ਦਿੱਲੀ ‘ਚ ਆਪ ਦੀ ਜਿੱਤ ਦਾ ਪੰਜਾਬ ‘ਤੇ ਕੋਈ ਅਸਰ ਨਹੀਂ ਪਵੇਗਾ :- ਜਥੇਦਾਰ ਤੋਤਾ ਸਿੰਘ

ਮੋਗਾ,12 ਫਰਵਰੀ (ਜਸ਼ਨ)  ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਇਕਤਰਤਾ ਕੀਤੀ ਗਈ ਜਿਸ ਵਿਚ ਸਾਬਕਾ ਖੇਤੀਬਾੜੀ  ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਦੀ ਸੁਰੂਆਤ ਸਰਕਲ ਪ੍ਰਧਾਨ ਸਾਬਕਾ ਸਰਪੰਚ ਨਿਹਾਲ ਸਿੰਘ ਨੇ ਕੀਤੀ। ਉਨ੍ਹਾਂ ਇਕੱਤਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜ ਹੈ ਆਉਣ ਵਾਲੇ ਸਮੇਂ ਵਿੱਚ ਇੱਕ ਜੁੱਟ ਹੋ ਕੇ ਅਕਾਲੀ ਦਲ ਨੂੰ ਕਾਮਯਾਬ  ਕਰਨ ਦੀ। ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ  ਪਿੰਡ ਪਿੰਡ ਵਰਕਰਾਂ ਦੀਆਂ ਕਮੇਟੀਆਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਨੂੰ ਹੋਰ ਮਜਬੂਤ ਕੀਤਾ ਜਾ ਸਕੇ । ਉਹਨਾਂ ਸੁੂਬਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵੋਟਾਂ ਸਮੇਂ ਲਗਾਏ ਗਏ ਝੂਠੇ ਲਾਰਿਆਂ ਤੋਂ ਅੱਜ ਹਰ ਵੋਟਰ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਤੋਂ ਵੋਟਾਂ ਲੈਣ ਖਾਤਰ ਜਿੱਥੇ ਉਨ੍ਹਾਂ ਨੂੰ ਸਮਾਰਟ ਫੋਨ ਦੇਣ ਦਾ ਝੂਠਾ ਵਾਅਦਾ ਕੀਤਾ ਉੱਥੇ ਹੀ ਘਰ-ਘਰ ਨੌਕਰੀ ਦੇਣ ਦੇ ਵੀ ਲਾਰੇ ਲਗਾਏ, ਨਸ਼ਿਆਂ ਨੂੰ ਇਕ ਹਫਤੇ ‘ਚ ਖਤਮ ਕਰਨ ਦੀ ਗੱਲ ਵੀ ਆਖੀ ਪਰ ਨਤੀਜਾ ਇਸ ਦੇ ਬਿਲਕੁਲ ਉਲਟ ਹੀ ਨਿਕਲਿਆ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਗੋਂ ਕਾਂਗਰਸ ਸਰਕਾਰ ਨੇ ਸ੍ਰੋਮਣੀ ਅਕਾਲੀ ਦਲ (ਬ) ਵਲੋਂ ਲੋਕਾਂ ਨੂੰ ਦਿੱਤੀਆਂ ਬੁਨਿਆਦੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਅਕਾਲੀ ਦਲ ਦੀ ਸਰਕਾਰ ਵਲੋਂ ਖੋਲ੍ਹੇ ਸੇਵਾ ਕੇਂਦਰ ਬੰਦ ਕਰ ਕੇ ਲੋਕਾਂ ਨੂੰ ਖੱਜਲ-ਖੁਆਰੀ ਦੇ ਰਾਹ ਪਾ ਦਿੱਤਾ । ਉਨਾ ਕਿਹਾ ਕਿ ਕਾਂਗਰਸ ਦੀ ਸਰਕਾਰ ਵਲੋਂ ਆਏ ਦਿਨ ਬਿਜਲੀ ਦੇ ਵਧਾਏ ਜਾ ਰਹੇ ਰੇਟ ਅਤੇ ਕਿਸਾਨਾਂ ਤੋਂ ਖੋਹੇ ਜਾ ਰਹੇ ਹੱਕਾਂ ਕਾਰਨ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਲੋਕ ਹੁਣ ਤਾਂ ਵੋਟਾਂ ਦਾ ਇੰਤਜਾਰ ਕਰ ਰਹੇ ਹਨ ਕਿ ਕਿਹੜਾ ਸਮਾਂ ਆਵੇ ਤੇ ਇਸ ਗੁਮਰਾਹਕੁਨ ਪਾਰਟੀ ਤੋਂ ਖਹਿੜਾ ਛੜਵਾ ਕੇ ਫਿਰ ਦੁਬਾਰਾ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਚੁਣ ਸਕੀਏ। ਇਸ ਮੌਕੇ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਤੇ ਕੋਈ ਅਸਰ ਨਹੀਂ ਪਵੇਗਾ । ਇਸ ਮੌਕੇ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਸਰਕਲ ਪ੍ਰਧਾਨ ਮਹਿਣਾ, ਮੁਖਤਿਆਰ ਸਿੰਘ ਤਤਾਰੀਏ ਵਾਲਾ  ਸਰਕਲ ਪ੍ਰਧਾਨ ਕਿਸਾਨ ਵਿੰਗ ਮਹਿਣਾ ,ਸਾਬਕਾ ਸਰਪੰਚ ਬਲਦੇਵ ਸਿੰਘ ਬੁੱਘੀਪੁਰਾ ,ਸਾਬਕਾ ਸਰਪੰਚ ਸੋਹਣ ਸਿੰਘ ਕਪੂਰੇ ,ਅਮਰਜੀਤ ਸਿੰਘ ਖਾਲਸਾ ਬੁੱਗੀਪੁਰਾ ,ਸਾਬਕਾ ਸਰਪੰਚ ਬਿੰਦਾ ਬਹਿਣੀਵਾਲ ,ਸਰਪੰਚ ਕੁਲਦੀਪ ਸਿੰਘ ਬੁੱਟਰ ,ਕਰਮਜੀਤ ਸਿੰਘ ਕਪੂਰੇ ਸਾਬਕਾ ਬਲਾਕ ਸੰਮਤੀ ਮੈਂਬਰ ,ਅੰਮਿ੍ਰਤਪਾਲ ਸਿੰਘ ਅੰਬਾ ਤਤਾਰੀਏ ਵਾਲਾ ,ਹੈਪੀ ਤਤਾਰੀਏ ਵਾਲਾ ,ਬਲਦੇਵ ਸਿੰਘ ਮਹਿਰੋਂ ,ਗੁਰਚਰਨ ਸਿੰਘ ਨੰਬਰਦਾਰ ਜਰਨੈਲ ਸਿੰਘ ਬਿੱਟੂ ਸਰਪੰਚ ,ਬਸੰਤ ਸਿੰਘ ਪ੍ਰਧਾਨ, ਮੁਖਤਿਆਰ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ , ਪਿ੍ਰਤਪਾਲ ਸਿੰਘ ਪੰਚ ,ਗੁਰਵਿੰਦਰ ਸਿੰਘ ਕੋਕੀ ,ਸਵਿੰਦਰਪਾਲ ਸਿੰਘ ਪੰਚ ,ਸਰਬਜੀਤ ਸਿੰਘ ਸਾਬਕਾ ਪੰਚ  ਰੋਲੀ,ਅੰਗਰੇਜ ਸਿੰਘ ,ਜਗਤਾਰ ਸਿੰਘ ਸਾਬਕਾ ਪੰਚ ,ਜੀਤ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ ਬਰਾੜ ,  ਜਥੇਦਾਰ ਮਲਕੀਤ ਸਿੰਘ ,ਚਮਕੌਰ ਸਿੰਘ ਦੁਸਾਂਝ ,ਸਾਬਕਾ ਸਰਪੰਚ ਤੀਰਥ ਸਿੰਘ ਮੀਕਾ ਮਹਿਣਾ ,ਜੱਸੀ ਗਿੱਲ , ਚਮਕੋਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸੀਲ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਨੇ ਭਾਗ ਲਿਆ ।