ਕਮਲਜੀਤ ਕੌਰ ਧੱਲੇਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ,ਡਾ. ਰਜਿੰਦਰ ਕਮਲ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀਆਂ ਵਧਾਈਆਂ

ਮੋਗਾ,27 ਫਰਵਰੀ (ਜਸ਼ਨ): ਕਮਲਜੀਤ ਕੌਰ ਧੱਲੇਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਮੋਗਾ ਜ਼ਿਲ੍ਹੇ ‘ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ‘ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਮਮਤਾ ਦੱਤਾ ਨੇ ਮੋਗਾ ਤੋ ਵਿਧਾਇਕ ਡਾ: ਹਰਜੋਤ ਕਮਲ ਦੀ ਸ਼ਿਫਾਰਿਸ਼ ਤੇ ਲੰਬੇ ਸਮੇਂ ਤੋ ਕਾਂਗਰਸ ਨਾਲ ਡੱਟ ਕੇ ਕੰਮ ਕਰਨ ਵਾਲੀ ਕਮਲਜੀਤ ਕੌਰ ਧੱਲੇਕੇ ਨੂੰ ਕਾਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਥਾਪਣ ਦੇ ਆਦੇਸ਼ ਜਾਰੀ ਕੀਤੇ। ਨਿਯੁਕਤੀ ਉਪੰਰਤ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਪੁੱਜਣ ’ਤੇ ਕਾਂਗਰਸ ਦੇ ਆਗੂਆਂ ਨੇ ਕਮਲਜੀਤ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ. ਰਜਿੰਦਰ ਕਮਲ ਨੇ ਕਮਲਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਹਨਾਂ ਦੇ ਗਲੇ ਵਿਚ ਫੁੱਲਾਂ ਦੇ ਹਾਰ ਪਾਏ। ਇਸ ਮੌਕੇ ਡਾ. ਰਜਿੰਦਰ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਕਮਲਜੀਤ ਕੌਰ ਕਾਫ਼ੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਸਮਰਪਿਤ ਹੋ ਕੇ ਸੇਵਾਵਾਂ ਨਿਭਾਅ ਰਹੀ ਸੀ ਅਤੇ ਉਸ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਪੰਜਾਬ ਪ੍ਰਧਾਨ ਮਮਤਾ ਦੱਤਾ ਕੋਲ ਜ਼ਿਲ੍ਹਾ ਪ੍ਰਧਾਨ ਦੀ ਜ਼ਿਮੇਵਾਰੀ ਲਈ ਉਹਨਾਂ ਦੇ ਨਾਮ ਦੀ ਸਿਫਾਰਸ਼ ਕੀਤੀ ਜਿਸ ਨੂੰ ਮੈਡਮ ਦੱਤਾ ਜੀ ਨੇ ਖਿੜ੍ਹੇ ਮੱਥੇ ਪ੍ਰਵਾਨ ਕਰ ਲਿਆ ਅਤੇ ਮੋਗਾ ਜ਼ਿਲ੍ਹੇ ਵਿਚ ਪਾਰਟੀ ਲਈ ਡਟ ਕੇ ਕੰਮ ਕਰਨ ਲਈ ਕਮਲਜੀਤ ਕੌਰ ਨੂੰ ਥਾਪੜਾ ਦਿੱਤਾ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਵਿਸ਼ੇਸ਼ਤਾ ਹੈ ਕਿ ਜੋ ਵੀ ਵਰਕਰ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਦਾ ਹੈ ,ਪਾਰਟੀ ਹਾਂਈ ਕਮਾਂਡ ਉਸ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਬਖਸ਼ਦੀ ਹੈ । ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਨੇ  ਆਖਿਆ ਕਿ ਉਸ ਦੀ ਪਹਿਲ ਮੋਗਾ ਜ਼ਿਲ੍ਹੇ  ‘ਚ ਹੋਰ ਇਕਾਂਈਆ ਸਥਾਪਿਤ ਕਰਨ ਦੀ ਹੈ ਤਾਂ ਕਿ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾ ਸਕੇ।  ਉਹਨਾਂ ਹਾਈ ਕਮਾਂਡ ਨੂੰ ਇਸ ਦਿੱਤੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਉਹਨਾਂ ਪੰਜਾਬ ਪ੍ਰਧਾਨ ਮਮਤਾ ਦੱਤਾ ਅਤੇ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਨਵ ਨਿਯੁਕਤ ਮਹਿਲਾ ਕਾਗਰਸ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਨੂੰ ਵਧਾਈ ਦਿੰਦਿਆਂ ਜਗਸੀਰ ਸਿੰਘ ਸੀਰਾ,ਰਾਮਪਾਲ ਧਵਨ, ਜਸਵੀਰ ਸਿੰਘ ਬਾਜਵਾ,ਨਿਰਮਲ ਸਿੰਘ ਮੀਨੀਆ,ਕੌਂਸਲਰ ਅਸ਼ੋਕ ਧਮੀਜਾ,ਜਤਿੰਦਰ ਅਰੋੜਾ,ਰਾਜ ਕੌਰ,ਕੁਲਵਿੰਦਰ,ਰਵਿੰਦਰ ਬਜਾਜ,ਜਸਪਾਲ ਸਿੰਘ ,ਜਸਵਿੰਦਰ ਕੌਰ,ਸ਼ਸੀ ਬਾਲਾ,ਸਤਨਾਮ ਮਹੇਸ਼ਰੀ, ਕਿਰਨਦੀਪ ਕੌਰ,ਸੁਖਪਾਲ ਕੌਰ,ਮਨਦੀਪ ,ਬਿੰਦਰ ਕੌਰ,ਗੁਰਮੀਤ ਕੌਰ,ਛਿੰਦਰਪਾਲ ਕੌਰ,ਪਰਮਜੀਤ ਕੌਰ,ਸੁਸ਼ਮਾ,ਪਿੰਦਰ ਸਿੰਘ ,ਸੀਤਾ ਸਿੰਘ,ਮਨਦੀਪ ਕੌਰ,ਗੋਪੀ ਯਾਦਵ,ਸਰਪੰਚ ਹਰਦੇਵ ਸਿੰਘ ਧੱਲੇਕੇ,ਸਾਧੂ ਸਿੰਘ ,ਪਰਮਜੀਤ ਸਿੰਘ,ਅੰਗਰੇਜ ਸਿੰਘ,ਪ੍ਰਦੀਪ ਸਿੰਘ,ਗੁਲਵੰਤ ਸਿੰਘ ,ਕੇਵਲ ਸਿੰਘ ,ਲਾਲਾ ਸਿੰਘ,ਨਿਰਭੈ ਸਿੰਘ,ਪ੍ਰੀਤਮ ਸਿੰਘ ,ਹਰਜੀਤ ਕੌਰ(ਸਾਰੇ ਮੈਂਬਰ ਪੰਚਾਇਤ) ਅਤੇ ਕਾਂਗਰਸ ਦੇ ਅਹਿਮ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮਮਤਾ ਦੱਤਾ ਦਾ ਵੀ ਧੰਨਵਾਦ ਕੀਤਾ ਜਿਹਨਾਂ ਮੋਗਾ ਦੇ ਐੱਮ ਐੱਲ ਏ ਡਾ: ਹਰਜੋਤ ਕਮਲ ਦੀ ਸਿਫ਼ਾਰਸ਼ ’ਤੇ ਕਾਂਗਰਸ ਦੀ ਸਰਗਰਮ ਵਰਕਰ ਕਮਲਜੀਤ ਕੌਰ ਧੱਲੇਕੇ ਨੂੰ ਜ਼ਿਲ੍ਹਾ ਪ੍ਰਧਾਨਗੀ ਦੀ ਜਿੰਮੇਵਾਰੀ ਸੌਂਪੀ ।