ਘਲੋਟੀ ਸਕੂਲ ਦਾ ਨਾਮ ਸ਼ਹੀਦ ਜੈਮਲ ਸਿੰਘ ਦੇ ਨਾਂ ‘ਤੇ ਰੱਖਣ ਤੇ ਇਲਾਕੇ ‘ਚ ਖੁਸ਼ੀ ਦੀ ਲਹਿਰ- ਕਾਂਗਰਸੀ ਆਗੂ

ਕੋਟ ਈਸੇ ਖਾਂ, 1 ਮਾਰਚ (ਜਸ਼ਨ)-ਪੁਲਮਾਵਾ ਹਮਲੇ ਦੇ ਸ਼ਹੀਦ ਜੈਮਲ ਸਿੰਘ ਵਾਸੀ ਘਲੋਟੀ ਇਕ ਸਾਲ ਪਹਿਲਾਂ ਅੱਤਵਾਦੀਆਂ ਹੱਥੋਂ ਪੁਲਵਾਮਾ ਹਮਲੇ ‘ਚ ਸ਼ਹੀਦੀ ਪਾ ਗਏ ਸਨ ,ਉਹਨਾਂ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਦਾ ਨਾਂਅ ਬਦਲ ਕੇ ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਰੱਖ ਦਿੱਤਾ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਦਵਿੰਦਰ ਸਿੰਘ ਬਿੰਦਰ ਘਲੋਟੀ ਸਰਪੰਚ, ਗੁਰਪ੍ਰੀਤ ਸਿੰਘ ਲਵਲੀ ਸਰਪੰਚ ਘਲੋਟੀ ਖੁਰਦ ਨੇ ਆਖਿਆ ਕਿ ਇਲਾਕੇ ਦੀ ਪੁਰਜੋਰ ਮੰਗ ਸੀ ਕਿ ਸ਼ਹੀਦ ਜੈਮਲ ਸਿੰਘ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਅਤੇ ਕੋਟ ਈਸੇ ਖਾਂ ਤੋਂ ਘਲੋਟੀ ਤੱਕ ਜਾਂਦੀ ਸੜਕ ਦਾ ਨਾਂਅ ਸ਼ਹੀਦ ਜੈਮਲ ਸਿੰਘ ਦੇ ਨਾਂਅ ‘ਤੇ ਰੱਖਿਆ ਜਾਵੇ । ਉਹਨਾਂ ਆਖਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਹੁਣ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਦਾ ਨਾਂਅ ਸਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਰੱਖਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਪ੍ਰਕਾਸ਼ ਰਾਜਪੂਤ, ਪ੍ਰਮੋਦ ਬੱਬੂ ਸਹਿਰੀ ਪ੍ਰਧਾਨ, ਪਵਨ ਤਨੇਜਾ ਜ਼ਿਲ੍ਹਾ ਮੀਤ ਪ੍ਰਧਾਨ, ਓਮ ਪ੍ਰਕਾਸ ਪੱਪੀ, ਜਸਵੰਤ ਸਿੰਘ ਐਮ.ਸੀ., ਰਾਜਨ ਵਰਮਾ ਐਮ.ਸੀ ਆਦਿ ਨੇ ਵੀ ਕਾਕਾ ਲੋਹਗੜ੍ਹ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।


