ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕਮਲਜੀਤ ਕੌਰ ਧੱਲੇਕੇ ਨੇ ਲਾਭਪਾਤਰੀਆਂ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਦੀ ਕਰਵਾਈ ਵੰਡ

ਮੋਗਾ, 13 ਮਾਰਚ  (ਜਸ਼ਨ):   ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ ਦਾਲ ਸਕੀਮ ਤਹਿਤ ਅੱਜ ਮੋਗਾ ਦੇ ਪਿੰਡ ਧੱਲੇਕੇ ਵਿਖੇ ਲਾਭਪਾਤਰੀਆਂ ਨੂੰ 2 ਰੁਪਏ ਕਿਲੋ ਵਾਲੀ ਕਣਕ ਤਕਸੀਮ ਕੀਤੀ ਗਈ। ਇਸ ਮੌਕੇ ਮਹਿਲਾ ਕਾਂਗਰਸ ਸ਼ਹਿਰੀ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ, ਸਰਪੰਚ ਹਰਦੇਵ ਸਿੰਘ ਜੌਹਲ, ਪਰਮਜੀਤ ਸਿੰਘ ਮੈਂਬਰ, ਜਸਪਾਲ ਸਿੰਘ ਮੈਂਬਰ,ਕੇਵਲ ਸਿੰਘ ਮੈਂਬਰ,ਗੁਲਵੰਤ ਸਿੰਘ ਮੈਂਬਰ, ਨਿਰਭੇ ਸਿੰਘ ਮੈਂਬਰ,ਗੁਰਦੀਪ ਕੌਰ ਮੈਂਬਰ ,ਹਰਵਿੰਦਰ ਕੌਰ ਮੈਂਬਰ,ਹਰਜੀਤ ਕੌਰ ਮੈਂਬਰ, ਇੰਦਰਜੀਤ ਸਿੰਘ ਵਿੱਕੀ ਜਨਰਲ ਸਕੱਤਰ ਯੂਥ ਕਾਂਗਰਸ ਆਦਿ ਹਾਜ਼ਰ ਸਨ। ਕਣਕ ਵੰਡਣ ਮੌਕੇ  ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ  ਸ਼ਹਿਰੀ  ਕਮਲਜੀਤ ਕੌਰ ਧੱਲੇਕੇ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਲੋਕਾਂ ਨੂੰ ਬਣਦੇ ਹੱਕ ਦੇਣ ਲਈ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਉਹਨਾਂ ਆਖਿਆ ਕਿ ਆਟਾ ਦਾਲ ਸਕੀਮ ਹੋਵੇ ਜਾਂ ਫਿਰ ਧੀਆਂ ਧਿਆਣੀਆਂ ਲਈ ਸ਼ਗਨ ਸਕੀਮ, ਕੈਪਟਨ ਸਰਕਾਰ ਜੀ ਜਾਨ ਨਾਲ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਲੋਕਾਂ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਇਸੇ ਕਰਕੇ ਉਹਨਾਂ ਦੇ ਮੋਗਾ ਸਥਿਤ ਦਫਤਰ ਵਿਚ ਗਰੀਬਾਂ ਲਈ ਹਰ ਤਰਾਂ ਦੇ ਕਾਰਡ ਬਣਾਉਣ ਲਈ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ । ਕਮਲਜੀਤ ਕੌਰ ਨੇ ਕਿਹਾ ਕਿ ਡਾ. ਹਰਜੋਤ ਕਮਲ ਜਿੱਥੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ ਉੱਥੇ ਉਹਨਾਂ ਵੱਲੋਂ ਲੋਕਾਂ ਲਈ ਆਯੂਸ਼ ਹਸਪਤਾਲ ,ਟਰੌਮਾ ਸੈਂਟਰ ,ਰੀਗਲ ਸਿਨਮੇ ਵਾਲੇ ਸਥਾਨ ’ਤੇ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਕਮਿੳੂਨਟੀ ਹਾਲ ਅਤੇ ਹਲਕੇ ਦੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ 8.49 ਕਰੋੜ ਰੁਪਏ ਗਰਾਂਟ ਆਦਿ ਅਨੇਕਾਂ ਕੰਮਾਂ ’ਤੇ ਤਵਜੋਂ ਦਿੱਤੀ ਗਈ ਹੈ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ