ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਮਨਾਇਆ ਸ਼ਹੀਦੀ ਸਮਾਗਮ,ਵਿਧਾਇਕ ਡਾ: ਹਰਜੋਤ ਕਮਲ ਅਤੇ ਉੱਘੀਆਂ ਸ਼ਖਸੀਅਤਾਂ ਨੇ ਦਿੱਤੀਆਂ ਨਿੱਘੀਆਂ ਸ਼ਰਧਾਂਜਲੀਆਂ

ਮੋਗਾ,22 ਫਰਵਰੀ (ਜਸ਼ਨ): ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਵੱਲੋਂ ਸਿੱਖ ਇਤਿਹਾਸ ਦੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਸਮਾਗਮ ਭਾਈ ਹਿੰਮਤ ਸਿੰਘ ਨਗਰ ਜੀਰਾ ਰੋਡ ਵਿਖੇ ਸ਼ਰਧਾ ਨਾਲ ਮਨਾਇਆ ਗਿਆ । ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੋਹਣ ਸਿੰਘ ਅਤੇ ਭਾਈ ਗੁਰਸ਼ਨਜੀਤ ਸਿੰਘ ਤਲਵੰਡੀ ਭਾਈ ਦੇ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੰੁਚੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਿੱਖ ਕੌਮ ਦੇ ਸ਼ਹੀਦ ਹਮੇਸ਼ਾ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਦੇ ਸਰੋਤ ਬਣਦੇ ਰਹਿੰਦੇ ਨੇ ਅਤੇ ਬਾਬਾ ਮੋਤੀ ਰਾਮ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਲਈ ਕੀਤੀ ਨਿਸ਼ਕਾਮ ਸੇਵਾ ਤੇ ਫਿਰ ਸ਼ਹਾਦਤ ਦੇਣ ਦਾ ਘਟਨਾਕ੍ਰਮ ਸਿੱਖ ਕੌਮ ਕਦੇ ਵੀ ਨਹੀਂ ਭੁਲਾ ਸਕਦੀ  ਅਤੇ ਰਹਿੰਦੀ ਦੁਨੀਆਂ ਤੱਕ ਬਾਬਾ ਮੋਤੀ ਰਾਮ ਜੀ ਦਾ ਨਾਮ ਅਮਰ ਰਹੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਕਾਂਗਰਸ ਦੇ ਸੂਬਾ ਸਕੱਤਰ ਰਵੀ ਗਰੇਵਾਲ,ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੀਨੀਆ,ਕਰਮਜੀਤ ਸਿੰਘ ਲੰਗੇਆਣਾ,ਕਰਮਜੀਤ ਸਿੰਘ ਕੌੜਾ,ਚਰਨਜੀਤ ਸਿੰਘ ਮਿੱਕੀ ,ਗੁਰਚਰਨ ਸਿੰਘ ਹਲਵਾਰਾ ,ਡਾ: ਮਣਮੋਹਣ ਸਿੰਘ ਭਾਗੋਵਾਲੀਆ,ਨਿਰਮਲ ਸਿੰਘ ਲੁਧਿਆਣਾ ਨੇ ਸੰਬੋਧਨ ਕਰਦਿਆਂ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ । ਸਮਾਗਮ ਦੌਰਾਨ ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹਿੰਮਤ ਸਿੰਘ ਜੱਬਲ,ਡਾ: ਮਲੂਕ ਸਿੰਘ ਲੁਹਾਰਾ ,ਬਸੰਤ ਸਿੰਘ ਮਹਿਣਾ , ਗਿਆਨੀ ਅਵਤਾਰ ਸਿੰਘ ਮਲਹੋਤਰਾ ,ਜਸਵੀਰ ਸਿੰਘ ,ਜਗਰੂਪ ਸਿੰਘ ,ਜਸਪ੍ਰੀਤ ਸਿੰਘ ,ਪ੍ਰੇਮ ਸਿੰਘ ,ਸੇਵਾ ਸਿੰਘ ,ਬੰਸੀ ਲਾਲ ,ਸੁਰਿੰਦਰ ਪਵਾਰ ,ਅਮਨਦੀਪ ਸਿੰਘ,ਰਣਜੀਤ ਸਿੰਘ,ਭੁਪਿੰਦਰ ਸਿੰਘ,ਓਮ ਪ੍ਰਕਾਸ਼,ਸੁਰਪੰਚ ਹਰਦੇਵ ਸਿੰਘ ਧੱਲੇਕੇ, ਸਰਪੰਚ ਰਵੀ ਸ਼ਰਮਾ ਤਖਾਣਵੱਧ,ਛਿੰਦਾ ਬਰਾੜ,ਸੁਖਬੀਰ ਸਿੰਘ,ਕੈਪਟਨ ਗੁਰਦਰਸ਼ਨ ਸਿੰਘ ਮੀਨੀਆ,ਸੁਰਿੰਦਰ ਕਸ਼ਯਪ ,ਬੂਟਾ ਸਿੰਘ,ਬਲਦੇਵ ਸਿੰਘ,ਗੁਰਪ੍ਰੀਤ ਸਿੰਘ ਰੌਲੀ,ਸਤਨਾਮ ਸਿੰਘ ਅਜੀਤਵਾਲ,ਡੋਗਰ ਸਿੰਘ ਚੁਗਾਂਵਾਂ,ਗੁਰਮੀਤ ਸਿੰਘ ਸਮਾਧ,ਸੰਤ ਰਾਮ ਸਿੰਘ ਮਾਣੂੰਕੇ ,ਗੁਰਦਾਸ ਸਿੰਘ ਝੰਡੇਆਣਾ,ਸਰਬਜੀਤ ਸਿੰਘ ਦੌਧਰ,ਸੁਖਦੇਵ ਸਿੰਘ ਭੰਗੂ,ਗੁਰਦੇਵ ਸਿੰਘ ਮੀਨੀਆ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।