ਸਿਰਜਣਾਤਮਕ ਸੋਚ ਸਦਕਾ ਔਰਤਾਂ ਨਵੇਂ ਆਯਾਮ ਸਿਰਜ ਸਕਦੀਆਂ ਨੇ :ਡਾ: ਰਜਿੰਦਰ ਕੌਰ ਕਮਲ

Tags: 

ਮੋਗਾ,7 ਮਾਰਚ(ਜਸ਼ਨ): ‘‘ਕੌਮਾਂਤਰੀ ਔਰਤ ਦਿਵਸ ’’ਮੌਕੇ ਜਿੱਥੇ ਔਰਤਾਂ ਨੂੰ ਸਵੈ ਭਰੋਸਾ ਜਗਾਉਣ ਦੀ ਲੋੜ ਹੈ ਉੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਆਪਣੀ ਕਾਬਲੀਅਤ ਸਿੱਧ ਕਰ ਚੁੱਕੀਆਂ ਔਰਤਾਂ ਨੂੰ ਸਮਾਜ ਦਾ ਪੱਥ ਪ੍ਰਦਰਸ਼ਕ ਬਣਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਕਮਲ ਨੇ ਔਰਤ ਦਿਵਸ ਦੀ ਪੂਰਬਲੀ ਸ਼ਾਮ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬਰਾਬਰੀ ਦੇ ਅਹਿਸਾਸ ਨਾਲ ਭਰਪੂਰ ਔਰਤਾਂ ਨੂੰ ਆਪਣੇ ਕੰਮਕਾਜੀ ਥਾਵਾਂ ’ਤੇ ਸੁਰੱਖਿਅਤ ਅਹਿਸਾਸ ਕਰਵਾਉਣ ਨਾਲ ਉਹ ਦੇਸ਼ ਲਈ ਵਧੇਰੇ ਸਾਰਥਿਕਤਾ ਨਾਲ ਕੰਮ ਕਰ ਸਕਣਗੀਆਂ । ਉਹਨਾਂ ਆਖਿਆ ਕਿ ਔਰਤਾਂ ਵਿਚ ਗਜ਼ਬ ਦੀ ਸਿਰਜਣਾਤਮਕ ਸੋਚ ਹੰੁਦੀ ਹੈ ਅਤੇ ਉਹਨਾਂ ਦੇ ਇਸ ਪੱਖ ਨੂੰ ਉਭਾਰਨ ਨਾਲ ਮਨੁੱਖਤਾ ਲਈ ਨਵੇਂ ਆਯਾਮ ਸਿਰਜੇ ਜਾ ਸਕਦੇ ਹਨ । ਉਹਨਾਂ ਆਖਿਆ ਕਿ ਕੁੜੀਆਂ ਲਈ ਸਿਹਤ ,ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਅਜੇ ਬਹੁਤ ਸਾਰਾ ਕਾਰਜ ਕਰਨ ਦੀ ਲੋੜ ਹੈ। ਉਹਨਾਂ ਆਖਿਆ ਕਿ ਮੁੰਡਿਆਂ ਨੂੰ ਨੈਤਿਕ ਸਿੱਖਿਆ ਦਿੰਦਿਆਂ ਔਰਤਾਂ ਪ੍ਰਤੀ ਸਤਿਕਾਰ ਵਾਲੇ ਸੰਸਕਾਰ ਦੇਣ ਨਾਲ ਸਮਾਜ ਵਿਚੋਂ ਔਰਤਾਂ ਖਿਲਾਫ਼ ਹੰੁਦੇ ਅੱਤਿਆਚਾਰਾਂ ਤੋਂ ਰਾਹਤ ਮਿਲ ਸਕਦੀ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।