ਭਾਕਿਯੂ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

 ਮੋਗਾ ,27 ਫਰਵਰੀ (ਜਸ਼ਨ):  ਪਿਛਲੇ ਦੋ ਦਿਨਾਂ ਤੋਂ ਦੇਸ ਦੀ ਰਾਜਧਾਨੀ ਦਿੱਲੀ ‘ਚ ਜਨੂਨੀਆਂ ਵਲੋਂ ਆਮ ਲੋਕਾਂ ਦੀਆਂ ਦੁਕਾਨਾਂ, ਘਰ ਅਤੇ ਵਾਹਨਾਂ ਦੀ ਸਾੜ ਫੂਕ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕਸਬਾ ਅਜੀਤਵਾਲ ਵਿਖੇ ਵਿਸਾਲ ਇਕੱਠ ਪੱਤੀ ਸੰਧੂ ਵਿਖੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਐੱਨ.ਆਰ.ਸੀ., ਐੱਨ. ਆਰ. ਪੀ ਅਤੇ ਸੀ. ਏ. ਏ. ਕਾਨੰੂਨ ਦੇ ਵਿਰੁੱਧ ਸਾਂਤਮਈ ਧਰਨੇ ਅਤੇ ਰੋਸ ਪ੍ਰਦਰਸਨ ਪੂਰੇ ਦੇਸ ਵਿਚ ਚੱਲ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਅਤਿ ਗੰਭੀਰ ਹਾਲਾਤ ਨੂੰ ਦਿੱਲੀ ਪੁਲਿਸ ਵਲੋਂ ਮੂਕ ਦਰਸਕ ਬਣ ਕੇ ਦੇਖਿਆ ਜਾ ਰਿਹਾ ਹੈ । ਕਸਬੇ ਵਿਚ ਰੋਸ ਪ੍ਰਦਰਸਨ ਕਰਨ ਉਪਰੰਤ ਮੁੱਖ ਮਾਰਗ ‘ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ॥ ਇਸ ਮੌਕੇ ਨਛੱਤਰ ਸਿੰਘ ਹੇਰਾਂ, ਸਵਰਨ ਸਿੰਘ ਅਜੀਤਵਾਲ, ਗੁਰਦੀਪ ਸਿੰਘ ਅਜੀਤਵਾਲ, ਜਗਤਾਰ ਸਿੰਘ ਮੱਦੋਕੇ, ਸੁਰਜੀਤ ਸਿੰਘ ਕਿਲੀ, ਬਲਵਿੰਦਰ ਸਿੰਘ ਕੋਕਰੀ ਫੂਲਾ ਸਿੰਘ, ਮੋਹਨ ਸਿੰਘ ਡਾਲਾ, ਸੁਖਜੀਤ ਸਿੰਘ ਬੁੱਟਰ, ਅਜਮੇਰ ਸਿੰਘ ਹੇਰਾਂ, ਚਮਕੌਰ ਸਿੰਘ ਬਹੋਨਾ, ਜਸਵੰਤ ਸਿੰਘ ਧੂੜਕੋਟ, ਗੁਰਦੇਵ ਸਿੰਘ ਮਹਿਰੋਂ, ਛਿੰਦਰ ਸਿੰਘ ਅਜੀਤਵਾਲ, ਕਿਸਾਨ ਤੇ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ॥