ਰੂਰਲ ਐਨ.ਜੀ.ਓ. ਬਲਾਕ ਮੋਗਾ-2 ਦੀ ਚੋਣ ਵਿੱਚ ਡਾ. ਲੱਕੀ ਸ਼ਰਮਾ ਪ੍ਧਾਨ ਚੁਣੇ ਗਏ,ਪਿੰਡ ਡਗਰੂ ਵਿਖੇ ਹੋਏ ਚੋਣ ਇਜਲਾਸ ਵਿੱਚ ਬਲਾਕ ਦੀਆਂ 28 ਕਲੱਬਾਂ ਨੇ ਹਿੱਸਾ ਲਿਆ

Tags: 

ਮੋਗਾ 4 ਫਰਵਰੀ (ਜਸ਼ਨ) : ਮੋਗਾ ਜਿਲ੍ਹੇ ਦੀ ਉਘੀ ਅਤੇ ਸਟੇਟ ਐਵਾਰਡੀ ਸੰਸਥਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਰਜਿ: ਮੋਗਾ ਵੱਲੋਂ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਬਲਾਕਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬਲਾਕ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਧਰਮਕੋਟ ਅਤੇ ਮੋਗਾ ਇੱਕ ਦੀ ਚੋਣ ਤੋਂ ਬਾਅਦ ਅੱਜ ਬਲਾਕ ਮੋਗਾ-2 ਦਾ ਚੋਣ ਇਜ਼ਲਾਸ ਗੁਰਦੁਆਰਾ ਤੰਬੂ ਮਾਲ ਸਾਹਿਬ ਪਿੰਡ ਡਗਰੂ ਵਿਖੇ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ, ਸੀਨੀਅਰ ਮੈਂਬਰ ਹਰਜਿੰਦਰ ਸਿੰਘ ਚੁਗਾਵਾਂ ਅਤੇ ਸੁਖਦੇਵ ਸਿੰਘ ਬਰਾੜ ਦੀ ਦੇਖ ਰੇਖ ਹੇਠ ਸੰਪੰਨ ਹੋਇਆ । ਇਸ ਚੋਣ ਇਜ਼ਲਾਸ ਵਿੱਚ ਬਲਾਕ ਦੀਆਂ 28 ਪੇਂਡੂ ਕਲੱਬਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਚੋਣ ਇਜ਼ਲਾਸ ਵਿੱਚ ਆਪਣੇ ਪ੍ਧਾਨਗੀ ਭਾਸ਼ਣ ਵਿੱਚ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਸੰਸਥਾ ਦੀ ਜਿਲ੍ਹਾ ਕਮੇਟੀ ਅਤੇ ਬਲਾਕ ਕਮੇਟੀ ਵੱਲੋਂ ਆਪਸੀ ਸਹਿਯੋਗ ਨਾਲ ਕੀਤੇ ਗਏ ਕੰਮਾਂ ਦਾ ਵਰਨਣ ਕਰਦਿਆਂ ਕਿਹਾ ਕਿ ਰੂਰਲ ਐਨ.ਜੀ.ਓ. ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਬਲਾਕ ਅਤੇ ਜਿਲ੍ਹਾ ਪੱਧਰੀ ਸੰਗਠਨ ਹੈ ਅਤੇ ਪੂਰੇ ਪੰਜਾਬ ਵਿੱਚ ਸਿਰਫ ਮੋਗਾ ਜਿਲ੍ਹਾ ਹੀ ਅਜਿਹਾ ਹੈ, ਜਿੱਥੇ ਪਿੰਡਾਂ ਦੀਆਂ ਕਲੱਬਾਂ ਸੰਗਠਿਤ ਹਨ ਅਤੇ ਇੱਕ ਪਲੇਟਫਾਰਮ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ ਤੇ ਕਈ ਵਾਰ ਜਿਲ੍ਹਾ ਪ੍ਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਨੇ ਅੱਜ ਤੱਕ ਕੋਈ ਸਰਕਾਰੀ ਫੰਡ ਮੱਦਦ ਵਜੋਂ ਨਹੀਂ ਲਿਆ ਬਲਕਿ ਆਪਣੀ ਆਮਦਨ ਅਤੇ ਦਾਨ ਰਾਹੀਂ ਇਕੱਤਰ ਪੈਸੇ ਨਾਲ ਲੋਕਾਂ ਦੀ ਮੱਦਦ ਕਰ ਰਹੀ ਹੈ। ਇਸ ਮੌਕੇ ਬਲਾਕ ਪ੍ਧਾਨ ਰਮਨਪ੍ੀਤ ਸਿੰਘ ਬਰਾੜ ਨੇ ਚੋਣ ਇਜਲਾਸ ਵਿੱਚ ਪਹੁੰਚੀਆਂ ਕਲੱਬਾਂ ਦੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿੰਦਿਆਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਬਲਾਕ ਕਮੇਟੀ ਵੱਲੋਂ ਜਿਲ੍ਹਾ ਕਮੇਟੀ ਦੇ ਹਰ ਪ੍ੋਗਰਾਮ ਨੂੰ ਬੜੀ ਸ਼ਿੱਦਤ ਨਾਲ ਲਾਗੂ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਜਿਲ੍ਹਾ ਕਮੇਟੀ ਰਾਹੀਂ ਬਲਾਕ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ੋਗਰਾਮ ਕਰਵਾਏ ਜਾਣਗੇ । ਉਹਨਾਂ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਕਮੇਟੀ ਦੀ ਚੋਣ ਕਰਵਾਉਣ ਦੇ ਅਧਿਕਾਰ ਜਿਲ੍ਹਾ ਕਮੇਟੀ ਨੂੰ ਦਿੱਤੇ। ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਹਾਜਰ ਅਹੁਦੇਦਾਰਾਂ ਤੋਂ ਨਵੇਂ ਨਾਵਾਂ ਦੀ ਮੰਗ ਕੀਤੀ, ਜਿਸ ਅਨੁਸਾਰ ਸਰਬਸੰਮਤੀ ਨਾਲ ਰਮਨਪ੍ੀਤ ਸਿੰਘ ਬਰਾੜ ਨੂੰ ਚੇਅਰਮੈਨ, ਗੁਰਦੀਪ ਸਿੰਘ ਚਾਹਲ ਬਘੇਲੇਵਾਲਾ ਨੂੰ ਸਰਪ੍ਸਤ,  ਰਾਮ ਸਿੰਘ ਭੇਖਾ ਨੂੰ ਮੁੱਖ ਸਲਾਹਕਾਰ, ਡਾ. ਜਸਵਿੰਦਰ ਲੱਕੀ ਸ਼ਰਮਾ ਨੂੰ ਪ੍ਧਾਨ, ਗੁਰਤੇਜ ਸਿੰਘ ਗੱਜਣਵਾਲਾ ਨੂੰ ਸੀ.ਮੀਤ ਪ੍ਧਾਨ, ਕੰਵਲਜੀਤ ਮਹੇਸਰੀ ਨੂੰ ਮੀਤ ਪ੍ਧਾਨ, ਸੁਖਪਾਲ ਸਿੰਘ ਥੰਮਣਵਾਲਾ ਨੂੰ ਜਨਰਲ ਸਕੱਤਰ, ਦਵਿੰਦਰਜੀਤ ਸਿੰਘ ਗਿੱਲ ਘੱਲਕਲਾਂ ਨੂੰ ਕੈਸ਼ੀਅਰ, ਹਰਬਿੰਦਰ ਸਿੰਘ ਜੋਗੇਵਾਲਾ ਨੂੰ ਜੱਥੇਬੰਦਕ ਸਕੱਤਰ, ਪਵਨ ਕੁਮਾਰ ਸਲੀਨਾ ਨੂੰ ਪ੍ੈਸ ਸਕੱਤਰ, ਗੁਰਜੰਟ ਸਿੰਘ ਅਟਾਰੀ ਨੂੰ ਆਡੀਟਰ ਅਤੇ ਗੱਬਰ ਸਿੰਘ ਡਗਰੂ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ । ਇਸ ਤੋਂ ਇਲਾਵਾ ਵੱਸਣ ਸਿੰਘ ਅਤੇ ਰਣਜੀਤ ਸਿੰਘ ਜੈਮਲਵਾਲਾ, ਸੇਵਕ ਸਿੰਘ ਮਹੇਸਰੀ, ਅਮਰ ਸਿੰਘ ਅਤੇ ਬਲਕਾਰ ਸਿੰਘ ਘੱਲਕਲਾਂ, ਬੇਅੰਤ ਸਿੰਘ ਬਘੇਲੇਵਾਲਾ, ਜਗਮੀਤ ਸਿੰਘ ਦੱਦਾਹੂਰ, ਅਰਸ਼ਦੀਪ ਸਿੰਘ ਅਤੇ ਮਨਦੀਪ ਸਿੰਘ ਗੱਜਣਵਾਲਾ, ਸੁਖਰਾਮ ਅਤੇ ਜਗਸੀਰ ਸਿੰਘ ਮੰਗੇਵਾਲਾ, ਪ੍ੀਤਮ ਸਿੰਘ ਅਤੇ ਕੁਲਜੀਤ ਸਿੰਘ ਜੋਗੇਵਾਲਾ, ਬਲਤੇਜ ਸਿੰਘ ਅਟਾਰੀ, ਪਰਮਜੀਤ ਸਿੰਘ ਭੇਖਾ, ਮਨਪ੍ੀਤ ਸਿੰਘ ਅਤੇ ਰਵਿੰਦਰ ਸਿੰਘ ਥੰਮਣਵਾਲਾ, ਜਗਦੀਪ ਸਿੰਘ ਡਗਰੂ, ਵਰਿੰਦਰ ਸਿੰਘ ਭੇਖਾ, ਪ੍ਗਟ ਸਿੰਘ ਅਤੇ ਰਾਜਵਿੰਦਰ ਸਿੰਘ ਕੋਰੋਵਾਲਾ ਖੁਰਦ, ਜਸਵੀਰ ਸਿੰਘ ਅਤੇ ਮਨਮੋਹਨ ਗੁਪਤਾ ਅਤੇ ਹਰਪ੍ੀਤ ਸਿੰਘ ਅਤੇ ਬੂਟਾ ਸਿੰਘ ਕਾਹਨ ਸਿੰਘ ਵਾਲਾ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਚੋਣ ਤੋਂ ਬਾਅਦ ਨਵੀਂ ਕਮੇਟੀ ਨੇ ਪ੍ਧਾਨ ਡਾ. ਜਸਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਇਮਾਨਦਾਰੀ ਅਤੇ ਦਨਦੇਹੀ ਨਾਲ ਸਮਾਜ ਸੇਵੀ ਕੰਮ ਕਰਨ ਦੀ ਸਹੁੰ ਚੁੱਕੀ ਅਤੇ ਜਿਲ੍ਹਾ ਕਮੇਟੀ ਵੱਲੋਂ ਨਵੀਂ ਚੁਣੀ ਗਈ ਬਲਾਕ ਕਮੇਟੀ ਨੂੰ ਵਧਾਈ ਦਿੱਤੀ ਗਈ ।