ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ‘ਚ ਯਸ਼ਪਾਲ ਗੁਲਾਟੀ ਵੱਲੋਂ ਸਾਰੇ ਸਾਹਿਤਕਾਰਾਂ ਨੂੰ ‘ਸੱਜਰੇ ਸੂਰਜ ਦੀ ਲਾਲੀ’ ਕਹਾਣੀ ਸੰਗ੍ਰਹਿ ਭੇਂਟ

ਕੋਟ ਈਸੇ ਖਾਂ, 25 ਫਰਵਰੀ (ਜਸ਼ਨ)-ਸਾਹਿਤ ਸਭਾ ਜੀਰਾ ਦੀ ਮਹੀਨਾਵਾਰ ਮੀਟਿੰਗ ਡਾ. ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਸਰਕਾਰੀ ਸਕੂਲ ਵਿਖੇ ਹੋਈ । ਇਸ ਸਮੇਂ ਭਰਵੀਂ ਗਿਣਤੀ ‘ਚ ਪੰਜਾਬੀ ਲੇਖਕਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ । ਇਸ ਮੌਕੇ ਆਯੋਜਿਤ ਕਵੀ ਦਰਬਾਰ ‘ਚ ਪਿੱਪਲ ਸਿੰਘ, ਦੇਵ ਮਰਖਾਈ, ਸੁਖਰਾਜ ਜੀਰਾ, ਯਸਪਾਲ ਗੁਲਾਟੀ, ਹਰਭਿੰਦਰ ਸਿੰਘ, ਹਰਦੇਵ ਭਲੂਰ, ਅਮਰਜੀਤ ਸੁਨੇਰਵੀ, ਡਾ. ਗੁਰਚਰਨ ਨੂਰਪੁਰ, ਬਲਵੀਰ ਸਿੰਘ ਲੋਹਗੜ੍ਹ, ਗੁਰਮੀਤ ਸਿੰਘ ਭੁੱਲਰ, ਦਿਲਵਰ ਅਣਜਾਣ, ਪ੍ਰੀਤ ਅਣਜਾਣ ਲੋਕ ਗਾਇਕ, ਪ੍ਰੇਮ ਸਿੰਘ ਰਸੀਲਾ, ਅਸੋਕ ਆਰਜੂ, ਕੁਲਵੰਤ ਕਮਲ, ਪਰਮਜੀਤ ਵਿਦਿਆਰਥੀ, ਸੁਖਵਿੰਦਰ ਖਾਰਾ, ਹਰੀ ਸਿੰਘ ਸੰਧੂ ਸੁੱਖੇ ਵਾਲਾ, ਦੀਪ ਜੀਰਵੀ ਤੇ ਹੋਰ ਪੰਜਾਬੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ ਕਰਕੇ ਸਾਹਿਤਕ ਮਹੌਲ ਸਿਰਜਿਆ । ਉਪਰੰਤ ਯਸ਼ਪਾਲ ਗੁਲਾਟੀ ਵਲੋਂ ਸਾਰੇ ਆਏ ਸਾਹਿਤਕਾਰਾਂ ਨੂੰ ਆਪਣੇ ਨਵੇਂ ਲਿਖੇ ਕਹਾਣੀ ਸੰਗ੍ਰਹਿ ‘ਸੱਜਰੇ ਸੂਰਜ ਦੀ ਲਾਲੀ‘ ਦੀਆਂ ਕਿਤਾਬਾਂ ਭੇਟ ਕੀਤੀਆਂ । ਡਾ. ਗੁਰਚਰਨ ਸਿੰਘ ਨੂਰਪੁਰ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੇਖਕ ਵੀਰ ਵੱਧ ਤੋਂ ਵੱਧ ਅਜਿਹਾ ਹੀ ਸਮਾਜ ਨੂੰ ਸੇਧ ਦੇਣ ਵਾਲਾ ਉਸਾਰੂ ਸਾਹਿਤ ਲਿਖਣ । ਸਟੇਜ ਸਕੱਤਰ ਦੀ ਭੂਮਿਕਾ ਰਮੇਸ ਗੁਲਾਟੀ ਵਲੋਂ ਨਿਭਾਈ ਗਈ ਤੇ ਸਭਾ ਦੀ ਸਮਾਪਤੀ ਸਮੇਂ ਪ੍ਰਤਾਪ ਸਿੰਘ ਹੀਰਾ ਵਲੋਂ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।


