ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਸੱਜਧੱਜ ਕੇ ਵਿਆਹ ਦੀਆਂ ਰਸਮਾਂ ਵਾਲੀ ਹਸਰਤ ਕੀਤੀ ਪੂਰੀ

Tags: 

ਮੋਗਾ,7 ਫਰਵਰੀ (ਨਵਦੀਪ ਮਹੇਸ਼ਰੀ/ ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਚੰਦਪੁਰਾਣਾ ਟਿੱਬੀਆਂ ਦੇ ਇੱਕ ਪ੍ਰੇਮੀ ਜੋੜੇ ਨੇ ਬਾਹਰ ਖੇਤਾਂ ‘ਚ ਮੋਟਰ ‘ਤੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ । ਮਿ੍ਰਤਕਾਂ ਦੀ ਪਹਿਚਾਣ ਰਮਨਦੀਪ ਕੌਰ (18) ਅਤੇ ਰਾਜਪ੍ਰੀਤ ਸਿੰਘ (23) ਦੇ ਰੂਪ ‘ਚ ਹੋਈ ਹੈ। ਰਮਨਦੀਪ ਕੌਰ 10 ਵੀਂ ਜਮਾਤ ਦੀ ਵਿਦਿਆਰਥਣ ਸੀ ਜਦਕਿ ਰਾਜਪ੍ਰੀਤ ਸਿੰਘ ਬਾਊਂਸਰ ਵਜੋਂ ਸੇਵਾਵਾਂ ਦੇ ਰਿਹਾ ਸੀ। ਜ਼ਿਕਰਯੋਗ ਹੈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਜੋੜਾ ਵਿਆਹੁਤਾ ਜੋੜੇ ਦੇ ਰੂਪ ‘ਚ ਸਜਿਆ ਹੋਇਆ ਸੀ। ਲੜਕੀ ਨੇ ਸ਼ਗਨਾਂ ਵਾਲਾ ਸੂਟ, ਹੱਥਾਂ ‘ਚ ਚੂੜਾ ਅਤੇ ਕਲੀਰੇ ਪਾਏ ਹੋਏ ਸਨ। ਉੱਥੇ ਹੀ ਲੜਕੇ ਦੇ ਹੱਥਾਂ ‘ਤੇ ਗਾਨੇ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਐੱਸ ਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਮਨਦੀਪ ਕੌਰ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ ਅਤੇ ਉਸ ਦੇ ਪ੍ਰੇਮ ਸਬੰਧ ਗਵਾਂਢ ਵਿਚ ਰਹਿੰਦੇ ਨੌਜਵਾਨ ਰਾਜਪ੍ਰੀਤ ਰਾਜੂ  ਨਾਲ ਬਣ ਗਏ । ਉਹਨਾਂ ਦੱਸਿਆ ਕਿ ਰਾਜਪ੍ਰੀਤ ਰਾਜੂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਵੱਡਾ ਭਰਾ ਸਾਊਦੀ ਅਰਬ ਵਿਚ ਨੌਕਰੀ ਕਰਦਾ ਹੈ। ਉਹਨਾਂ ਦੱਸਿਆ ਕਿ ਰਾਜੂ ਪੇਸ਼ ਵਜੋਂ ਬਾਊਂਸਰ ਸੀ ਜੋ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਸੁਰੱਖਿਆ ਕਰਮੀ ਵਜੋਂ ਸੇਵਾਵਾਂ ਨਿਭਾਉਂਦਾ ਸੀ। ਦੋਨਾਂ ਦਰਮਿਆਨ ਪ੍ਰੇਮ ਸਬੰਧ ਗੁਪਚੁੱਪ ਚੱਲਦੇ ਰਹੇ ਪਰ ਲੜਕੀ ਆਪਣੇ ਪਰਿਵਾਰ ਤੋਂ ਡਰ ਕਾਰਨ ਆਪਣੇ ਮਨ ਦੀ ਗੱਲ ਨਹੀਂ ਦੱਸ ਸਕੀ ਅਤੇ ਦੋਹਾਂ ਨੇ ਆਤਮ ਹੱਤਿਆ ਵਰਗਾ ਘਾਤਕ ਕਦਮ ਉਠਾਉਣ ਦਾ ਫੈਸਲਾ ਲਿਆ । ਉਹਨਾਂ ਦੱਸਿਆ ਕਿ ਬੀਤੀ ਰਾਤ ਲੜਕੀ ਨੇ ਆਪਣੇ ਪਰਿਵਾਰ ਨਾਲ ਖਾਣਾ ਖਾਦਾ ਅਤੇ ਜਦੋਂ ਸਾਰੇ ਸੋਂ ਗਏ ਤਾਂ ਬਿੰਨਾ ਕਿਸੇ ਨੂੰ ਦੱਸੇ ਆਪਣੇ ਘਰੋਂ ਨਿਕਲੀ ਅਤੇ ਰਾਜੂ ਨੂੰ ਨਾਲ ਲੈ ਕੇ ਕੁਝ ਦੂਰ ਕਿਸਾਨ ਦਵਿੰਦਰ ਸਿੰਘ ਦੇ ਖੇਤਾਂ ਵਿਚ ਪਹੰੁਚ ਗਏ । ਉਹਨਾਂ ਵਿਆਹ ਦੀਆਂ ਰਸਮਾਂ ਵੀ ਨਿਭਾਈਆਂ ਅਤੇ ਕੋਲਡਰਿੰਕ ਪੀਤਾ ਤੇ ਫਿਰ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ । ਇਸ ਘਟਨਾ ਦਾ ਪਤਾ ਸਵੇਰੇ 9 ਵਜੇ ਉਸ ਸਮੇਂ ਲੱਗਾ ਜਦੋਂ ਦਵਿੰਦਰ ਸਿੰਘ ਦਾ ਸੀਰੀ ਕਾਲਾ ਸਿੰਘ ਖੇਤਾਂ ਵਿਚ ਕੰਮ ਕਰਨ ਆਇਆ । ਉਸ ਨੇ ਦੇਖਆ ਕਿ ਮੋਟਰ ਵਾਲੇ ਕਮਰੇ ਦੇ ਬਾਹਰ ਦਰੱਖਤ ਹੇਠ ਰਾਜਪ੍ਰੀਤ ਸਿੰਘ ਅਤ ਰਮਨਦੀਪ ਕੌਰ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ । ਪੁਲਿਸ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਲੜਕੀ ਦੇ ਘਰਦਿਆਂ ਨੂੰ ਉਸ ਦੇ ਪ੍ਰੇਮ ਸਬੰਧਾਂ ਬਾਰੇ ਰਤਾ ਕੁ ਵੀ ਭਿਣਕ ਨਹੀਂ ਸੀ ਪਈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।