ਸੀਨੀਅਰ ਸਟੇਟ ਜਿਮਨਾਸਟਿਕ ਮੁਕਾਬਲੇ ‘ਚ ਸੁਖਾਨੰਦ ਕਾਲਜ ਰਿਹਾ ਮੋਹਰੀ,ਹਾਸਿਲ ਕੀਤਾ ਗੋਲਡ ਮੈਡਲ,ਕੁਮਾਰੀ ਰੂਬੀ ਯਾਦਵ ਆਲ ਓਵਰ ਬੈਸਟ ਜਿਮਨਾਸਟ ਦੇ ਖ਼ਿਤਾਬ ਨਾਲ ਸਨਮਾਨਿਤ

ਸੁਖਾਨੰਦ,25 ਫਰਵਰੀ(ਜਸ਼ਨ): ਪਟਿਆਲਾ ਵਿਖੇ ਆਯੋਜਿਤ ਸੀਨੀਅਰ ਸਟੇਟ ਜਿਮਨਾਸਟਿਕ ਚੈਂਪਿਅਨਸ਼ਿਪ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ,ਸੁਖਾਨੰਦ,ਮੋਗਾ ਦੀ ਜਿਮਨਾਸਟਿਕ ਟੀਮ ਨੇ ਸੋਨੇ ਦਾ ਤਮਗਾ ਹਾਸਿਲ ਕਰਕੇ ਕਾਲਜ ਦੇ ਤਾਜ ਵਿੱਚ ਹੋਰ ਨਵਾਂ ਹੀਰਾ ਜੜ ਦਿੱਤਾ ਹੈ। ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਇਸ ਚੈਂਪਿਅਨਸ਼ਿਪ ਵਿੱਚ ਕਾਲਜ ਦੀ ਟੀਮ ਨੇ ਬਠਿੰਡਾ ਜ਼ਿਲੇ ਦੀ ਪ੍ਰਤਿਨਿਧਤਾ ਕਰਦੇ ਹੋਏ ਨਾ ਸਿਰਫ਼ ਗੋਲਡ ਹਾਸਿਲ ਕੀਤਾ ਬਲਕਿ ਚਾਰ ਚਾਂਦੀ ਦੇ ਤਮਗੇ ਅਤੇ ਦੋ ਕਾਂਸੇ ਦੇ ਤਮਗੇ ਵੀ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਵਿਭਾਗ ਮੁਖੀ ਡਾ. ਸੁਖਜੀਤ ਢਿੱਲੋਂ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੱਕ ਸੁਖਾਨੰਦ ਸੰਸਥਾ ਦਾ ਨਾਉਂ ਰੁਸ਼ਨਾਉਣ ਵਾਲੀਆਂ ਕੁਮਾਰੀ ਰੂਬੀ ਯਾਦਵ, ਕੁਮਾਰੀ ਵਿਨੇਸ਼ ਯਾਦਵ, ਕਰੁਣਾ ਕੁਮਾਰੀ ਅਤੇ ਰਜਨੀਬਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ। ਬੈਲੇਂਸਿੰਗ ਬੀਮ,ਅਨਈਵਨ ਬਾਰ, ਅਤੇ ਫਲੋਰ ਐਕਸਰਸਾਈਜ਼ ਵਿੱਚ ਰੂਬੀ ਨੇ ਵਿਅਕਤੀਗਤ ਤੌਰ ਤੇ ਚਾਂਦੀ ਦੇ ਚਾਰ ਤਮਗੇ ਅਤੇ ਕਾਂਸੇ ਦਾ ਇਕ ਤਮਗਾ ਹਾਸਿਲ ਕਰਦਿਆਂ ਆਲ ਓਵਰ ਬੈਸਟ ਜਿਮਨਾਸਟ ਦਾ ਖ਼ਿਤਾਬ ਵੀ ਹਾਸਿਲ ਕੀਤਾ। ਕਣਾ ਕੁਮਾਰੀ ਨੇ ਵੀ ਵਿਅਕਤੀਗਤ ਤੌਰ ਤੇ ਕਾਂਸੇ ਦਾ ਤਮਗਾ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ। ਇਹਨਾਂ ਸ਼ਾਨਦਾਰ ਪ੍ਰਾਪਤੀਆਂ ਲਈ ਸੁਖਾਨੰਦ ਸੰਸਥਾਵਾਂ ਦੇ ਜਨਰਲ ਸਕੱਤਰ ਸ. ਸੁਖਮੰਦਰ ਸਿੰਘ ਢਿੱਲੋਂ ,ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਅਤੇ ਉੱਪ ਪਿ੍ਰੰਸੀਪਲ ਗੁਰਜੀਤ ਕੌਰ ਨੇ ਸਮੁੱਚੀ ਟੀਮ, ਉਹਨਾਂ ਦੇ ਕੋਚ ਸ੍ਰੀ ਮੱਖਣ ਲਾਲ ਗਰਗ ਅਤੇ ਸ੍ਰੀ ਕਮਲਦੀਪ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਖੇਡ ਵਿਭਾਗ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ।


