ਦਿੱਲੀ ‘ਚ ਮੁਸਲਿਮ ਬਸਤੀਆਂ ਸਾੜਨ ਖਿਲਾਫ ਪੀ ਐੱਸ ਯੂ ਵੱਲੋਂ ਬੀ ਜੇ ਪੀ ਆਗੂ ਕਪਿਲ ਮਿਸ਼ਰਾ ਦੀ ਗਿ੍ਰਫਤਾਰੀ ਦੀ ਮੰਗ ਲਈ ਕੀਤਾ ਗਿਆ ਪ੍ਰਦਰਸ਼ਨ

ਮੋਗਾ,25 ਫਰਵਰੀ(ਜਸ਼ਨ): ਅੱਜ ਪੰਜਾਬ ਸਟੂਡੈਂਟਸ ਯੂਨੀਅਨ  ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਕੱਲ੍ਹ ਦਿੱਲੀ ਵਿਖੇ ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਦੀ ਅਗਵਾਈ ਵਿੱਚ ਮੁਸਲਿਮ ਬਸਤੀਆਂ ਨੂੰ ਸਾੜਨ ਖਿਲਾਫ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ, ਸਰਕਾਰੀ ਆਈ ਟੀ ਆਈ ਮੋਗਾ(ਲੜਕੇ) ਅਤੇ ਲੜਕੀਆਂ ਵਿਖੇ  ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਗਿ੍ਰਫਤਾਰ ਕੀਤਾ ਜਾਵੇ ਮੁਸਲਮ ਭਾਈਚਾਰੇ ਦਾ ਕਤਲੇਆਮ ਬੰਦ ਕੀਤਾ ਜਾਵੇ ਅਤੇ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਜਿਲ੍ਹਾ ਖਜਾਨਚੀ ਜਗਵੀਰ ਕੌਰ ਮੋਗਾ ਨੇ ਕਿਹਾ ਕਿ ਬੀਜੇਪੀ ਸਰਕਾਰ ਫਾਸੀਵਾਦੀ ਤਰੀਕੇ ਨਾਲ ਲੋਕਾਂ ਉੱਤੇ ਤਾਨਾਸ਼ਾਹੀ ਰਾਜ ਲਾਗੂ ਕਰ ਰਹੀ ਹੈ । ਮੁਲਕ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜਿਸਾਂ ਨੂੰ ਬੂਰ ਪਾਉਣ ਲਈ ਉਨ੍ਹਾਂ ਨੇ ਆਪਣੇ ਆਗੂਆਂ ਨੂੰ ਸ਼ਰੇਆਮ ਫਿਰਕਾਪ੍ਰਸਤੀ ਲਈ ਹਵਾ ਦਿੱਤੀ ਹੋਈ ਹੈ। ਉਹ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਨ੍ਹਾਂ ਦੇ ਘਰ ਤੱਕ ਸਾੜ ਰਹੇ ਹਨ। ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਮੁਸਲਿਮ ਬਸਤੀਆਂ ਨੂੰ ਗੁੰਡਿਆਂ ਦੀ ਅਗਵਾਈ ਵਿੱਚ ਅੱਗਾਂ ਲਗਾਉਂਦਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਦੇਖਦੀ ਰਹਿੰਦੀ ਹੈ। ਆਰ ਐਸ ਐਸ ਦੇ ਵਰਕਰ ਫ਼ੌਜੀ ਵਰਦੀ ਵਿੱਚ ਲੋਕਾਂ ਦੇ ਘਰਾਂ ਨੂੰ ਅੱਗਾਂ ਲਗਾਉਂਦੇ ਦੇਖੇ ਗਏ ਹਨ, ਜਿਸ ਤੇ ਫੌਜ ਮੁਖੀ ਦਾ ਟਵੀਟ ਵੀ ਆਇਆ ਹੈ ਕਿ ਉਨ੍ਹਾਂ ਨੇ ਫੌਜ ਭੇਜੀ ਹੀ ਨਹੀਂ । ਅਸਲ ਵਿੱਚ ਮੋਦੀ ਸਰਕਾਰ ਦੇਸ਼ ਨੂੰ ਫਾਸ਼ੀਵਾਦ ਵੱਲ ਧੱਕ ਰਹੀ ਹੈ। ਦੇਸ਼ ਵਿੱਚ ਦਹਿਸ਼ਤਗਰਦੀ ਦਾ ਗੁੰਡਾ ਰਾਜ ਥਾਂ ਥਾਂ ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਨੱਥ ਪਾਉਣ ਦੇ ਲਈ ਵੱਡੇ ਪੱਧਰ ਤੇ ਜਥੇਬੰਦ ਹੋਣ ਦੀ ਲੋੜ ਹੈ। ਅਸਲ ਵਿੱਚ ਮੋਦੀ ਸਰਕਾਰ ਹਿਟਲਰ ਅਤੇ ਮੁਸੋਲਿਨੀ ਨੂੰ ਆਪਣਾ ਆਦਰਸ਼ ਮੰਨਦੀ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਦੇਸ ਨੂੰ ਫਾਸੀਵਾਦ ਵੱਲ ਧੱਕਿਆ ਜਾ ਰਿਹਾ ਹੈ ਪਰ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ ਜਿਸ ਦਾ ਬਹੁਤ ਸਾਰੇ ਥਾਵਾਂ ਤੇ ਉਨਾਂ ਨੂੰ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਖਿਲਾਫ  ਐਨਆਰਸੀ, ਸੀ ਸੀ ਏ ਅਤੇ ਐਨ ਪੀ ਆਰ ਦੇ ਖ਼ਿਲਾਫ਼ ਲੋਕ ਪੱਕੇ ਧਰਨਿਆਂ ਤੇ ਬੈਠ ਚੁੱਕੇ ਹਨ । ਸਰਕਾਰ ਬੁਖਲਾਹਟ ਵਿੱਚ ਸਾਰਾ ਕੁਝ ਕਰਵਾ ਰਹੀ ਹੈ , ਪਰ ਸਰਕਾਰ ਨੂੰ ਪਿੱਛੇ ਹਟਣਾ ਪਵੇਗਾ ।ਇਸ ਮੌਕੇ ਹਰਦੇਵ ਸਿੰਘ , ਅਮਨਦੀਪ ਸਿੰਘ , ਮਨਪ੍ਰੀਤ ਸਿੰਘ , ਬੇਅੰਤ ਕੌਰ , ਪਾਰਵਤੀ , ਹਰਪ੍ਰੀਤ ਸਿੰਘ ਆਦਿ ਹਾਜਰ ਸਨ।