ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੂਸਰੀ ਵਾਰ ਬਣੇ ਮਹਿਣਾ ਸਰਕਲ ਦੇ ਪ੍ਰਧਾਨ

ਮੋਗਾ, 28 ਫਰਵਰੀ (ਜਸ਼ਨ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਆਪਣੇ ਮਿਹਨਤੀ ਵਰਕਰਾਂ ਨੂੰ ਹਰ ਵੇਲੇ ਮਾਣ ਸਤਿਕਾਰ ਦਿੱਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਬ) ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪਾਰਟੀ ਦੇ ਡੈਲੀਗੇਟਾਂ ਨਾਲ ਵਿਸੇਸ ਬੈਠਕ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਅੰਦਰ ਪਾਰਟੀ ਨੂੰ ਹੇਠਲੇ ਪੱਧਰ ਤੱਕ ਹੋਰ ਮਜਬੂਤ ਕਰਨ ਲਈ ਸਰਕਲਾਂ ਦੇ ਵਿਸਥਾਰ ਤਹਿਤ ਬੈਠਕ ਵਿਚ ਸਮੂਹ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਫੈਸਲਾ ਕਰਦਿਆਂ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੂੰ ਦੂਸਰੀ ਵਾਰ ਸਰਕਲ ਮਹਿਣਾ ਦਾ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਇਸੇ ਤਰ੍ਹਾਂ ਕਰਮਜੀਤ ਸਿੰਘ ਕਪੂਰੇ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਬਿੱਟੂ ਮੀਤ ਪ੍ਰਧਾਨ, ਅਵਤਾਰ ਸਿੰਘ ਝੱਬਰ ਮੀਤ ਪ੍ਰਧਾਨ, ਪਰਮਿੰਦਰ ਸਿੰਘ ਖਜਾਨਚੀ, ਅਮਰੀਕ ਸਿੰਘ ਮਹਿਣਾ, ਸਾਬਕਾ ਸਰਪੰਚ ਬਲਦੇਵ ਸਿੰਘ ਬੁੱਘੀ ਪੁਰਾ, ਚਮਕੌਰ ਸਿੰਘ ਸੰਘਾ, ਸੁਰਿੰਦਰ ਸਿੰਘ ਦਾਇਆ ਕਲਾਂ, ਗਮਦੂਰ ਸਿੰਘ, ਗੁਰਨਾਮ ਸਿੰਘ ਬਹੋਨਾ ਆਦਿ ਸਰਕਲ ਮਹਿਣਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈਇਸ ਮੌਕੇ ਸਰਕਲ ਮਹਿਣਾ ਦੇ ਡੈਲੀਗੇਟਾਂ ਵਿਚ ਨਾਹਰ ਸਿੰਘ, ਰੂਪ ਸਿੰਘ ਦਾਇਆ, ਅੰਮਿ੍ਤਪਾਲ ਸਿੰਘ ਤਤਾਰੀਏ ਵਾਲਾ, ਮੁਖਤਿਆਰ ਸਿੰਘ ਤਤਾਰੀਏ ਵਾਲਾ, ਬਲਤੇਜ ਸਿੰਘ ਮਹਿਰੋਂ, ਅਵਤਾਰ ਸਿੰਘ, ਲਖਵੀਰ ਸਿੰਘ ਲੱਕੀ ਮਹਿਰੋਂ, ਮੰਦਰ ਸਿੰਘ ਸਰਪੰਚ ਦਾਇਆ, ਲਛਮਣ ਸਿੰਘ ਧਾਲੀਵਾਲ, ਗੁਰਦੇਵ ਸਿੰਘ ਸਿੱਧੂ, ਕਾਲੀ ਭੁੱਲਰ, ਗੁਰਜੰਟ ਸਿੰਘ, ਜੁਗਰਾਜ ਸਿੰਘ ਤੇ ਹੋਰ ਹਾਜਰ ਸਨ। ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੂਸਰੀ ਵਾਰ ਸਰਬਸੰਮਤੀ ਨਾਲ ਸਰਕਲ ਮਹਿਣਾ ਦੇ ਪ੍ਰਧਾਨ ਨਿਯੁਕਤ ਹੋਏ ਹਨ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।


