ਰਾਈਸ ਬਰਾਨ ਡੀਲਰ ਐਸੋਸੀਏਸ਼ਨ 23 ਫਰਵਰੀ ਨੂੰ ਲਗਾਏਗਾ ਖੂਨਦਾਨ ਕੈਂਪ:ਦੇਵਪ੍ਰਿਆ ਤਿਆਗੀ

ਮੋਗਾ ,20 ਫਰਵਰੀ(ਜਸ਼ਨ) : ਰਾਈਸ ਬਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਮਾਜਿਕ ਕਾਰਜਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਹੈ ਅਤੇ ਸਮਾਜ ਦੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸੰਸਥਾ ਨੇ 23 ਫਰਵਰੀ ਨੂੰ ਮਿੱਤਲ ਹਸਪਤਾਲ ਦੁਸਹਿਰਾ ਗਰਾਂਊਂਡ ‘ਚ ਖੂਨਦਾਨ ਕੈਂਪ ਸਵੇਰ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਉਣ ਦਾ ਫੈਸਲਾ ਲਿਆ ਹੈ। ਉਹਨਾਂ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖੂਨਦਾਨ ਕੈਂਪ ਵਿਚ ਆਪਣਾ ਯੋਗਦਾਨ ਪਾਉਣ ਤਾਂ ਕਿ ਲੋੜਵੰਦਾਂ ਨੂੰ ਸਹੀ ਸਮੇਂ ’ਤੇ ਖੂਨ ਮਿਲ ਸਕੇ। ਇਸ ਮੌਕੇ ਰਾਈਸ ਬਰਾੜ ਡੀਲਰ ਐਸੋਸੀਏਸ਼ਨ ਦੇ ਸਰਪ੍ਰਸਤ ਦੇਵਪ੍ਰਿਆ ਤਿਆਗੀ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਇਸ ਨਾਲ ਨਾ ਕੇਵਲ ਅਸੀਂ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੇ ਹੁੰਦੇ ਹਾਂ ਬਲਕਿ ਇਹ ਖੁਦ ਦੇ ਸਰੀਰ ਲਈ ਵੀ ਇਕ ਵਧੀਆ ਉਪਰਾਲਾ ਹੈ। ਸੰਸਥਾ ਦੇ ਪ੍ਰੌਜੈਕਟ ਚੇਅਰਮੈਨ ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪਿ੍ਰੰਟਰਜ਼ ਨੇ ਆਖਿਆ ਕਿ ਹਰ ਤਿੰਨ ਮਹੀਨਿਆਂ ਬਾਅਦ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ,ਇਸ ਨਾਲ ਆਇਰਨ ਦੀ ਮਾਤਰਾ ਠੀਕ ਬਣੀ ਰਹਿੰਦੀ ਹੈ ਅਤੇ ਦਿਲ ਦੀਆਂ ਬੀਮਾਰੀਆਂ ਵੀ ਨਹੀਂ ਲੱਗਦੀਆਂ ਕਿਉਂਕਿ ਪੁਰਾਣੇ ਸੈੱਲਾਂ ਦੀ ਥਾਂ ’ਤੇ ਨਵੇਂ ਸੈੱਲ ਖੂਨ ਵਿਚ ਬਣ ਜਾਂਦੇ ਹਨ। ਦੇਵਪਿ੍ਰਆ ਤਿਆਗੀ ਨੇ ਸਾਰੇ ਰਾਈਸ ਬਰਾਨ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਦੇਸ਼ ਵਿਚ ਲੋਕਾਂ ਦਾ ਸੁਭਾਅ ਸੇਵਾ ਭਾਵ ਵਾਲਾ ਹੰੁਦਾ ਹੈ ਉਹ ਦੇਸ਼ ਕਦੇ ਨਹੀਂ ਪਿਛੜਦਾ ਇਸ ਕਰਕੇ ਸਾਡਾ ਦੇਸ਼ ਹਰ ਖੇਤਰ ਵਿਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ। ਇਸ ਮੌਕੇ ’ਤੇੇ ਸੰਸਥਾ ਦੇ ਅਹੁਦੇਦਾਰ ਵਿਜੇ ਗੋਇਲ,ਸੁਰਿੰਦਰ ਕੁਮਾਰ ਡੱਬੂ ,ਅਸ਼ੋਕ ਅਰੋੜਾ ,ਰਾਜਕਮਲ ਕਪੂਰ ,ਬਲਦੇਵ ਸਿੰਘ ਬਿੱਲਾ ,ਰਵੀ ਪੰਡਿਤ ,ਨਵੀਨ ਸਿੰਗਲਾ ,ਨਾਨਕ ਚੋਪੜਾ, ਸੁਬੋਧ ਜਿੰਦਲ ,ਰਾਕੇਸ਼ ਜੈਸਵਾਲ ,ਆਸੀਸ਼ ਬਾਬੀ ,ਸ਼੍ਰੀ ਰਾਮ ਮਿੱਤਲ ,ਬਨਵਾਰੀਲਾਲ ਢੀਂਗਰਾ ਅਤੇ ਹੋਰ ਸਮਾਜ ਸੇਵੀ ਹਾਜ਼ਰ ਸਨ।