ਹੇਮਕੁੰਟ ਸਕੂਲ ਵਿਖੇ ਬੱਚਿਆਂ ਨੂੰ ਖਵਾਈਆਂ ਅਲਬੈਡਾਜ਼ੋਲ ਦੀਆਂ ਗੋਲੀਆਂ
ਕੋਟਈਸੇ ਖਾਂ,14 ਫਰਵਰੀ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ: ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ: ਲਖਵੀਰ ਬਾਵਾ ,ਡਾ: ਰਾਜਿੰਦਰ ਕੌਰ ਅਤੇ ਡਾ: ਜਸਕਰਨ ਸਿੰਘ ਅਤੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੇਖ-ਰੇਖ ਅਧੀਨ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ 03 ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ (ਅਲਬੈਡਾਜੋਲ) ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਗੋਲੀਆਂ ਖਵਾਈਆਂ ਗਈਆਂ।ਐਲਬਿੰਡਾਜ਼ੋਲ ਦੀਆਂ ਗੋਲੀਆ ਛੇ ਮਹੀਨੇ ਬਾਅਦ ਖਵਾਈਆ ਜਾਂਦੀਆਂ ਹਨ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਇਸ ਦੌਰਾਨ ਬੱਚਿਆਂ ਨੂੰ ਗੋਲੀਆਂ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਕਾਰਨ ਕਰਕੇ ਜਿਨ੍ਹਾਂ ਬੱਚਿਆਂ ਦੇ ਪੇਟ ‘ਚ ਕੀੜੇ ਪੈਦਾ ਹੋ ਜਾਂਦੇ ਹਨ।ਉਨ੍ਹਾਂ ਬੱਚਿਆਂ ‘ਚ ਖੁੂਨ ਦੀ ਕਮੀ,ਭਾਰ ਘੱਟ ਜਾਣਾ, ਪੇਟ ਦਰਦ ਰਹਿਣਾ,ਬੱਚੇ ਨੂੰ ਭੁੱਖ ਬਹੁਤ ਜਿਆਦਾ ਲੱਗਦੀ ਜਾਂ ਘੱਟ ਲੱਗਣ ਆਦਿ ਦੇ ਲੱਛਣ ਪੈਦਾ ਹੋ ਜਾਂਦੇ ਹਨ ਅਤੇ ਇਹ ਗੋਲੀ ਖਾਣ ਨਾਲ ਬੱਚੇ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ।ਇਸ ਸਮੇਂ ਡਾਕਟਰ ਅਤੇ ਸਟਾਫ ਨਰਸ ਕਿਰਨਜੋਤ ਕੌਰ,ਰੀਨਾ ਕੁਮਾਰੀ, ਫਾਰਮਾਸਿਸਟ ਰੁਪਿੰਦਰ ਸਿੰਘ ਵੀ ਹਾਜ਼ਰ ਸਨ ।