ਮੋਗਾ ਹਲਕੇ ਦੇ ਨਵੇਂ ਚੁਣੇ ਸਰਕਲ ਪ੍ਰਧਾਨਾਂ ਦਾ ਜਥੇਦਾਰ ਤੋਤਾ ਸਿੰਘ ਨੇ ਕੀਤਾ ਸਨਮਾਨ,2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਗੂਆਂ ਨੇ ਸਰਗਰਮੀਆਂ ਕੀਤੀਆਂ ਤੇਜ਼
ਮੋਗਾ, 8 ਮਾਰਚ (ਜਸ਼ਨ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ‘ਚ ਪੈਂਦੇ ਵੱਖ ਵੱਖ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ । ਇਸ ਕੜੀ ਤਹਿਤ ਅੱਜ ਹਲਕਾ ਇੰਚਾਰਜ਼ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪਾਰਟੀ ਦੇ ਨਵੇਂ ਚੁਣੇ ਗਏ ਸਰਕਲ ਪ੍ਰਧਾਨਾਂ ਰਵਦੀਪ ਸਿੰਘ ਸੰਘਾ ਦੌਲਤਪੁਰਾ ਸਰਕਲ,ਗੁਰਬਿੰਦ ਸਿੰਘ ਸਿੰਘਾਂ ਵਾਲਾ ਚੜਿੱਕ ਸਰਕਲ, ਗੁਰਪ੍ਰੀਤ ਸਿੰਘ ਧੱਲੇਕੇ ਘੱਲਕਲਾਂ ਸਰਕਲ, ਰਾਜ ਕੁਮਾਰ ਮੁਖੀਜਾ ਦਸ਼ਮੇਸ਼ ਨਗਰ ਸਰਕਲ, ਮਾਸਟਰ ਬਲਬੀਰ ਸਿੰਘ ਸਰਕਲ ਗੋਧੇਵਾਲਾ,ਹਰਦੇਵ ਸਿੰਘ ਸਰਕਲ ਮੇਨ ਬਜ਼ਾਰ ,ਕੁਲਦੀਪ ਸਿੰਘ ਨਿਊ ਟਾਊਨ ਸਰਕਲ,ਤੇਜਵਿੰਦਰ ਸਿੰਘ ਦੁੱਨਕੇ ਸਰਕਲ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਪੂਰੀ ਤਰ੍ਹਾ ਲੋਕਤੰਤਰਿਕ ਤਰੀਕੇ ਨਾਲ ਪਾਰਟੀ ਦੇ ਡੈਲੀਗੇਟਾਂ ਜ਼ਰੀਏ ਹੀ ਸਰਕਲ ਪ੍ਰਧਾਨ ਤੋਂ ਲੈ ਕੇ ਕੌਮੀ ਪ੍ਰਧਾਨ ਤੱਕ ਦੀ ਚੋਣ ਕੀਤੀ ਜਾਦੀ ਹੈ। ਉਨ੍ਹਾ ਨਵੇਂ ਚੁਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਦਾ ਸੱਦਾ ਵੀ ਦਿੱਤਾ। ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਪਿੰਡਾਂ ਅਤੇ ਮੋਗਾ ਸ਼ਹਿਰ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ। ਸਟੇਜ ਸੰਚਾਲਨ ਕਰਦਿਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਨੇ ‘ਕੌਮਾਤਰੀ ਔਰਤ ਦਿਵਸ ’ ‘ਤੇ ਪੰਜਾਬ ਦੀਆਂ ਨਿਰਭੈ ਔਰਤਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਅਜੋਕੇ ਸਮੇਂ ਵਿਚ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਾਂ ਦੇ ਧਾਰਨੀ ਬਣਾਉਣ ਸਦਕਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਜਿਲਣ ਵਿਚੋਂ ਕੱਢਿਆ ਜਾ ਸਕਦਾ ਹੈ। ਇਸ ਉਪਰੰਤ ਉਹਨਾਂ ਅੱਜ ਪਟਿਆਲਾ ਵਿਖੇ ਬੇਰੋਜ਼ਗਾਰ ਮਹਿਲਾਵਾਂ ’ਤੇ ਕੀਤੇ ਲਾਠੀ ਚਾਰਜ ਦੀ ਪੂਰਜ਼ੋਰ ਨਿਖੇਧੀ ਕੀਤੀ। ਇਸ ਮੌਕੇ ਪ੍ਰੇਮ ਚੰਦ ਚੱਕੀ ਵਾਲਾ, ਗੋਵਰਧਨ ਪੋਪਲੀ, ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੁੂ, ਕੌਂਸਲਰ ਦਵਿੰਦਰ ਤਿਵਾੜੀ, ਜਗਤਾਰ ਸਿੰਘ, ਹਰਦੇਵ ਧਾਲੀਵਾਲ, ਨਰਿੰਦਰਪਾਲ ਸਿੰਘ ਸਹਾਰਨ,ਸਾਬਕਾ ਚੇਅਰਮੈਨ ਜਗਦੀਸ਼ ਲਾਲ ਛਾਬੜਾ ਖ਼ਜਾਨਚੀ ਮੋਗਾ, ਅਮਰਜੀਤ ਸਿੰਘ ਮਟਵਾਣੀ, ਰਾਕੇਸ਼ ਸਿਤਾਰਾ, ਗੁਰਜੰਟ ਸਿੰਘ ਰਾਮੂੰਵਾਲਾ,ਸਰਫਿਰੋਜ਼ ਅਲੀ, ਜਸ ਮੰਗੇਵਾਲਾ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।