ਗੁਰਸੇਵਕ ਸਿੰਘ ਸੰਨਿਆਸੀ ਦੀ ਅਗਵਾਈ ‘ਚ ਸਮਾਜ ਸੇਵਾ ਸੁਸਾਇਟੀ ਨੇ 24 ਲਵਾਰਿਸ ਦੇਹਾਂ ਨਮਿੱਤ ਕਰਵਾਇਆ ਧਾਰਮਿਕ ਸਮਾਗਮ

Tags: 

ਮੋਗਾ,8 ਮਾਰਚ(ਜਸ਼ਨ): ਸਮਾਜ ਸੇਵਾ ਨੂੰ ਪ੍ਰਣਾਈ ਸਮਾਜ ਸੇਵਾ ਸੁਸਾਇਟੀ ਵੱਲੋਂ ਲਵਾਰਿਸ ਮਿ੍ਰਤਕ ਦੇਹਾਂ ਦੀ ਸਾਂਭ ਸੰਭਾਲ ਅਤੇ ਅੰਤਿਮ ਸੰਸਕਾਰ ਦੀਆਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਾਲਾਨਾ ਸਮਾਗਮ ਮੌਕੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਅੱਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਮੋਗਾ ਵਿਖੇ ਪਾਏ ਗਏ । ਇਸ ਮੌਕੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਆਸ਼ੇ ਮੁਤਾਬਕ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਅੱਜ ਸਮਾਗਮਾਂ ਦੌਰਾਨ 24 ਲਵਾਰਿਸ ਮਨੁੱਖੀ ਦੇਹਾਂ ਪ੍ਰਤੀ ਧਾਰਮਿਕ ਅਤੇ ਸਮਾਜਿਕ ਕਿਰਿਆਵਾਂ ਦੀਆਂ ਰਸਮਾਂ ਦੀ ਪੂਰਤੀ ਲਈ ਇਹ ਸਮਾਗਮ ਕਰਵਾਏ ਗਏ ਹਨ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ,ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ,ਬਾਬਾ ਮਹਿੰਦਰ ਸਿੰਘ ਜਨੇਰ,ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਭਾਰਤੀ ਜਨਤਾ ਪਾਰਟੀ ਦੇ ਸਟੇਟ ਆਗੂ ਤਿਰਲੋਚਨ ਸਿੰਘ,ਕਾਂਗਰਸ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ,ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ,ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ,ਪ੍ਰੌ: ਰਾਣਾ,ਗੁਰਸੇਵਕ ਸਿੰਘ ਚੀਮਾ,ਕੌਂਸਲਰ ਚਰਨਜੀਤ ਸਿੰਘ ਝੰਡੇਆਣਾ,ਕੌਂਸਲਰ ਪ੍ਰੇਮ ਚੱਕੀ ਵਾਲਾ,ਕੌਂਸਲਰ ਜਗਦੀਸ਼ ਛਾਬੜਾ,ਕੌਂਸਲਰ ਗੋਵਰਧਨ ਪੋਪਲੀ ਆਦਿ ਨੇ ਸਮਾਜਸ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਗੁਰਨਾਮ ਸਿੰਘ ਲਵਲੀ,ਗੁਰਨਾਮ ਸਿੰਘ ਗਾਮਾ,ਹਰਦੀਪ ਸਿੰਘ ਜੰਡੂ,ਬਲਜੀਤ ਸਿੰਘ ਚਾਨੀ,ਡਾ: ਰਵੀ,ਗੋਬਿੰਦਰਾਮ ਤਿਵਾੜੀ ,ਹਰਮੀਤ ਸਿੰਘ ਮੀਤਾ,ਅਮਨਦੀਪ ਨਵੀ,ਸੰਦੀਪ ਸਿੰਘ ਔਲਖ,ਜਗਰਾਜ ਸਿੰਘ ਕਲਸੀ,ਗੁਰਦੀਪ ਸਿੰਘ ਦੀਪਾ,ਸੁਖਵੰਤ ਸਿੰਘ,ਗੁਰਜੋਤ ਸਿੰਘ,ਜਸਵਿੰਦਰ ਸਿੰਘ ,ਜਸਕਰਨ ਸਿੰਘ,ਗੁਰਜੋਤ ਸਿੰਘ,ਮਨਦੀਪ ਸਿੰਘ ,ਹਰਮੀਤ ਸਿੰਘ,ਜਸਵਿੰਦਰ ਸਿੰਘ ਧੰੁਨਾ,ਬਲਜਿੰਦਰ ਸਿੰਘ ਜੋਤ ,ਹਰਤੇਜ ਸਿੰਘ,ਡਾ: ਜਗਤਾਰ ਸਿੰਘ ਆਦਿ ਨੇ ਸਮਾਗਮ ਨੂੰ ਸਫ਼ਲ ਕਰਨ ਲਈ ਯੋਗਦਾਨ ਪਾਇਆ। ਇਸ ਮੌਕੇ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਨੇ ਯੰਗ ਵੈਲਫੇਆਰ ਕਲੱਬ  ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ।