ਮੋਗਾ ਦੇ ਵਕੀਲ ਭਾਈਚਾਰੇ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ : ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ
ਮੋਗਾ 11ਫਰਵਰੀ (ਜਸ਼ਨ): ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਤੀਸਰੀ ਵਾਰ ਸਰਕਾਰ ਬਣਨ ਤੇ ਮੋਗਾ ਕਚਹਿਰੀ ਵਿੱਚ ਵਕੀਲਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਚਹਿਰੀ ਵਿੱਚ ਲੱਡੂ ਵੰਡੇ ਗਏ। ਵਕੀਲਾਂ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਸਾਬਕਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਜੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਾਰੇ ਵਕੀਲਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਕਿ ਦਿੱਲੀ ਦੇ ਸਾਰੇ ਵੋਟਰਾਂ ਨੇ ਸਮਝਦਾਰੀ ਤੋਂ ਕੰਮ ਲਿਆ ਅਤੇ ਵਿਕਾਸ ਦੇ ਨਾਂ ਤੇ ਕੇਜਰੀਵਾਲ ਦੇ ਹੱਕ ਵਿੱਚ ਵੋਟਾਂ ਪਾਈਆਂ ਉਸ ਸਮੇਤ ਸਰਵ ਸ਼੍ਰੀ ਨਸੀਬ ਬਾਵਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ, ਸ਼੍ਰੀ ਹਰਪਾਲ ਸਿੰਘ ਗਿੱਲ ਐਡਵੋਕੇਟ, ਸ਼੍ਰੀ ਕਰਮਜੀਤ ਸਿੰਘ ਗਿੱਲ ਐਡਵੋਕੇਟ, ਸ਼੍ਰੀ ਮਦਨ ਲਾਲ ਆਨੰਦ ਐਡਵੋਕੇਟ, ਸ਼੍ਰੀ ਇਕਬਾਲ ਸਿੰਘ ਐਡਵੋਕੇਟ, ਸ਼੍ਰੀ ਬਲਜੀਤ ਸਿੰਘ ਧਾਲੀਵਾਲ ਐਡਵੋਕੇਟ, ਸ਼੍ਰੀ ਅਜੀਤ ਸਿੰਘ ਸਿੱਧੂ ਐਡਵੋਕੇਟ, ਸ਼੍ਰੀ ਰਜਨੀਸ਼ਪਾਲ ਸਿੰਘ ਸਿੱਧੂ ਐਡਵੋਕੇਟ, ਸ਼੍ਰੀ ਤਜਿੰਦਰਪਾਲ ਸਿੰਘ ਐਡਵੋਕੇਟ, ਸ਼੍ਰੀ ਦਿਲਰਾਜ ਸਿੰਘ ਗਿੱਲ ਐਡਵੋਕੇਟ, ਸ਼੍ਰੀ ਸਤਵਿੰਦਰਪਾਲ ਸਿੰਘ ਗਿੱਲ ਐਡਵੋਕੇਟ, ਸ਼੍ਰੀ ਹਰਵਿੰਦਰ ਸਿੰਘ ਸਿੱਧੂ ਐਡਵੋਕੇਟ, ਸ਼੍ਰੀ ਜਗਦੀਸ਼ ਬਾਵਾ ਐਡਵੋਕੇਟ, ਸ਼੍ਰੀਮਤੀ ਪਵਨਦੀਪ ਕੌਰ ਐਡਵੋਕੇਟ, ਸ਼੍ਰੀਮਤੀ ਗੁਰਜੋਤ ਕੌਰ ਐਡਵੋਕੇਟ, ਸ਼੍ਰੀਮਤੀ ਮਾਰਵੀ ਐਡਵੋਕੇਟ, ਸ਼੍ਰੀ ਅਮਨਦੀਪ ਸਿੰਘ ਐਡਵੋਕੇਟ ਆਦਿ ਸ਼ਾਮਲ ਸਨ।