ਯਾਦਗਾਰੀ ਹੋ ਨਿਬੜਿਆ ਸਤਵਿੰਦਰ ਕੌਰ ਚਹਿਲ ਦੀ ਪੁਸਤਕ “ਜਦ ਮੈਂ ਕਵਿਤਾ ਹੋਈ“ ਦਾ ਰੀਲੀਜ਼ ਸਮਾਗਮ,ਜਗਸੀਰ ਜੀਦੇ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਭਲੂਰ,27 ਫਰਵਰੀ (ਬੇਅੰਤ ਗਿੱਲ): ਸਿਰਜਕ ਫੋਰਮ ਕੋਟਕਪੂਰਾ ਵੱਲੋਂ ਨੌਜਵਾਨ ਸਾਹਿਤ ਸਭਾ ਭਲੂਰ ਦੇ ਸਹਿਯੋਗ ਨਾਲ ਲਿਟਲ ਚੈਂਪਸ ਪਲੇਅ ਵੇ ਸਕੂਲ ਫਰੀਦਕੋਟ ਵਿਖੇ ਗੁਰਮਾਨ ਚਹਿਲ ਦੇ ਜਨਮ ਦਿਨ ਨੂੰ ਸਮਰਪਿਤ ਲੇਖਿਕਾ ਸਤਵਿੰਦਰ ਕੌਰ ਚਹਿਲ ਦੀ ਨਵ ਪ੍ਰਕਾਸਤਿ ਪੁਸਤਕ “ ਜਦ ਮੈਂ ਕਵਿਤਾ ਹੋਈ “ ਦੇ ਲੋਕ ਅਰਪਣ ਲਈ ਕਰਵਾਇਆ ਗਿਆ ਸਮਾਗਮ ਯਾਦਗਾਰੀ ਹੋ ਨਿਬੜਿਆ ।ਸਮਾਗਮ ਦੀ ਸੁਰੂਆਤ ਕਰਦਿਆਂ ਨੌਜਵਾਨ ਕਵੀ ਬੇਅੰਤ ਗਿੱਲ (ਭਲੂਰ) ਨੇ ਲੇਖਿਕਾ ਸਤਵਿੰਦਰ ਕੌਰ ਚਹਿਲ ਦੇ ਜੀਵਨ ਅਤੇ ਕਿਤਾਬ ਸਬੰਧੀ ਚਾਨਣਾ ਪਾਉਂਦਿਆਂ ਆਏ ਸਮੂਹ ਕਵੀਜਨਾ ਲਈ ਸਵਾਗਤੀ ਸਬਦ ਵੀ ਕਹੇ।ਇਸ ਦੇ ਨਾਲ ਹੀ ਸਕੂਲ ਦੀ ਤਰਫੋਂ ਲੇਖਿਕਾ ਅਮਰਜੀਤ ਕੌਰ ਵਿਰਕ ਨੇ ਸਭ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਲੋਕ ਪੱਖੀ ਗਾਇਕ ਜਗਸੀਰ ਜੀਦਾ ਵੱਲੋਂ ਲੇਖਿਕਾ ਸਤਵਿੰਦਰ ਕੌਰ ਚਹਿਲ ਦੀ ਪੁਸਤਕ “ਜਦ ਮੈਂ ਕਵਿਤਾ ਹੋਈ“ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਨਾਮਵਰ ਗਾਇਕ ਦਿਲਬਾਗ ਚਹਿਲ, ਕੁਲਦੀਪ ਕੌਰ ਚਹਿਲ ,ਸਕੂਲ ਪ੍ਰਬੰਧਕ ਮਹਿੰਦਰ ਸਿੰਘ ਵਿਰਕ,ਰਾਜ ਸਿੰਘ ਚਹਿਲ, ਕੁਲਵਿੰਦਰ ਸਿੰਘ ਸਿੱਧੂ, ਰਾਜਿੰਦਰ ਜੱਸਲ, ਬੇਅੰਤ ਗਿੱਲ, ਅਨੰਤ ਗਿੱਲ, ਗੁਰਨਾਮ ਗੋਂਦਾਰਾ ਸੁਖਦਿਆਲ ਸਿੰਘ ਕਲਸੀ,ਮੁਕੇਸ਼ ਕੁਮਾਰ, ਅਮਰਜੀਤ ਵਿਰਕ ਅਤੇ ਹੋਰ ਵੀ ਵਿਦਵਾਨ ਲੋਕ ਹਾਜਰਿ ਸਨ। ਇਸ ਮੌਕੇ ਜਗਸੀਰ ਜੀਦੇ ਨੇ ਬੋਲਦਿਆਂ ਕਿਹਾ ਕਿ ਅੱਜ ਔਰਤ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ, ਇਸੇ ਤਰ੍ਹਾਂ ਲੇਖਿਕਾ ਸਤਵਿੰਦਰ ਕੌਰ ਚਹਿਲ ਨੇ ਆਪਣੀ ਕਵਿਤਾ ਰਾਹੀਂ ਜਿਥੇ ਆਪਣੇ ਮਨ ਦੇ ਵਲਵਲੇ ਚਿਤਰੇ ਹਨ ਉਥੇ ਹੀ ਔਰਤ ਨਾਲ ਹੋ ਰਹੇ ਵਿਤਕਰੇ ਨੂੰ ਬਾਖੂਬੀ ਉਲੀਕਿਆ ਹੈ। ਇਸ ਦੌਰਾਨ ਜਗਸੀਰ ਜੀਦੇ ਨੇ ਆਪਣੀਆਂ ਲੋਕ ਬੋਲੀਆਂ ਦੇ ਨਵੇਂ ਰੰਗ ਵੀ ਪੇਸ ਕੀਤੇ । ਇਸ ਮੌਕੇ ਕਵਿੱਤਰੀ ਅਨੰਤ ਗਿੱਲ ਨੇ ਆਪਣੇ ਸਬਦਾਂ ਰਾਹੀਂ ਕਿਹਾ ਕਿ ਚਹਿਲ ਨੇ ਆਪਣੀ ਕਿਤਾਬ ਵਿਚ ਜੰਿਦਗੀ ਦੀਆਂ ਤਲਖ ਹਕੀਕਤਾਂ ਨੂੰ ਬਾਖੂਬੀ ਬਿਆਨ ਕੀਤਾ ਹੈ ਅਤੇ ਉਸ ਲਈ ਜਿੰਦਰ ਜੱਸਲ ਨੇ ਕੀਤਾ । ਗਾਇਕ ਦਿਲਬਾਗ ਚਹਿਲ ਨੇ ਆਪਣੇ ਨਵੇਂ ਗੀਤ “ਦਰਦਾਂ ਦੀ ਫਰਦ“ ਅਤੇ ਹੋਰ ਵੱਖ ਵੱਖ ਗੀਤਾਂ ਨਾਲ ਸਮਾਗਮ ਦੀ ਖੂਬਸੂਰਤੀ ਵਿੱਚ ਵਾਧਾ ਕੀਤਾ ।ਇਸ ਮੌਕੇ ਮਨੁਜ ਦਿਉੜਾ,ਸੁਨੇਹਾ ਦਿਉੜਾ, ਨੇਹਾ ਸਰਮਾ, ਸਰਬਜੀਤ ਜੱਸਲ, ਸ਼ੀਤਲ, ਸਰਬਜੀਤ ਕੌਰ, ਇਸਨੰਤ ਗਿੱਲ, ਦਿਲਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ ।


