ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਜਿੱਤ ਪਾਰਟੀ ਵੱਲੋਂ ਕੀਤੇ ਵਿਕਾਸ ਦੀ ਜਿੱਤ ਹੈ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ
ਮੋਗਾ 11 ਫਰਵਰੀ (ਜਸ਼ਨ): ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਤੀਸਰੀ ਵਾਰ ਬਣੀ ਸਰਕਾਰ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਉਸ ਸੋਚ ਦੀ ਜਿੱਤ ਹੈ ਕਿ ਜੇਕਰ ਜਨਤਾ ਉਨ੍ਹਾਂ ਤੇ ਵਿਸ਼ਵਾਸ਼ ਕਰਕੇ ਜਤਾਉਂਦੀ ਹੈ ਤਾਂਜਨਤਾ ਦੀ ਭਲਾਈ ਲਈ ਇਤਨਾਂ ਕੰਮ ਕੀਤਾ ਜਾਵੇ ਜਿਸ ਦਾ ਚੰਗਾ ਅਸਰ ਹਰ ਇੱਕ ਵਿਅਕਤੀ ਦੇ ਜੀਵਨ ਤੇ ਪਵੇ। ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਅੱਜ ਇਕੱਤਰ ਹੋ ਕੇ ਦਿੱਲੀ ਦੇ ਵੋਟਰਾਂ ਤੇ ਵਿਸ਼ਵਾਸ਼ ਕੀਤਾ ਜੋ ਦਿੱਲੀ ਦੀ ਚੋਣ ਸਮੇਂ ਮੈਨੋਫਿਸਟ ਵੀ ਸੀ ਅਤੇ ਅਗਲੇ ਪੰਜ ਸਾਲ ਦਾ ਏਜੰਡਾ ਵੀ ਸੀ ਅਤੇ ਜ਼ਿਲ੍ਹਾ ਮੋਗਾ ਦੇ ਆਮ ਆਦਮੀ ਪਾਰਟੀ ਦੇ ਹਰ ਵਰਕਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਹਰ ਵਰਕਰ ਨੂੰ ਮੁਬਾਰਕਬਾਦ ਵੀ ਦਿੱਤੀ ਹੈ। ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸ਼੍ਰੀ ਬਾਵਾ ਨੇ ਜ਼ਿਲ੍ਹਾ ਮੋਗਾ ਦੇ ਉਨ੍ਹਾਂ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਮੁਬਾਰਕ ਬਾਦ ਦਿੱਤੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਦਿੱਲੀ ਚੋਣਾ ਵਿੱਚ ਕੰਮ ਕੀਤਾ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਬਾਵਾ ਜੀ ਨੇ ਕਿਹਾ ਕਿ ਉਹ ਦਿੱਲੀ ਦੇ ਵੋਟਰਾਂ ਨੂੰ ਸਲਿਊਟ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਨਕਾਰਿਆ, ਜਿਨ੍ਹਾਂ ਨੇ ਧਰਮ ਦਾ ਆਸਰਾ ਲੈ ਕੇ ਵੋਟਰਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਸਿਰਫ ਦਿੱਲੀ ਸਰਕਾਰ ਵੱਲੋਂ ਸਿਹਤ, ਸਿੱਖਿਆ, ਬਿਜਲੀ ਬਿੱਲ, ਪਾਣੀ ਦੇ ਬਿੱਲ ਆਦਿ ਮੁੱਦਿਆਂ ਨੂੰ ਦਿੱਲੀ ਸਰਕਾਰ ਵੱਲੋਂ ਮਹੱਤਤਾ ਦੇ ਕੇ ਵਿਕਾਸ ਦੇ ਕੰਮਾਂ ਨੂੰ ਅਹਿਮੀਅਤ ਦਿੱਤੀ। ਸ਼੍ਰੀ ਬਾਵਾ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੇ ਹਰ ਇੱਕ ਮੋਗਾ ਨਿਵਾਸੀ ਨੇ ਖੁਸ਼ੀ ਪ੍ਰਗਟ ਕੀਤੀ ਹੈ।