ਰਾਈਟਵੇਅ ਏਅਰਲਿੰਕਸ ਸੰਸਥਾ ਨੇ ਮਹਿਜ਼ 22 ਦਿਨਾਂ ‘ਚ ਲਗਵਾਏ ਆਸਟਰੇਲੀਆ ਦੇ ਸਟੱਡੀ ਵੀਜ਼ੇ:ਐੱਮ ਡੀ ਦੇਵਪ੍ਰਿਆ ਤਿਆਗੀ
ਮੋਗਾ,2 ਮਾਰਚ (ਜਸ਼ਨ):ਰਾਈਟਵੇਅ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ਵਿਦੇਸ਼ਾਂ ਵਿਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਲਈ ਹੁਣ ਕੈਨੇਡਾ ਦੇ ਨਾਲ ਨਾਲ ਆਸਟਰੇਲੀਆ ‘ਚ ਜਾ ਕੇ ਪੜ੍ਹਾਈ ਕਰਨ ਦਾ ਵੀ ਸੁਨਹਿਰੀ ਮੌਕਾ ਹੈ ਅਤੇ ਉਹ ‘ਰਾਈਟਵੇਅ ਏਅਰਲਿੰਕਸ ਸੰਸਥਾ ’ ਦੇ ਮੋਗਾ ,ਸੰਗਰੂਰ,ਬਰਨਾਲਾ,ਖੰਨਾ ਅਤੇ ਬਾਘਾਪੁਰਾਣਾ ਦਫਤਰਾਂ ਵਿਚ ਜਾ ਕੇ ਆਸਟਰੇਲੀਆ ਜਾਣ ,ਉੱਥੋਂ ਦੀਆਂ ਵਧੀਆ ਸੰਸਥਾਵਾਂ ਵਿਚ ਦਾਖਲਾ ਲੈਣ ਅਤੇ ਸਹੀ ਕੋਰਸਾਂ ਦੀ ਚੋਣ ਸਬੰਧੀ ਪੁਖਤਾ ਜਾਣਕਾਰੀ ਲੈ ਸਕਦੇ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸਟਰੇਲੀਆ ਦੇ ਵੀਜ਼ੇ ਖੁਲ੍ਹ ਚੁੱਕੇ ਨੇ ਅਤੇ ਜੋ ਵਿਦਿਆਰਥੀ ਆਸਟਰੇਲੀਆ ਪ੍ਹੜਾਈ ਕਰਨ ਦੇ ਇੱਛੁਕ ਹਨ ਉਹ ਬਿੰਨਾ ਦੇਰੀ ਦੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਨੇ। ਉਹਨਾਂ ਕਿਹਾ ਕਿ ਕਿ ਦਫਤਰ ਦੇ ਮਾਹਿਰ ਸਟਾਫ਼ ਵੱਲੋਂ ਨਵੀਨ ਕੁਮਾਰ ਅਤੇ ਹੁਸਨਪ੍ਰੀਤ ਕੌਰ ਸਰਾਂ ਦਾ ਮਹਿਜ਼ 22 ਦਿਨਾਂ ਵਿਚ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਕੈਨੇਡਾ ‘ਚ ਮਈ ਇਨਟੇਕ ਲਈ ਅਤੇ ਆਸਟਰੇਲੀਆ ਦੇ ਜੁਲਾਈ ਇਨਟੇਕ ‘ਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਹ ਅੱਜ ਹੀ ਆਪਣੇ ਸਰਟੀਫਿਕੇਟ ਲੈ ਕੇ ‘ਰਾਈਟਵੇਅ ਏਅਰਲਿੰਕਸ ’ ਦੇ ਦਫਤਰਾਂ ‘ਚ ਸੰਪਰਕ ਕਰ ਸਕਦਾ ਹੈ। ਦੇਵਪ੍ਰਿਆ ਤਿਆਗੀ ਵੱਲੋਂ ਬਾਹਰਵੀਂ ਕਲਾਸ ਦੇ ਮਾਰਚ-ਅਪਰੈਲ 2020 ਸ਼ੈਸ਼ਨ ਅਪੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਪੂਰਾ ਧਿਆਨ ਪੜ੍ਹਾਈ ਵਿਚ ਲਗਾਉਣ ਤਾਂ ਕਿ ਵਿਦੇਸ਼ਾਂ ਵਿਚ ਦਾਖਲਾ ਲੈਣ ਲਈ ਉਹਨਾਂ ਦਾ ਪ੍ਰੋਫਾਈਲ ਵਧੀਆ ਬਣ ਸਕੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦਿਆਂ ‘ਰਾਈਟਵੇਅ ਏਅਰਲਿੰਕਸ ’ ਦੇ ਦਫਤਰ ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਅਤੇ ਭਾਰਤ ਦੇ ਦਿੱਲੀ ਵਿਚ ਖੋਲ੍ਹੇ ਗਏ ਹਨ ।