ਰੂਰਲ ਐਨ.ਜੀ.ਓ. ਮੋਗਾ ਦਾ ਅੱਠਵਾਂ ਚੋਣ ਇਜਲਾਸ ਹੋਇਆ ,ਮਹਿੰਦਰ ਪਾਲ ਲੂੰਬਾ ਚੇਅਰਮੈਨ ਅਤੇ ਦਵਿੰਦਰਜੀਤ ਗਿੱਲ ਪ੍ਧਾਨ ਚੁਣੇ ਗਏ

ਮੋਗਾ 1 ਮਾਰਚ (ਜਸ਼ਨ) :ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵੱਖਰੀ ਬਣਾ ਚੁੱਕੀ  ਮੋਗਾ ਜਿਲ੍ਹੇ ਦੀ ਉਘੀ ਅਤੇ ਸਟੇਟ ਐਵਾਰਡੀ ਸੰਸਥਾ ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦਾ ਅੱਠਵਾਂ ਇੱਕ ਦਿਨਾ ਚੋਣ ਇਜ਼ਲਾਸ ਅੱਜ ਗੁਅਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਸੰਪੰਨ ਹੋਇਆ, ਜਿਸ ਵਿੱਚ ਜਿਲ੍ਹੇ ਦੇ ਪੰਜਾਂ ਬਲਾਕਾਂ ਵਿੱਚੋਂ 75 ਡੈਲੀਗੇਟਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ.ਜੀ.ਓ. ਮੈਂਬਰਾਂ ਨੇ ਹਿੱਸਾ ਲਿਆ । ਇਹ ਇਜਲਾਸ ਸਮਾਜ ਸੇਵੀ ਗੁਰਸੇਵਕ ਸੰਨਿਆਸੀ, ਗੁਰਨਾਮ ਸਿੰਘ ਲਵਲੀ, ਪਰਮਜੋਤ ਸਿੰਘ ਖਾਲਸਾ, ਨੀਰਜ ਬਠਲਾ, ਬਲਾਕ ਮੋਗਾ 2 ਦੇ ਪ੍ਧਾਨ ਡਾ. ਜਸਵਿੰਦਰ ਸ਼ਰਮਾ ਲੱਕੀ ਸ਼ਰਮਾ, ਬਾਘਾ ਪੁਰਾਣਾ ਦੇ ਪ੍ਧਾਨ ਡਾ. ਬਲਰਾਜ ਸਿੰਘ ਰਾਜੂ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਸਿੰਘ ਜੱਸੀ ਦੀਨਾ, ਮੋਗਾ 1 ਦੇ ਪ੍ਧਾਨ ਸੁਖਵਿੰਦਰ ਖੋਟੇ ਅਤੇ ਧਰਮਕੋਟ ਦੇ ਪ੍ਧਾਨ ਕੁਲਦੀਪ ਸਿੰਘ ਸੰਗਲਾ ਦੀ ਦੇਖਰੇਖ ਹੇਠ ਸੰਪੰਨ ਹੋਇਆ । ਇਜਲਾਸ ਦੀ ਸ਼ੁਰੂਆਤ ਵਿੱਚ ਸਭ ਨੂੰ ਜੀ ਆਇਆਂ ਕਹਿੰਦਿਆਂ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਸੰਸਥਾ ਵੱਲੋਂ ਪਿਛਲੇ ਦੋ ਸਾਲਾਂ ਦੀ ਐਕਟਿਵਿਟੀ ਰਿਪੋਰਟ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਦੋ ਸਾਲਾਂ ਵਿੱਚ ਸੰਸਥਾ ਨੇ ਕੁੱਲ 210 ਗ਼ਤੀਵਿਧੀਆਂ ਕੀਤੀਆਂ, ਜਿਨ੍ਹਾਂ ਵਿੱਚ ਸਮਾਜ ਦੇ ਲੋੜਵੰਦ ਲੋਕਾਂ ਦੀ ਸਹਾਇਤਾ, ਖੂਨਦਾਨ, ਮੁਫਤ ਕਿੱਤਾਮੁਖੀ ਸਿਖਲਾਈ ਤੋਂ ਇਲਾਵਾ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਪ੍ਦੂਸ਼ਣ ਮੁਕਤ ਕਰਨ ਅਤੇ ਖਤਮ ਹੋਣ ਤੋਂ ਬਚਾਉਣ, ਵਾਤਾਵਰਣ ਅਤੇ ਧਰਤੀ ਨੂੰ ਪ੍ਦੂਸ਼ਣ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸਮੇਂ ਸਮੇਂ ਤੇ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੰੈ। ਇਸ ਰਿਪੋਰਟ ਤੇ ਬੋਲਦਿਆਂ ਡਾ. ਜਸਵਿੰਦਰ ਲੱਕੀ ਸ਼ਰਮਾ, ਜਸਵੀਰ ਸਿੰਘ ਦੀਨਾ, ਗੁਰਚਰਨ ਸਿੰਘ ਰਾਜੂ ਪੱਤੋ, ਬਾਬਾ ਸਰਬਨ ਸਿੰਘ, ਜਗਰੂਪ ਸਿੰਘ ਸਰੋਆ, ਡਾ. ਬਲਦੇਵ ਧੂੜਕੋਟ, ਕਮਲਜੀਤ ਸਿੰਘ ਸੈਦੋਕੇ, ਸੁਖਦੇਵ ਸਿੰਘ ਬਰਾੜ ਅਤੇ ਸੁਰਿੰਦਰਪਾਲ ਲਾਡੀ ਨੇ ਸੰਸਥਾ ਵੱਲੋਂ ਅਣਗਿਣਤ ਕੀਤੇ ਗਏ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਅੱਜ ਸਾਡੀ ਸੰਸਥਾ ਦਾ ਨਾਮ ਪੂਰੇ ਪੰਜਾਬ ਵਿੱਚ ਜਾਣਿਆ ਜਾਣ ਲੱਗਾ ਹੈ। ਉਹਨਾਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਕੁੱਝ ਸੁਝਾਓ ਵੀ ਦਿੱਤੇ । ਇਸ ਮੌਕੇ ਸ਼੍ੀ ਲੂੰਬਾ ਨੇ ਰੂਰਲ ਐਨ.ਜੀ.ਓ. ਮੋਗਾ ਦਾ ਸ਼ਹਿਰੀ ਯੂਨਿਟ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਗੁਰਸੇਵਕ ਸੰਨਿਆਸੀ ਨੂੰ ਸ਼ਹਿਰੀ ਚੇਅਰਮੈਨ ਅਤੇ ਰਿਟਾ. ਡੀ. ਐਸ.ਪੀ. ਸੁਖਦੇਵ ਸਿੰਘ ਬਰਾੜ ਨੂੰ ਸ਼ਹਿਰੀ ਪ੍ਧਾਨ ਥਾਪਅਿਾ। ਇਸ ਉਪਰੰਤ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਮੌਜੁਦਾ ਜਿਲ੍ਹਾ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਕਮੇਟੀ ਦੀ ਚੋਣ ਕਰਵਾਉਣ ਦੇ ਅਧਿਕਾਰ ਆਬਜਰਵਰ ਕਮੇਟੀ ਨੂੰ ਦਿੱਤੇ, ਜਿਲ੍ਹਾਂ ਵੱਲੋਂ ਖੜ੍ਹੇ ਹੋ ਕੇ ਹਾਜਰ ਐਨ.ਜੀ.ਓ. ਮੈਂਬਰਾਂ ਤੋਂ ਜਿਲ੍ਹਾ ਕਮੇਟੀ ਅਹੁਦੇਦਾਰਾਂ ਲਈ ਨਾਵਾਂ ਦੀ ਮੰਗ ਕੀਤੀ ਗਈ, ਜਿਸ ਅਨੁਸਾਰ ਹਰਜਿੰਦਰ ਸਿੰਘ ਚੁਗਾਵਾਂ ਨੂੰ ਚੀਫ ਪੈਟਰਨ, ਗੁਰਬਚਨ ਸਿੰਘ ਗਗੜਾ ਨੂੰ ਮੁੱਖ ਸਲਾਹਕਾਰ, ਮਹਿੰਦਰ ਪਾਲ ਲੂੰਬਾ ਨੂੰ ਚੇਅਰਮੈਨ, ਦਵਿੰਦਰਜੀਤ ਸਿੰਘ ਗਿੱਲ ਨੂੰ ਪ੍ਧਾਨ, ਗੁਰਮੀਤ ਸਿੰਘ ਸੈਦੋਕੇ, ਦੀਪਕ ਅਰੋੜਾ, ਬਲਦੇਵ ਸਿੰਘ ਧੂੜਕੋਟ, ਗੁਰਤੇਜ ਸਿੰਘ ਢਿੱਲੋਂ ਗੱਜਣਵਾਲਾ, ਰਾਮ ਸਿੰਘ ਜਾਨੀਆਂ ਅਤੇ ਇਕਬਾਲ ਸਿੰਘ ਖੋਸਾ ਨੂੰ ਮੀਤ ਪ੍ਧਾਨ, ਗੁਰਨਾਮ ਸਿੰਘ ਲਵਲੀ ਨੂੰ ਸੀਨੀਅਰ ਮੀਤ ਪ੍ਧਾਨ, ਗੁਰਚਰਨ ਸਿੰਘ ਰਾਜੂ ਪੱਤੋ ਨੂੰ ਜਨਰਲ ਸਕੱਤਰ, ਗੋਕਲ ਚੰਦ ਬੁੱਘੀਪੁਰਾ ਨੂੰ ਕੈਸ਼ੀਅਰ, ਸੁਰਿੰਦਰਪਾਲ ਸਿੰਘ ਲਾਡੀ ਨੂੰ ਆਡੀਟਰ, ਪਵਨ ਕੁਮਾਰ ਸਲੀਨਾ ਅਤੇ ਸਰਬਜੀਤ ਥਰਾਜ ਨੂੰ ਜੱਥੇਬੰਦਕ ਸਕੱਤਰ, ਰਾਕੇਸ਼ ਕੁਮਾਰ ਬਿੱਟਾ ਸਮਾਲਸਰ, ਲਖਵਿੰਦਰ ਸਿੰਘ ਦੀਨਾ ਸਾਹਿਬ, ਗੁਰਜੀਤ ਸਿੰਘ ਸੰਗਲਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ । ਨਵੀਂ ਚੁਣੀ ਗਈ ਕਮੇਟੀ ਵੱਲੋਂ ਜਿਲ੍ਹਾ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਸੇਵੀ ਕੰਮ ਕਰਨ ਦੀ ਕਸਮ ਖਾਧੀ ਅਤੇ ਹਾਜਰ ਸਮਾਜ ਸੇਵੀਆਂ ਵੱਲੋਂ ਨਵੀਂ ਚੁਣੀ ਗਈ ਜਿਲ੍ਹਾ ਕਮੇਟੀ ਨੂੰ ਵਧਾਈ ਦਿੱਤੀ। ਇਸ ਮੌਕੇ ਮੋਗਾ ਜਿਲ੍ਹੇ ਦੀਆਂ 10 ਵਧੀਆ ਕੰਮ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਛੇ ਪੇਂਡੂ ਅਤੇ ਚਾਰ ਸ਼ਹਿਰੀ ਕਲੱਬਾਂ ਸ਼ਾਮਿਲ ਸਨ । ਇਸ ਤੋਂ ਇਲਾਵਾ ਪੰਜਾਂ ਬਲਾਕ ਪ੍ਧਾਨਾਂ ਅਤੇ ਸਾਬਕਾ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੂੰ ਪਿਛਲੇ ਦੋ ਸਾਲਾਂ ਦੌਰਾਨ ਬੇਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੀਨੀਅਰ ਸਮਾਜ ਸੇਵੀ ਆਗੂ ਗੁਰਬਚਨ ਸਿੰਘ ਗਗੜਾ, ਰਣਜੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸਰੋਆ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਰਵੀਦੀਪ ਸਿੰਘ ਦਾਰਾਪੁਰ, ਕੁਲਵੰਤ ਸਿੰਘ ਮਟਵਾਣੀ, ਇਕਬਾਲ ਸਿੰਘ ਖੋਸਾ, ਗੁਰਨਾਮ ਸਿੰਘ ਗਾਮਾ, ਹਰਦੇਵ ਸਿੰਘ ਸੰਗਲਾ, ਰਮਨਦੀਪ ਬਰਾੜ, ਅਵਤਾਰ ਸਿੰਘ ਘੋਲੀਆ, ਗੁਰਚਰਨ ਸਿੰਘ ਰਾਜੂ ਪੱਤੋ, ਦਰਸ਼ਨ ਸਿੰਘ ਅਤੇ ਗੁਰਪਾਲ ਸਿੰਘ ਲੋਪੋ, ਹਰਜਿੰਦਰ ਸਿੰਘ ਘੋਲੀਆ, ਨੀਟਾ ਥਰਾਜ, ਮੈਡਮ ਸੁਖਵਿੰਦਰ ਕੌਰ, ਜਸਵੀਰ ਕੌਰ, ਮੋਨਿਕਾ, ਗੁਰਦੀਪ ਸਿੰਘ ਬਘੇਲੇਵਾਲਾ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ 300 ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ ।