ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਖੁੱਲੇ ਵਿਦੇਸਾਂ ’ਚ ਵੀ ਤਰੱਕੀ ਦੇ ਰਸਤੇ,ਕੈਨੇਡਾ ਦੇ ਲੰਗਾਰਾ ਕਾਲਜ ਦੇ ਪ੍ਰਬੰਧਕਾਂ ਨੇ ਕੀਤਾ ਸਕੂਲ ਦਾ ਦੋਰਾ

ਮੋਗਾ, 19 ਫਰਵਰੀ (ਜਸ਼ਨ):-ਵਿਦਿਆਰਥੀਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਮੁਕਾਬਲਿਆਂ ਵਿਚ ਮੋਹਰੀ ਬਨਾਉਣ ਦੇ ਲਈ ਗਿਆਨ ਦਾ ਚਾਨਣ ਵੰਡ ਰਹੀ ਪ੍ਰਮੁੱਖ ਵਿਦਿਅਕ ਸੰਸਥਾ ਮਾਊਂਟ ਲਿਟਰਾ ਜ਼ੀ   ਸਕੂਲ ਦੇ ਵਿਦਿਆਰਥੀਆਂ ਦੇ ਲਈ ਹੁਣ ਵਿਦੇਸ਼ਾਂ ਵਿਚ ਵੀ ਤਰੱਕੀ ਦੇ ਰਸਤੇ ਖੁੱਲਣ ਲੱਗੇ ਹਨ। ਕਿਉਂਕਿ ਅੱਜ ਸਕੂਲ ਵਿਚ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਕੈਨੇਡਾ ਦੇ ਪ੍ਰਮੁੱਖ ਲੰਗਾਰਾ ਕਾਲਜ ਦੇ ਪ੍ਰਬੰਧਕਾਂ ਨੇ ਕਾਲਜ ਦਾ ਦੋਰਾ ਕਰਦੇ ਹੋਏ ਸਕੂਲ ਪ੍ਰਬੰਧਕਾਂ ਦੇ ਨਾਲ ਇਹ ਸਮਝੋਤਾ ਕੀਤਾ ਕਿ ਸੰਸਥਾ ਦੇ ਵਿਦਿਆਰਥੀ 12ਵੀਂ ਕਲਾਸ ਦੀ ਪੜ੍ਹਾਈ ਕਰਨ ਉਪਰੰਤ ਸਿੱਧੇ ਵਿਦੇਸ਼ ਵਿਚ ਪ੍ਰਵੇਸ਼ ਕਰਨ ਸਕਣਗੇ। ਕੈਨੇਡਾ ਤੋਂ ਆਏ ਪ੍ਰਤੀਨਿਧੀਆਂ ਬੇਨ ਸੋਸ਼ਲ, ਸਮੰਥਾ ਬੇਵਰਿਜ, ਰੇਬਾ ਨੋਅਲ, ਕੋਰੋਲਿਨ ਵਿੰਗ, ਨਤਾਸਾ ਮਾਰਕਿਕ, ਲੋਰਾ ਕਲਮ, ਵੁੱਡ ਅਤੇ ਡੇਰਿਲ ਸਿਮਥ ਨੇ ਦੱਸਿਆ ਕਿ ਮਾੳੂਟ ਲਿਟਰਾ ਜੀ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਯਤਨਸ਼ੀਲ ਹੈ ਅਤੇ ਇਸ ਲਈ ਹੀ ਸਕੂਲ ਦੇ ਨਾਲ ਇਹ ਸਮਝੌਤਾ ਕੀਤਾ ਗਿਆ ਹੈ। ਸੰਸਥਾ ਡਾਇਰੈਕਟਰ ਅਨੁਜ ਗੁਪਤਾ ਅਤੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵਿਦੇਸ਼ ਤੋਂ ਆਏ ਪ੍ਰਤੀਨਿਧੀਆਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਕੇ ਆਪਣੇ ਪੈਰਾਂ ਸਿਰ ਖੜੇ ਹੋਣਗੇ। ਇਸ ਮੌਕੇ ਸੰਸਥਾ ਦਾ ਸਮੁੂੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।