜ,ਰਜਿੰਦਰਪਾਲ ਸਿੰਘ ਹੋਣਗੇ ਵਾਈਸ ਚੇਅਰਮੈਨ,ਵਿਧਾਇਕ ਡਾ: ਹਰਜੋਤ ਕਮਲ ਅਤੇ ਚੇਅਰਮੈਨ ਵਿਨੋਦ ਬਾਂਸਲ ਨੇ ਕਰਵਾਇਆ ਮੂੰਹ ਮਿੱਠਾ
ਮੋਗਾ,17 ਮਾਰਚ (ਜਸ਼ਨ): ਪੰਜਾਬ ਐਗਰੀਕਲਚਰਲ ਪ੍ਰੋਡਿਊਸਰ ਮਾਰਕਿਟਸ ਐਕਟ ਤਹਿਤ ਅੱਜ ਪੰਜਾਬ ਦੇ ਰਾਜਪਾਲ ਵੱਲੋਂ ਮੋਗਾ ਮਾਰਕੀਟ ਕਮੇਟੀ ਲਈ ਸੀਨੀਅਰ ਕਾਂਗਰਸੀ ਆਗੂ ਰਾਮਪਾਲ ਧਵਨ ਨੂੰ ਚੇਅਰਮੈਨ ਵਜੋਂ ਨਾਮਜ਼ਦ ਕਰ ਦਿੱਤਾ ਗਿਆ । ਰਜਿੰਦਰਪਾਲ ਸਿੰਘ ਸਿੰਘਾਵਾਲਾ ਨੂੰ ਵਾਈਸ ਚੇਅਰਮੈਨ ਵਜੋਂ ਨਾਮਜ਼ਦਗੀ ਦਿੱਤੀ ਗਈ ਹੈ। ਇਹ ਖਬਰ ਮੋਗਾ ਪਹੰੁਚਦਿਆਂ ਹੀ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ । ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਰਾਮਪਾਲ ਧਵਨ ਨੂੰ ਫੁੱਲਾਂ ਨਾਲ ਲੱਦ ਦਿੱਤਾ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਅਤੇ ਇੰਪਰੂਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਰਾਮਪਾਲ ਧਵਨ ਅਤੇ ਰਜਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ । ਇਸ ਮੌਕੇ ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਅਜਿਹੀ ਪਾਰਟੀ ਹੈ ਜੋ ਆਪਣੇ ਸਮਰਪਿਤ ਵਰਕਰਾਂ ਦਾ ਮਾਣ ਸਨਮਾਨ ਕਰਕੇ ਉਹ ਦੀਆਂ ਸੇਵਾਵਾਂ ਨੂੰ ਦੇਸ਼ ਹਿਤਾਂ ਲਈ ਵਰਤਣ ਵਿਚ ਵਿਸ਼ਵਾਸ਼ ਰੱਖਦੀ ਹੈ। ਇਸ ਮੌਕੇ ਚੇਅਰਮੈਨ ਰਾਮਪਾਲ ਧਵਨ ਨੇ ਆਖਿਆ ਕਿ ਉਹ ਕਾਂਗਰਸ ਹਾਈ ਕਮਾਂਡ ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਇਸ ਮਾਨਮੱਤੇ ਅਹੁਦੇ ਨਾਲ ਨਿਵਾਜਿਆ ਹੈ। ਇਸ ਮੌਕੇ ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਨੇ ਆਖਿਆ ਕਿ ਉਹ ਅਹੁਦੇ ਦੀ ਸ਼ਾਨ ਨੂੰ ਵਧਾਉਣ ਲਈ ਤੱਤਪਰ ਰਹਿਣਗੇ।
ਇਸ ਮੌਕੇ ਵਧਾਈ ਦੇਣ ਵਾਲਿਆਂ ’ਚ ਜਗਸੀਰ ਸਿੰਘ ਸੀਰਾ ਚਕਰ,ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ,ਸੂਬਾ ਸਕੱਤਰ ਰਵਿੰਦਰ ਬਜਾਜ,ਮੀਤ ਪ੍ਰਧਾਨ ਹਿੰਮਤ ਸਿੰਘ ਜੱਬਲ,ਪਰਵੀਨ ਕੁਮਾਰ ਪੀਨਾ ਕੌਂਸਲਰ,ਨਿਰਮਲ ਸਿੰਘ ਮੀਨੀਆ ਪ੍ਰਧਾਨ,ਸੋਹਣ ਸਿੰਘ ਸੱਗੂ ਚੇਅਰਮੈਨ,ਅਮਰਜੀਤ ਸਿੰਘ ਭਰੀ,ਜਤਿੰਦਰ ਅਰੋੜਾ,ਆਤਮਾ ਸਿੰਘ ਨੇਤਾ,ਬਿੱਟੂ ਫਿਲਟਰਾਂ ਵਾਲੇ,GOURAV GARG, ਜਗਦੀਸ਼ ਸ਼ਰਮਾ,ਦੀਪਕ ਭੱਲਾ,ਗੁਰਪ੍ਰੀਤਮ ਸਿੰਘ ਚੀਮਾ, ਦਵਿੰਦਰ ਸ਼ਰਮਾ,ਧੀਰਜ ਕੁਮਾਰ ਧੀਰਾ, ਵਿਜੇ ਖੁਰਾਣਾ,ਜਸਵਿਦੰਰ ਸਿੰਘ ਛਿੰਦਾ ਬਰਾੜ,ਅਮਰਜੀਤ ਅੰਬੀ,ਗੁਰਸੇਵਕ ਸਿੰਘ ਸਮਰਾਟ ,ਸੰਜੀਵ ਬੱਠਲਾ,ਸੁਖਦੇਵ ਸਿੰਘ ਖੁਖਰਾਣਾ,ਬੱਲੀ ਆਦਿ ਹਾਜ਼ਰ ਸਨ।