ਨੌਜਵਾਨ ਦੀ ਖੇਤਾਂ ਵਿੱਚ ਦਰਖਤ ਨਾਲ ਲਟਕਦੀ ਲਾਸ਼ ਮਿਲੀ ,ਤਿੰਨ ਜਣਿਆ ਖਿਲਾਫ਼ ਪਰਚਾ ,

Tags: 

ਨਿਹਾਲ ਸਿੰਘ ਵਾਲਾ,20ਫਰਵਰੀ(ਨਵਦੀਪ ਮਹੇਸ਼ਰੀ/ਜਸ਼ਨ): ਥਾਣਾ ਨਿਹਾਲ ਸਿੰਘ ਵਾਲਾ ਤਹਿਤ ਪੈਂਦੇ ਪਿੰਡ ਮਾਣੂਕੇ ਵਿਖੇ ਇਕ ਨੌਜਵਾਨ ਦੀ ਖੇਤਾਂ ਵਿੱਚ ਦਰਖਤ ਨਾਲ ਲਟਕਦੀ ਲਾਸ਼ ਮਿਲੀ ਹੈ ਜੋ ਦੋ ਦਿਨ ਤੋਂ ਗੁੰਮ ਸੀ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਉਰਫ ਪਿੰਦੂ ਦੇ ਪਿਤਾ ਬਲਜੀਤ ਸਿੰਘ ,ਚਾਚਾ ਰਾਜੂ ਨੇ ਕਿਹਾ  ਸਾਡੇ ਲੜਕੇ ਨੂੰ ਕਤਲ ਕਰਕੇ ਖੁਦਕੁਸੀ ਦੀ ਘਟਨਾ  ਵਿਖਾਈ ਗਈ ਹੈ। ਉਸਦੀ ਧੌਣ ਆਦਿ ਅੰਗਾਂ  ਤੇ ਸੱਟਾਂ ਦੇ ਨਿਸ਼ਾਨ ਹਨ। ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਉਹ ਛੇਤੀ ਕਾਤਲਾਂ ਦਾ ਪਤਾ ਲਗਾਉਣ ਅਤੇ ਸਖਤ ਤੋਂ ਸਖਤ ਕਾਰਵਾਈ ਕਰਨ। ਜਾਣਕਾਰੀ ਅਨੁਸਾਰ 25 ਸਾਲਾ ਕੁਲਵਿੰਦਰ ਸਿੰਘ ਉਰਫ ਪਿੰਦੂ ਅਣਵਿਆਹਿਆ ਸੀ ਅਤੇ ਪਿੰਡ ਵਿੱਚ ਵਰਕਸ਼ਾਪ ‘ਤੇ ਕੰਮ ਕਰਦਾ ਸੀ ਅਤੇ ਦੋ ਦਿਨ ਤੋਂ ਗੁੰਮ ਸੀ ਅਤੇ ਅੱਜ ਤਾਰ ਸਿੰਘ ਦੇ ਖੇਤਾਂ ਵਿੱਚ ਦਰਖਤ ਨਾਲ ਲਟਕਦੀ  ਨੌਜਵਾਨ ਦੀ ਲਾਸ਼ ਦੇਖੀ ਗਈ। ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣੇਦਾਰ ਬੇਅੰਤ ਸਿੰਘ ਭੱਟੀ ਨੇ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ।  ਡੀ ਐਸ ਪੀ ਮਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਕਰਕੇ ਤੱਥਾਂ ਅਧਾਰਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਭੇਦਭਰੇ ਹਾਲਾਤਾਂ ਚ ਮਾਰੇ ਗਏ ਨੌਜਵਾਨ ਦੀ ਲਾਸ਼ ਕਬਜੇ ਚ ਲੈ ਕਾਰਵਾਈ ਆਰੰਭ ਦਿੱਤੀ। ਦੇਰ ਸ਼ਾਮ ਤੱਕ ਪੁਲਿਸ ਨੇ ਤਿੰਨ ਜਣਿਆ ਖਿਲਾਫ਼ ਪਰਚਾ ਕਰ ਲਿਆ ਹੈ।