ਰਾਜ ਸਰਕਾਰ ਅਵਾਰਾਂ ਪਸ਼ੂਆਂ ਦਾ ਤਾਂਡਵ ਖਤਮ ਕਰੇ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ,25ਫਰਵਰੀ (ਜਸ਼ਨ): ਪੰਜਾਬ ਵਿਚ ਅਵਾਰਾ ਪਸ਼ੂ ਭਾਵੇਂ ਉਹ ਅਵਾਰਾ ਗਊਆਂ ਹਨ ਜਾਂ ਅਵਾਰਾ ਕੁੱਤੇ ਲਗਾਤਾਰ ਆਮ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣੇ ਹੋਏ ਹਨ। ਹਰ ਰੋਜ ਇਲੈਕਟ੍ਰੇਕ ਮੀਡੀਆ ਰਾਹੀਂ ਅਸੀਂ ਦੇਖ ਰਹੇ ਹਾਂ ਕਿ ਅਵਾਰਾ ਅਤੇ ਪਾਲਤੂ ਕੁੱਤੇ ਕਿਸ ਤਰ੍ਹਾਂ ਬੱਚਿਆਂ ਨੂੰ ਨੋਚ-ਨੋਚ ਖਾ ਰਹੇ ਹਨ, ਲਗਾਤਾਰ ਇਹ ਦੇਖਿਆ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਖਾਸ ਕਰਕੇ ਝੁੰਡਾਂ ਵਿੱਚ ਘੰੁਮ ਰਹੇ ਕੁੱਤੇ ਜਦੋਂ ਵੀ ਕਿਸੇ ਇਕੱਲੇ ਕਹਿਰੇ ਬੱਚੇ ਨੂੰ ਦੇਖ ਲੈਂਦੇ ਹਨ ਤਾਂ ਉਸ ਦੀ ਜਾਨ ਲੈ ਲੈਂਦੇ ਹਨ। ਇਹ ਘਟਨਾਵਾਂ ਵਿੱਚ ਪ੍ਰਸ਼ਾਸ਼ਨ ਅਧਿਕਾਰੀ ਅਤੇ ਸੂਬੇ ਦੇ ਲੀਡਰ ਵੀ ਦੇਖਦੇ ਹਨ ਪ੍ਰੰਤੂ ਇਹ ਲੋਕ ਅਜਿਹੀਆਂ ਘਟਨਾਵਾਂ ਨੂੰ ਸਧਾਰਨ ਲੈਂਦੇ ਹਨ ਅਤੇ ਇਹ ਸੋਚ ਕੇ ਕਿ ਸ਼ਾਇਦ ਇਹ ਅਫਗਾਨਸਤਾਨ ਜਾਂ ਪਾਕਿਸਤਾਨ ਦੀ ਖਬਰ ਹੈ ਕੋਈ ਕਾਰਵਾਈ ਨਹੀਂ ਕਰਦੇ। ਦੂਸਰੇ ਪਾਸੇ ਅਵਾਰਾ ਗਊਆਂ ਅਤੇ ਢੱਠੇ ਸ਼ਰੇਆਮ ਬਜਾਰਾਂ ਵਿੱਚ ਤਾਂਡਵ ਪਾਉਂਦੇ ਹਨ। ਕਈ ਸਕੂਟਰਾਂ ਅਤੇ ਹੋਰ ਸਾਧਨਾਂ ਨਾਲ ਬਹੁਤ ਵੱਡੀਆਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼ਹਿਰ ਦੇ ਕੌਂਸਲਰ ਨਸੀਬ ਬਾਵਾ ਨੇ ਦੱਸਿਆ ਕਿ ਉਹ ਕਹੀ ਵਾਰ ਪ੍ਰਸ਼ਾਸ਼ਨ ਨੂੰ ਇਸ ਬਾਰੇ ਪੱਤਰ ਲਿਖ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਗਰੀਵੀਅਸ ਕਮੇਟੀ ਦੀ ਮੀਟਿੰਗ ਵਿੱਚ ਲਿਖਤੀ ਅਜੰਡਾ ਦਿੱਤਾ ਹੈ। ਸ਼੍ਰੀ ਬਾਵਾ ਨੇ ਦੱਸਿਆ ਕਿ ਹਰ ਇੱਕ ਵਿਅਕਤੀ ਨੂੰ ਹਰ ਇੱਕ ਵਰਤੋਂ ਵਾਲੀ ਚੀਜ਼ ਤੇ ਗਊ ਸਿਸ ਭਾਵ ਗਊਆਂ ਦੀ ਸਾਂਭ ਸੰਭਾਲ ਲਈ ਟੈਕਸ ਦੇਣਾ ਪੈਂਦਾ ਹੈ। ਭਾਵ ਹਰ ਇੱਕ ਵਿਅਕਤੀ ਨੂੰ ਸੁਤਿਆਂ ਪਿਆ ਵੀ ਇਹ ਟੈਕਸ ਦੇਣਾ ਪੈਂਦਾ ਹੈ ਭਾਵੇਂ ਉਹ ਬਿਜਲੀ ਤੇ ਸੈਸ ਦੀ ਗੱਲ ਹੋਵੇ ਜਾਂ ਪੀਣ ਵਾਲੇ ਪਾਣੀ ਦੀ ਜਿਸ ਨਾਲ ਕਰੌੜਾ ਰੁਪਏ ਹਰ ਸ਼ਹਿਰ ਵਿੱਚੋਂ ਫੰਡ ਇਕੱਠਾ ਹੁੰਦਾ ਹੈ ਜੋ ਨੰਦੀਸ਼ਾਲਾ ਜਾਂ ਗਊਸ਼ਾਲਾ ਬਨਾਉਣ ਅਤੇ ਇਨ੍ਹਾਂ ਪਸ਼ੂਆਂ ਦੀ ਸੰਭਾਲ ਲਈ ਹੈ ਪ੍ਰੰਤੂ ਜੇਕਰ ਸਰਕਾਰ ਨੇ ਇਹ ਅਵਾਰਾ ਪਸ਼ੂ ਸਾਂਭਨੇ ਹੀ ਨਹੀਂ ਤਾਂ ਇਹ ਸਾਰੇ ਟੈਕਸ ਬੰਦ ਕੀਤੇ ਜਾਣ ਅਵਾਰਾ ਕੁਤਿਆਂ ਦੀ ਵੱਧ ਰਹੀ ਅਬਾਦੀ ਤੇ ਵਿਸ਼ੇਸ਼ ਤੌਰ ਤੇ ਨਿਗਾਹ ਰੱਖੀ ਜਾਵੇ ਅਤੇ ਇਸ ਤਰ੍ਹਾਂ ਦੇ ਅਵਾਰਾ ਕੁਤਿਆਂ ਦੀ ਅਬਾਦੀ ਘਟਾਉਣ ਲਈ ਐਨੀਮਲ ਐਕਟ ਵਿੱਚ ਵੀ ਸੋਧ ਕੀਤੀ ਜਾਵੇ ਤਾਂ ਕਿ ਹਰ ਇੱਕ ਨਾਗਰਿਕ ਨੂੰ ਅਜਾਦੀ ਨਾਲ ਜਿਉਣ ਦਾ ਹੱਕ ਮਿਲ ਸਕੇ ਕਿਉਂਕਿ ਅਵਾਰਾ ਪਸ਼ੂਆਂ ਨੇ ਆਮ ਨਾਗਰਿਕ ਦੇ ਕੰਮ ਕਰਨ ਅਤੇ ਘੁੰਮਨ ਤੇ ਜਬਰਦਸਤ ਪਾਬੰਦੀ ਲਗਾਈ ਹੋਈ ਹੈ ਜੋ ਸਰਕਾਰਾਂ ਦੇ ਧਿਆਨ ਵਿੱਚ ਵੀ ਹੈ ਅਤੇ ਮਾਣਯੋਗ ਅਦਾਲਤਾਂ ਨੇ ਵੀ ਆਮ ਨਾਗਰਿਕ ਦੀ ਸੁਰੱਖਿਆ ਲਈ ਹੁਕਮ ਦਿੱਤੇ ਹਨ।


