ਬੱਡੀ ਪ੍ਰੋਗਰਾਮ ਅਧੀਨ ਸੋਫਟ ਸਕਿੱਲਜ਼, ਪਰਸਨੈਲਿਟੀ ਡਿਵੈਲਪਮੈਂਟ ਅਤੇ ਇੰਟਰਪ੍ਰੀਨਓਰਸ਼ਿਪ ਸੰਬੰਧੀ ਸੈਮੀਨਾਰ

ਮੋਗਾ ,28 ਫਰਵਰੀ(ਜਸ਼ਨ) : ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਬੱਡੀ ਪ੍ਰੋਗਰਾਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੋਫਟ ਸਕਿੱਲਜ਼, ਪਰਸਨੈਲਿਟੀ ਡਿਵੈਲਪਮੈਂਟ ਅਤੇ ਇੰਟਰਪ੍ਰੀਨਓਰਸ਼ਿਪ ਸੰਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ । ਸੈਮੀਨਾਰ ਦੇ ਸ਼ੁਰੂ ਵਿੱਚ ਬੱਡੀ ਗਤੀਵਿਧੀਆਂ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਕਾਲਜ ਵਿੱਚ ਚੱਲ ਰਹੇ ਬੱਡੀ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਬਾਰੇ ਵਿਸਥਾਰ ਨਾਲ ਦੱਸਿਆ।ਪ੍ਰੋ. ਮਨਵਿੰਦਰ ਸਿੰਘ ਨੇ ਉਦਮੀਅਤਾ ਅਤੇ ਸਵੈ-ਰੁਜ਼ਗਾਰ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਆਪਣੇ ਖੁਦ ਦੇ ਕਾਰੋਬਾਰ ਕਰਨ ਲਈ ਪੇ੍ਰਰਿਆ। ਮੈਡਮ ਸੰਦੀਪ ਕੌਰ ਨੇ ਆਦਰਸ਼ ਵਿਦਿਆਰਥੀ ਬਣਨ ਲਈ ਸੋਫਟ ਸਕਿੱਲਜ਼ ਅਤੇ ਸ਼ਖਸੀਅਤ ਉਸਾਰੀ ਸੰਬੰਧੀ ਕਮਿਉਨੀਕੇਸ਼ਨ ਮੁਹਾਰਤ, ਸਵੈ ਪ੍ਰੇਰਣਾ, ਗੱਲਬਾਤ, ਸਮੱਸਿਆ ਹੱਲ ਕਰਨਾ ਆਦਿ ਨੁਕਤੇ ਸਾਂਝੇ ਕੀਤੇ ।ਕਾਲਜ ਦੇ ਪਿ੍ਰੰਸੀਪਲ ਦਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਵਿਭਾਗੀ ਮੁਖੀ ਸੁਰੇਸ਼ ਕੁਮਾਰ, ਪਵਨ ਕੁਮਾਰ, ਕੁਲਵੀਰ ਸਿੰਘ,  ਵਿਕਾਸ ਮੋਂਗਾ, ਮਹਿੰਦਰ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।