ਐਜੂਕੇਸ਼ਨ ਕਾਲਜ,ਸੁਖਾਨੰਦ ਵਿਖੇ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਕਰਵਾਇਆ

ਸੁਖਾਨੰਦ,19 ਫਰਵਰੀ(ਜਸ਼ਨ): ਸੰਤ ਬਾਬਾ ਹਜ਼ੂਰਾ ਸਿੰਘ ਵੱਲੋਂ ਸਥਾਪਿਤ ਅਤੇ ਸੰਤ ਬਾਬਾ ਕੁਲਵੰਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ,ਸੁਖਾਨੰਦ ਵਿਖੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ ਦੁਆਰਾ ਪ੍ਰਯੋਜਿਤ ਅਤੇ ਆਈ.ਕਿਊ.ਏ.ਸੀ. ਦੁਆਰਾ ਸੰਗਠਿਤ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਅਧੀਨ ਵਿਚਾਰਧੀਨ ਵਿਸ਼ਾ ‘ਪ੍ਰਭਾਵਸ਼ਾਲੀ ਜ਼ਿੰਦਗੀ ਲਈ ਸਿੱਖਿਆ-ਸਮੇਂ ਦੀ ਜ਼ਰੂਰਤ’ ਸੀ।ਸੈਮੀਨਾਰ ਦੌਰਾਨ ਡਾ.ਮਹੂਆ ਖੋਸਲਾ,ਐਸੋਸੀਏਟ ਪ੍ਰੋਫੈਸਰ,ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ,ਲੁਧਿਆਣਾ, ਡਾ.ਸਰਬਜੀਤ ਕੌਰ ਰਾਣੂ, ਪਿ੍ਰੰਸੀਪਲ, ਜੀ.ਐਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ(ਲੁਧਿਆਣਾ), ਡਾ. ਸੁਰਿੰਦਰ ਸਿੰਘ ਠਾਕੁਰ, ਪਿ੍ਰੰਸੀਪਲ, ਗੁਰੂ ਨਾਨਕ ਕਾਲਜ ਕਿੱਲਿਆਂਵਾਲੀ(ਸ਼੍ਰੀ ਮੁਕਤਸਰ ਸਾਹਿਬ), ਡਾ. ਸੁਨੀਤਾ ਗੋਇਲ, ਐਸੋਸੀਏਟ ਪ੍ਰੋਫੈਸਰ, ਗੁਰੁੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਗਿੱਦੜਬਾਹਾ (ਸ਼੍ਰੀ ਮੁਕਤਸਰ ਸਾਹਿਬ) ਨੇ ਰਿਸੋਰਸ ਪਰਸਨ ਵਜੋ ਸੈਮੀਨਾਰ ਵਿਚ ਸ਼ਿਰਕਤ ਕੀਤੀ।ਸੈਮੀਨਾਰ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਸ਼ਮਿੰਦਰ ਕੌਰ ਨੇ ਕੀਤਾ।ਸੈਮੀਨਾਰ ਦੌਰਾਨ ਸੰਸਥਾ ਦੇ ਜਨਰਲ ਸੈਕਟਰੀ ਸ.ਸੁਖਮੰਦਰ ਸਿੰਘ ਢਿੱਲੋਂ, ਡਾਇਰੈਕਟਰ ਡਾ.ਰਵਿੰਦਰ ਕੌਰ, ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਸੰਧੂ, ਪਿ੍ਰੰਸੀਪਲ ਸ੍ਰੀਮਤੀ ਗੁਰਜੀਤ ਕੌਰ, ਪਿ੍ਰੰਸੀਪਲ ਸ੍ਰੀਮਤੀ ਸਤਨਾਮ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।ਮੰਚ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਡਾ.ਕਵਿਤਾ ਦੁਆਰਾ ਕੀਤਾ ਗਿਆ।ਡਾ.ਮਹੂਆ ਖੋਸਲਾ ਨੇ ‘ਪ੍ਰਭਾਵਸ਼ਾਲੀ ਜ਼ਿੰਦਗੀ ਲਈ ਸਿੱਖਿਆ’ ਵਿਸ਼ੇ ੳੇੁੱਪਰ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਪ੍ਰਭਾਵਸ਼ੀਲਤਾ ਦਾ ਮਤਲਬ ਆਪਣੇ ਆਪ ਵਿੱਚ ਵਿਸ਼ਵਾਸ ਹੋਣਾ ਹੈ ਅਤੇ ਅੱਜਕੱਲ ਦੇ ਸਮੇਂ ਦੀ ਸਿੱਖਿਆ ਨੂੰ ਸਿਰਫ ਕਿਤਾਬੀ ਹੋਣ ਦੀ ਬਜਾਏ ਪ੍ਰੈਕਟੀਕਲ ਕਰਨ ਉੱਪਰ ਜ਼ੋਰ ਦਿੱਤਾ।ਡਾ. ਸੁਰਿੰਦਰ ਸਿੰਘ ਠਾਕੁਰ ਨੇ ‘ਪ੍ਰਭਾਵਸ਼ਾਲੀ ਜ਼ਿੰਦਗੀ ਵਿੱਚ ਅਧਿਆਪਕ ਸਿੱਖਿਅਕ ਦੀ ਭੂਮਿਕਾ’ ਵਿਸ਼ੇ ਨੂੰ ਬਾਖੂਬੀ ਪੇਸ਼ ਕੀਤਾ ਅਤੇ ਅਧਿਆਂਪਕ ਦੇ ਗੁਣਾਂ ਨੂੰ ਵਿਸਥਾਰ ਪੂਰਵਕ ਦੱਸਿਆ।ਡਾ.ਸਰਬਜੀਤ ਕੌਰ ਰਾਣੂ ਨੇ ‘ਪ੍ਰਭਾਵਸ਼ਾਲੀ ਜ਼ਿੰਦਗੀ ਲਈ ਸਿੱਖਿਆ-ਸਮੇਂ ਦੀ ਜ਼ਰੂਰਤ’ ਵਿਸ਼ੇ ਨੂੰ ਸਵੈ-ਪ੍ਰਭਾਵਸ਼ੀਲਤਾ ਦੇ ਅਰਥ, ਵਿਕਾਸ ਅਤੇ ਸਵੈ ਪ੍ਰਭਾਵਸ਼ੀਲਤਾ ਵਧਾਉਣ ਦੇ ਤਰੀਕਿਆਂ ਉੱਪਰ ਵਿਸਥਾਰ ਪੂਰਵਕ ਚਾਨਣਾ ਪਾਇਆ।ਡਾ.ਸੁਨੀਤਾ ਗੋਇਲ ਨੇ ‘ਪ੍ਰਭਾਵਸ਼ਾਲੀ ਜ਼ਿੰਦਗੀ ਲਈ ਐਜੂਕੇਸ਼ਨ ਕਾਲਜਾਂ ਦੀ ਭੂਮਿਕਾ’ਨੂੰ ਰੌਚਿਕ ਤਰੀਕੇ ਦੁਆਰਾ ਸਮਝਾਇਆ।ਸੈਮੀਨਾਰ ਦੌਰਾਨ 100 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ।ਅੰਤ ਵਿੱਚ ਡਾ.ਕਵਿਤਾ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।