ਜ਼ਿਲ੍ਹੇ ਮੋਗੇ ਵਿੱਚ ਪੰਜਾਬ ਦੇ ਦੂਜੇ ਆਯੂਸ਼ ਹਸਪਤਾਲ ਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੱਖਿਆ ਨੀਂਹ ਪੱਥਰ ,ਵਿਧਾਇਕ ਮੋਗਾ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗੇ ਨੂੰ ਮਿਲਿਆ ਆਯੁੂਸ਼ ਹਸਪਤਾਲ -ਸਿਹਤ ਮੰਤਰੀ

ਮੋਗਾ, 22 ਫਰਵਰੀ(ਜਸ਼ਨ): ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਬਚਨਬੱਧ ਹੈ। ਆਪਣੇ ਇਸੇ ਹੀ ਮੰਤਵ ਨੂੰ ਪੂਰਾ ਕਰਨ ਲਈ ਰਿਵਾਇਤੀ ਦਵਾਈ ਦੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ ਬਣਨ ਵਾਲੇ 50 ਬਿਸਤਰਿਆਂ ਵਾਲੇ ਆਯੁਰਵੈਦਿਕ, ਯੋਗਾ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ ਅਤੇ ਹੋਮੀਓਪੈਥੀ (ਆਯੂਸ਼) ਹਸਪਤਾਲ ਦਾ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਆਪਣੇ ਕਰ ਕਲਮਾਂ ਨਾਲ ਨੀਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਵਿਧਾਇਕ ਬਾਘਾਪੁਰਾਣ ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ,ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਇੰਦਰਜੀਤ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਵਿਨੋਦ ਬਾਂਸਲ ਅਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ,ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ,ਡਾ: ਪਵਨ ਥਾਪਰ,ਸੋਹਣ ਸਿੰਘ ਸੱਗੂ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਵਿੰਗ ,ਕਾਂਗਰਸ ਦੇ ਸੀਨੀਅਰ ਆਗੂ ਬਲਦੇਵ ਸਿੰਘ ਖੋਸਾ ,ਚੇਅਰਮੈਨ ਇੰਪਰੂਵਮੈਂਟ ਟਰੱਸਟ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ,ਡਾ: ਮਾਲਤੀ ਥਾਪਰ,ਡਾ: ਪਵਨ ਥਾਪਰ,ਹਿੰਮਤ ਸਿੰਘ ਜੱਬਲ ਮੀਤ ਪ੍ਰਧਾਨ ਸ਼ਹਿਰੀ,ਹਨੀ ਸੋਢੀ ਸੀਨੀਅਰ ਕਾਂਗਰਸੀ ਆਗੂ,ਸੀਰਾ ਚੱਕਰ,ਰਾਮਪਾਲ ਧਵਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਦੇ ਕਾਰਕੁੰਨ ਹਾਜ਼ਰ ਸਨ। ਪੰਜ ਕਨਾਲਾਂ ਜਮੀਨ ਤੇ ਬਣਨ ਵਾਲੇ ਆਯੂਸ਼ ਹਸਪਤਾਲ ਦੇ ਪ੍ਰੋਜੈਕਟ ਲਈ 9 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਹਸਪਤਾਲ ਵਿੱਚ 3 ਕਰੋੜ ਫਰਨੀਚਰ ਅਤੇ ਹੋਰ ਸਮਾਨ ਰੱਖਿਆ ਜਾਣਾ ਹੈ। ਜਦਕਿ 6.16 ਕਰੋੜ ਰੁਪਏ ਦੀ ਲਾਗਤ ਨਾਲ ਇਸਦੀ ਇਮਾਰਤ ਦੀ ਉਸਾਰੀ ਹੋਵੇਗੀ। ਨੀਹ ਪੱਥਰ ਰੱਖਣ ਸਮੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ੍ਵ ਨੇ ਕਿਹਾ ਕਿ ਐਸ ਏ ਐਸ ਨਗਰ (ਮੁਹਾਲੀ) ਤੋਂ ਬਾਅਦ, ਮੋਗਾ ਪੰਜਾਬ ਦਾ ਦੂਜਾ ਜ਼ਿਲ੍ਹਾ ਹੋਵੇਗਾ ਜਿੱਥੇ ਕਿ ਰਾਸ਼ਟਰੀ ਆਯੂਸ਼ ਮਿਸ਼ਨ ਦੇ ਆਯੂਸ਼ ਸੇਵਾ ਤਹਿਤ ਇਹ ਆਯੂਸ਼ ਹਸਪਤਾਲ ਦੀ ਉਸਾਰੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰੀ ਦਾ ਕੰਮ ਵੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ। ਸਿਹਤ ਮੰਤਰੀ ਨੇ ਕਿਹਾ ਕਿ ਵਿਧਾਇਕ ਮੋਗਾ ਡਾ. ਹਰਜੋਤ ਕਮਲ ਵਧਾਈ ਦੇ ਪਾਤਰ ਹਨ ਕਿਉਕਿ ਉਨ੍ਹਾਂ ਦੀ ਕੋਸ਼ਿਸ਼ ਅਤੇ ਮੋਗਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੀ ਇੱਛਾ ਕਾਰਣ ਹੀ ਆਯੂਸ਼ ਹਸਪਤਾਲ ਮੋਗਾ ਵਿੱਚ ਬਣੇਗਾ। ਉਨ੍ਹਾਂ ਦੀ ਉੱਚੀ ਸੋਚ ਅਤੇ ਸਰਕਾਰ ਦੀਆਂ ਚੰਗੀਆਂ ਪਾਲਿਸੀਆਂ ਕਰਕੇ ਹੀ ਮੋਗਾ ਵਾਸੀ ਆਯੂਸ਼ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਮੋਗਾ ਵਾਸੀਆਂ ਨੂੰ ਇੱਕ ਛੱਤ ਥੱਲੇ ਸਾਰੀਆਂ ਪੈਥੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 2000 ਤੋ ਵੱਧ ਬਾਈਪਾਸ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ 1 ਲੱਖ 56 ਹਜ਼ਾਰ ਦੇ ਕਰੀਬ ਲੋਕਾਂ ਨੂੰ 176 ਕਰੋੜ ਰੁਪਏ ਦੇ ਇਲਾਜ ਦਾ ਲਾਭ ਪਹੁੰਚਾਇਆ ਜਾ ਚੁੱਕਾ ਹੈ।
ਵਿਧਾਇਕ ਮੋਗਾ ਡਾ.ਹਰਜੋਤ ਕਮਲ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਜੀ ਦਾ ਆਯੂਸ਼ ਹਸਪਤਾਲ ਵਾਸਤੇ ਧੰਨਵਾਦ ਕੀਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਵੱਲੋਂ ਮੋਗਾ ਲਈ ਸਿਰਜੇ ਸੁਪਨਿਆਂ ਦੀ ਪੂਰਤੀ ਹੋਣੀ ਆਰੰਭ ਹੋ ਗਈ ਹੈ ਅਤੇ ਅੱਜ ਆਯੂਸ਼ ਹਸਪਤਾਲ ਦੇ ਨੀਂਹ ਪੱਥਰ ਰੱਖੇ ਜਾਣ ਦੇ ਸ਼ੁੱਭ ਮੌਕੇ ਕੁਦਰਤ ਵੀ ਮਿਹਰਵਾਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਯੂਸ਼ ਵਿਭਾਗ ਲਈ ਭਰਤੀ ਕੀਤੇ 14 ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਮੋਗਾ ਵਿਖੇ ਹੀ ਸਿਹਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਵੱਲੋਂ ਸੌਂਪੇ ਗਏ ਹਨ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਚੰਗਾ ਸੁਧਾਰ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਟਰੋਮਾ ਸੈਟਰ ਵੀ ਜਲਦੀ ਹੀ ਖੋਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੜਾ ਸੁੱਭ ਦਿਨ ਹੈ ਕਿਉਕਿ ਨੀਹ ਪੱਥਰ ਵਾਲੇ ਦਿਨ ਹੀ ਆਯੂਸ਼ ਹਸਪਤਾਲ ਦੇ 14 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਸਿਹਤ ਮੰਤਰੀ ਜੀ ਵੱਲੋ ਵੰਡੇ ਗਏ।ਜਿਕਰਯੋਗ ਹੈ ਕਿ ਇਸ ਆਯੁਸ਼ ਹਸਪਤਾਲ ਵਿੱਚ ਗਰਾਊਡ ਫਲੌਰ ਤੇ ਮੈਡੀਕਲ ਸਟੋਰ, ਵੇਟਿੰਗ ਏਰੀਆ, ਰਜਿਸਟ੍ਰੇਸ਼ਨ ਰੂਮ, ਰਿਕਾਰਡ ਰੂਮ, ਡਰੈਸਿੰਗ, ਡਿਸਪੈਸਰੀ, ਓ.ਪੀ.ਡੀ., ਸਟਾਫ ਚੇਜਿੰਗ ਰੂਮ, ਲੈਬ, ਸੈਪਲ ਕੁਲੈਕਸ਼ਨ, ਆਦਿ ਦੀ ਪ੍ਰੋਵੀਜ਼ਨ ਕੀਤੀ ਗਈ ਹੈ, ਜਦਕਿ ਫਸਟ ਫਲੋਰ ਤੇ ਆਡੀਓਮੈਟਰੀ ਰੂਮ, ਕੰਟੀਨ ਸਮੇਤ ਕਿਚਨ, ਯੋਗਾ ਰੂਮ, ਪੰਚਕਰਮਾ ਸੈਂਟਰ, ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ। ਇਸੇ ਤਰ੍ਹਾਂ ਦੂਜੀ ਮੰਜਿਲ ਤੇ ਔਪਟੋਮਿਟਰੀ, ਪੈਨਟਰੀ, 25 ਬੈਡ ਵਾਲਾ ਵਾਰਡ, ਡਾਕਟਰ ਰੂਮ, ਮੀਟਿੰਗ ਹਾਲ, ਐਡਮਿਨਸਟਰੇਟਿਵ ਆਫਿਸ ਸਟਾਫ ਅਤੇ ਦਵਾਈ ਸਟੋਰ, ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ। ਇਸ ਹਸਪਤਾਲ ਦੀ ਤੀਜੀ ਮੰਜ਼ਿਲ ਤੇ ਲੀਨਨ ਰੂਮ, ਰੀਕਵਰੀ ਰੂਮ, ਲੇਬਰ ਰੂਮ, ਪਰੇਪਰੇਸ਼ਨ ਰੂਮ, ਓ.ਟੀ., ਆਦਿ ਦੀ ਪ੍ਰੋਵੀਜਨ ਕੀਤੀ ਗਈ ਹੈ ਜਦਕਿ ਚੌਥੀ ਮੰਜ਼ਿਲ ਭਵਿੱਖ ਵਿੱਚ ਕਿਸੇ ਵੀ ਕਿਸਮ ਦੇ ਵਾਧੇ ਲਈ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਡਾਇਰੈਕਟਰ ਆਯੂਸ਼ ਪ੍ਰੋਜੈਕਟ ਡਾ. ਰਾਕੇਸ਼ ਸ਼ਰਮਾ, ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ, ਡਾ. ਸੰਜੇ ਗੋਇਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਪ੍ਰੀਤ ਬਰਾੜ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਊਸ਼ਾ ਗਰਗ, ਏ.ਐਮ.ਓ. ਡਾ. ਨਵਦੀਪ ਬਰਾੜ, ਪਿ੍ਰੰਸੀਪਲ ਐਸ.ਐਸ.ਐਮ.ਡੀ. ਕਾਲਜ ਪੀ.ਸੀ. ਸਿੰਗਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਪਾਲ ਸਿੰਘ ਔਲਖ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇਕ ਸਿੰਘ,ਿਪੰਸੀਪਲ ਨਿਸ਼ਾਨ ਸਿੰਘ ਸੰਧੂ,ਮਨਜੀਤ ਸਿੰਘ ਕੋਆਰਡੀਨੇਟਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।


