ਸੰਨੀ ਉਬਰਾਏ ਚੈਰੀਟੇਬਲ ਲੈਬ ਮੋਗਾ ਜਿਲ੍ਹੇ ਦੇ ਲੋਕਾਂ ਲਈ ਵਰਦਾਨ :ਲੂੰਬਾ, ਗਿੱਲ,ਟਰੱਸਟ ਵੱਲੋਂ 150 ਵਿਧਵਾ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਦਿੱਤੇ ਚੈਕ
ਮੋਗਾ,11 ਮਾਰਚ (ਜਸ਼ਨ) : ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰੇ ਵਾਲੀ ਗਲੀ, ਬਸਤੀ ਗੋਬਿੰਦਗੜ੍ਹ ਮੋਗਾ ਵਿੱਚ ਸਥਾਪਿਤ ਕੀਤੀ ਗਈ ਸੰਨੀ ਉਬਰਾਏ ਚੈਰੀਟੇਬਲ ਲਬਾਰਟਰੀ ਨੂੰ ਕੰਮ ਕਰਦਿਆਂ ਅੱਠ ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ। ਇਸ ਲੈਬ ਵਿੱਚ ਆਮ ਲੋਕਾਂ ਨੂੰ ਮਹਿੰਗੇ ਟੈਸਟਾਂ ਤੋਂ ਰਾਹਤ ਦਿਵਾਉਣ ਲਈ ਬਜ਼ਾਰ ਨਾਲੋਂ 80 ਪ੍ਤੀਸ਼ਤ ਛੋਟ ਤੇ ਖੂਨ ਅਤੇ ਪੇਸ਼ਾਬ ਦੇ ਸਾਰੇ ਟੈਸਟ ਕੀਤੇ ਜਾਂਦੇ ਹਨ ਅਤੇ ਦਿਲ ਦੇ ਰੋਗੀਆਂ ਦੀ ਈ.ਸੀ.ਜੀ. ਸਿਰਫ 20 ਰੁਪਏ ਵਿੱਚ ਕੀਤੀ ਜਾਂਦੀ ਹੈ। ਇਹ ਲੈਬਾਰਟਰੀ ਆਮ ਲੋਕਾਂ ਵਿੱਚ ਦਿਨੋਂ ਦਿਨ ਆਪਣੀ ਵੱਖਰੀ ਪਹਿਚਾਣ ਅਤੇ ਵਿਸ਼ਵਾਸ਼ ਪੈਦਾ ਕਰ ਰਹੀ ਹੈ, ਜਿਸ ਕਾਰਨ ਹੁਣ ਲੋਕ ਵੱਡੀ ਪੱਧਰ ਤੇ ਇਸ ਲੈਬਾਰਟਰੀ ਦਾ ਫਾਇਦਾ ਉਠਾ ਰਹੇ ਹਨ । ਕੁੱਲ੍ਹ ਮਿਲਾ ਕੇ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਮੋਗਾ ਜਿਲ੍ਹਾ ਵਾਸੀਆਂ ਨੂੰ ਦਿੱਤਾ ਗਿਆ ਇਹ ਤੋਹਫਾ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਅਤੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਅੱਜ ਟਰੱਸਟ ਦੇ ਮੁੱਖ ਦਫਤਰ ਵਿਖੇ 150 ਦੇ ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਇਸ ਮੌਕੇ ਚੇਅਰਮੈਨ ਗੁਰਬਚਨ ਸਿੰਘ ਗਗੜਾ ਨੇ ਇਹ ਮਾਸਿਕ ਸਹਾਇਤਾ ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਅਤੇ ਲੋੜਵੰਦਾਂ ਨੂੰ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਪੰੈਸੇ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਭਾਵਿਤ ਨਾ ਹੋਵੇ ਤੇ ਲੋੜਵੰਦਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ । ਇਸ ਮੋਕੇ ਹਾਜਰ ਵੱਖ ਵੱਖ ਪਿੰਡਾਂ ਦੀਆਂ ਲਾਭਪਾਤਰੀ ਔਰਤਾਂ ਅਤੇ ਟਰੱਸਟ ਮੈਂਬਰਾਂ ਨੂੰ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਕਰੋਨਾ ਵਾਇਰਸ ਤੋਂ ਬਚਣ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ । ਟਰੱਸਟ ਦੀ ਸੇਵਾ ਦੇ ਦਾਇਰੇ ਨੂੰ ਹੋਰ ਵਧਾਉਣ ਲਈ ਰੂਰਲ ਐਨ.ਜੀ.ਓ. ਮੋਗਾ ਦੇ ਸਾਰੇ ਬਲਾਕ ਪ੍ਧਾਨਾਂ ਨੂੰ ਟਰੱਸਟ ਦੇ ਮੈਂਬਰ ਬਨਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ। ਉਪਰੰਤ ਟਰੱਸਟ ਮੈਂਬਰਾਂ ਅਤੇ ਐਨ.ਜੀ.ਓ. ਅਹੁਦੇਦਾਰਾਂ ਵੱਲੋਂ ਲਾਭਪਾਤਰੀਆਂ ਨੂੰ ਸਹਾਇਤਾ ਦੇ ਚੈਕ ਤਕਸੀਮ ਕੀਤੇ ਗਏ । ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਚੇਅਰਮੈਨ ਗੁਰਬਚਨ ਸਿੰਘ ਗਗੜਾ, ਟਰੱਸਟੀ ਰਣਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੋਪੋ, ਅਵਤਾਰ ਸਿੰਘ ਘੋਲੀਆ, ਇਕਬਾਲ ਸਿੰਘ ਖੋਸਾ, ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਰੂਰਲ ਐਨ.ਜੀ.ਓ. ਬਾਘਾ ਪੁਰਾਣਾ ਦੇ ਪ੍ਧਾਨ ਡਾ. ਬਲਰਾਜ ਸਿੰਘ ਰਾਜੂ, ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਸਿੰਘ ਜੱਸੀ ਦੀਨਾ, ਧਰਮਕੋਟ ਦੇ ਪ੍ਧਾਨ ਕੁਲਦੀਪ ਸਿੰਘ ਸੰਗਲਾ, ਮੋਗਾ ਦੋ ਦੇ ਪ੍ਧਾਨ ਡਾ. ਜਸਵਿੰਦਰ ਲੱਕੀ ਸ਼ਰਮਾ, ਮੋਗਾ ਸਿਟੀ ਪ੍ਧਾਨ ਸੁਖਦੇਵ ਸਿੰਘ ਬਰਾੜ, ਜਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ, ਰਘੁਬੀਰ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਚੰਨੂੰਵਾਲਾ, ਗੁਰਨਾਨਕ ਸਿੰਘ ਪੱਤੋ, ਡਾ. ਜਸਵੰਤ ਸਿੰਘ ਧਰਮਕੋਟ, ਜਸਵੰਤ ਸਿੰਘ ਪੁਰਾਣੇਵਾਲਾ, ਹਰਜਿੰਦਰ ਗਿੱਲ ਘੋਲੀਆ ਕਲਾਂ ਅਤੇ ਦਫਤਰ ਇੰਚਾਰਜ ਜਸਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ ।