ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਬਾਊ ਵਿਜੇ ਬਾਂਸਲ ਨਾਲ ਕੀਤਾ ਦੁੱਖ ਸਾਂਝਾ

ਬਾਘਾਪੁਰਾਣਾ,1 ਮਾਰਚ (ਜਸ਼ਨ/ ਕੋਟਲਾ):ਅੱਜ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਗਰਵਾਲ ਸਭਾ ਬਾਘਾਪਰਾਣਾ ਦੇ ਪ੍ਰਧਾਨ,ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਵਪਾਰੀ ਬਾਊ ਵਿਜੇ ਬਾਂਸਲ ਦੀ ਮਾਤਾ ਦੇ ਸਵਰਗਵਾਸ ਹੋਣ ’ਤੇ ਬਾੳੂ ਵਿਜੇ ਬਾਂਸਲ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਨਿਵਾਸ ਬਾਘਾਪੁਰਾਣਾ ਵਿਖੇ ਪਹੁੰਚੇ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮਾਤਾ ਜੀ ਦੀ ਸੁਚੱਜੀ ਅਗਵਾਈ ਸਦਕਾ ਬਾਊ ਵਿਜੇ ਬਾਂਸਲ ਵਪਾਰ ਅਤੇ ਸਿਆਸਤ ਵਿੱਚ ਆਪਣਾ ਨਾਮ ਚਮਕਾ ਰਹੇ ਹਨ। ਉਨ੍ਹਾਂ ਪੜ੍ਹਾਈ ਦੇ ਦਿਨਾਂ ਦੌਰਾਨ ਬਾੳੂ ਵਿਜੇ ਬਾਂਸਲ ਦੀ ਮਾਤਾ ਵੱਲੋਂ ਦਿੱਤੇ ਪਿਆਰ ਨੂੰ ਵੀ ਨਾ ਭੁੱਲਣਯੋਗ ਯਾਦਾਂ ਦੱਸਿਆ। ਇਸ ਸਮੇਂ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬਾੳੂ ਵਿਜੇ ਬਾਂਸਲ ਨਾਲ ਦੁ੍ੱਖ ਸਾਂਝਾਂ ਕਰਦਿਆਂ ਕਿਹਾ ਕਿ ਬੇਸ਼ੱਕ ਮਾਤਾ ਜੀ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਦਿੱਤੇ ਸੰਸਕਾਰ ਹਮੇਸ਼ਾ ਸਾਨੂੰ ਅਗਵਾਈ ਦਿੰਦੇ ਰਹਿਣਗੇ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਅਗੂ ਬਿੱਟੂ ਮਿੱਤਲ, ਯੂਥ ਅੱਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।


