ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਦੇ ਪ੍ਰੌਜੈਕਟ ਚੇਅਰਮੈਨ ਨਵੀਨ ਸਿੰਗਲਾ ਦੀ ਅਗਵਾਈ ‘ਚ ‘ਕੌਮਾਤਰੀ ਔਰਤ ਦਿਵਸ’ ਮੌਕੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹਾਂਡਾ ਐਕਟਿਵਾ ਸੌਗਾਤ ਵਜੋਂ ਕੀਤੀ ਭੇਂਟ

Tags: 

ਮੋਗਾ,8 ਮਾਰਚ (ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਵੱਲੋਂ ਅੱਜ ਪ੍ਰੌਜੈਕਟ ਚੇਅਰਮੈਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਕੌਮਾਤਰੀ ਔਰਤ ਦਿਵਸ ਮੌਕੇ ਪੰਜਾਬ ਪੁਲਿਸ ਦੀਆਂ ਬਹਾਦਰ ਮੁਟਿਆਰਾਂ ਨੂੰ ਸੌਗਾਤ ਵਜੋਂ ਹਾਂਡਾ ਐਕਟਿਵਾ ਸੌਗਾਤ ਵਜੋਂ ਭੇਂਟ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਦਾ ਸਮਾਗਮ ਦੌਰਾਨ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਨੂੰ ਐਕਟਿਵਾ ਦੀਆਂ ਚਾਬੀਆਂ ਸੌਂਪਣ ਦੀਆਂ ਰਸਮਾਂ ਮੋਗਾ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਨਿਭਾਈਆਂ । ਇਸ ਮੌਕੇ ਉਹਨਾਂ ਨਾਲ ਸ੍ਰੀ ਹਰਿੰਦਰਪਾਲ ਸਿੰਘ ਐਸ.ਪੀ (ਆਈ),ਡੀ ਐੱਸ ਪੀ ਜੰਗਜੀਤ ਸਿੰਘ, ਪਰਮਜੀਤ ਸਿੰਘ ਡੀ ਐੱਸ ਪੀ ,ਸੀ ਆਈ ਏ ਇੰਚਾਰਜ ਤਿਰਲੋਚਨ ਸਿੰਘ ਹਾਜ਼ਰ ਸਨ। ਇਸ ਮੌਕੇ ਗਰੇਟ ਪੰਜਾਬ ਪਿ੍ਰੰਟਰਜ਼ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ ਨੇ ਆਖਿਆ ਕਿ ਜਦੋਂ ਤੋਂ ਸਰਕਾਰ ਨੇ ਲੜਕੀਆਂ ਨੂੰ ਪੁਲਿਸ ਵਿਚ ਭਰਤੀ ਕਰਨਾ ਆਰੰਭ ਕੀਤਾ ਹੈ ਉਦੋਂ ਤੋਂ ਨਾ ਸਿਰਫ਼ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਅਤੇ ਪੁਲਿਸ ਵਿਚ ਭਰਤੀ ਹੋਣ ਦੀ ਪ੍ਰੇਰਨਾ ਮਿਲ ਰਹੀ ਹੈ ਬਲਕਿ ਧੀਆਂ ਦੇ ਹਰ ਪਿਤਾ ਦਾ ਸਿਰ ਫਖ਼ਰ ਨਾਲ ਉੱਚਾ ਹੋ ਜਾਂਦਾ ਹੈ ਜਦੋਂ ਉਹ ਇਹਨਾਂ ਬਹਾਦਰ ਲੜਕੀਆਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਸ਼ੇਰਨੀਆਂ ਵਾਂਗ ਡਿਊਟੀ ਨਿਭਾਉਂਦਿਆਂ ਦੇਖਦਾ ਹੈ। ਉਹਨਾਂ ਕਿਹਾ ਕਿ ਇਹਨਾਂ ਬਹਾਦਰ ਲੜਕੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਹੀ ਐਸੋਸੀਏਸ਼ਨ ਵੱਲੋਂ ਇਹ ਛੋਟੀ ਜਿਹੀ ਸੌਗਾਤ ਅੱਜ ਭੇਂਟ ਕੀਤੀ ਗਈ ਹੈ।

ਇਸ ਮੌਕੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਦਾ ਧੰਨਵਾਦ ਕੀਤਾ। ਇਸ ਮੌਕੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਦੇ ਅਹੁਦੇਦਾਰ ਵਿਜੇ ਸਿੰਗਲਾ,ਬਲਦੇਵ ਬਿੱਲਾ,ਅਸ਼ੀਸ਼ ਬੌਬੀ,ਹੁਕਮਚੰਦ ਅਗਰਵਾਲ,ਸੁਰਿੰਦਰ ਕੁਮਾਰ ਡੱਬੂ,ਹਰਮਨ ਗਿੱਲ,ਰਾਕੇਸ਼ ਸਿਤਾਰ,ਰਾਕੇਸ਼ ਸਿਤਾਰਾ,ਰਵੀ ਪੰਡਿਤ,ਨਾਨਕ ਚੋਪੜਾ,ਵਿਕਾਸ ਸਿੰਗਲਾ , ਡਿੰਪਲ ਖੁਰਾਨਾ ਆਦਿ ਹਾਜ਼ਰ ਸਨ।