ਰਿਸ਼ਵਤ ਲੈਂਦਿਆਂ ਡਾਕਟਰ ਰੰਗੇ ਹੱਥੀਂ ਕਾਬੂ,ਧਾਰਾ 326 ਦਾ ਪਰਚਾ ਖਾਰਿਜ ਕਰਵਾਉਣ ਲਈ ਮੰਗੇ ਸਨ 30 ਹਜਾਰ ਰੁਪਏ , ਵਿਜੀਲੈਂਸ ਵਲੋਂ ਗਿ੍ਰਫ਼ਤਾਰ
ਗੁਰਦਾਸਪੁਰ,10 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਤਾਇਨਾਤ ਡਾ. ਮਨਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਭਿੱਟੇਵੱਢ, ਜਿਨ੍ਹਾਂ ਦਾ ਲੜਾਈ ਝਗੜੇ ਦਾ ਕੇਸ ਚੱਲਦਾ ਸੀ ਅਤੇ ਇਨ੍ਹਾਂ ‘ਤੇ 26 ਦਾ ਮਾਮਲਾ ਦਰਜ ਸੀ ਪਰ ਪੜਤਾਲ ਦੌਰਾਨ ਦੋਸ਼ੀ ਧਿਰ ਦੇ ਸਵਰਨ ਸਿੰਘ ਵਲੋਂ 26 ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾਕਟਰਾਂ ਦਾ ਇੱਕ ਬੋਰਡ ਬਣਿਆ ਹੋਇਆ ਸੀ, ਜਿਨ੍ਹਾਂ ਵਲੋਂ 26 ਨੂੰ ਰੱਦ ਕੀਤੇ ਜਾਣ ਜਾਂ ਬਹਾਲ ਰੱਖੇ ਜਾਣ ਦਾ ਫ਼ੈਸਲਾ ਕੀਤਾ ਜਾਣਾ ਸੀ। ਇਸ ਮਾਮਲੇ ਨੂੰ ਲੈ ਕੇ ਕਥਿਤ ਤੌਰ ‘ਤੇ ਡਾ. ਮਨਜੀਤ ਸਿੰਘ, ਅਮਰੀਕ ਸਿੰਘ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ, ਜਿਸ ਦੀ ਸ਼ਿਕਾਇਤ ਅਮਰੀਕ ਸਿੰਘ ਨੇ ਵਿਜੀਲੈਂਸ ਨੂੰ ਕੀਤੀ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਡਾ. ਮਨਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕਰ ਲਿਆ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।