ਮਾਊਂਟ ਲਿਟਰਾ ਜੀ ਸਕੂਲ ’ਚ ਮਨਾਇਆ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ

ਮੋਗਾ, 4 ਫਰਵਰੀਂ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਊਂਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਅੰਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿੰ੍ਰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਵਿਸਵ ਕੈਂਸਰ ਦਿਵਸ ਤੇ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਵਿਸ਼ਵ ਕੈਂਸਰ ਦੇ ਖਿਲਾਫ ਲੜਾਈ ਵਿਚ ਦੁਨੀਆਂ ਦੀ ਅਬਾਦੀ ਨੂੰ ਇਕਜੁੱਟ ਕਰਦਾ ਹੈ। ਇਸਦਾ ਉਦੇਸ਼ ਹਰ ਸਾਲ ਦੁਨੀਆਂ ਭਰ ਵਿਚ ਸਰਕਾਰਾਂ ਅਤੇ ਵਿਅਕਤੀਆਂ ਤੇ ਦਬਾਅ ਪਾਉਣ, ਬਿਮਾਰੀ ਦੇ ਬਾਰੇ ਵਿਚ ਜਾਗਰੂਕਤਾ ਅਤੇ ਸਿੱਖਿਆ ਨੂੰ ਵਧਾਉਣ ਦੇ ਲਈ ਲੱਖਾਂ ਰੋਕਥਾਮ ਯੋਗ ਮੌਤਾਂ ਨੂੰ ਸਹੇਜਨਾ ਹੈ। ਪਿੰ੍ਰਸੀਪਲ ਡਾ. ਨਿਰਮਲ ਧਾਰੀ ਨੇ ਕੈਂਸਰ ਦੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੀ ਰੋਕਥਾਮ, ਪਹਿਚਾਣ ਅਤੇ ਇਲਾਜ਼ ਨੂੰ ਉਤਸ਼ਾਹਿਤ ਕਰਨ ਦੇ ਲਈ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸਕਾਰਆਤਮਕ ਅਤੇ ਤੰਦਰੁਸਤ ਸਮਾਜ ਬਨਾਉਣ ਦੇ ਲਈ ਵਿਦਿਆਰਥੀਆਂ ਵਿਚ ਜਾਗਰੂਕਤਾ ਫੈਲਾਉਣ ਦੇ ਲਈ ਇਹ ਸਮਾਰੋਹ ਜ਼ਰੂਰੀ ਹੈ। ਉਨਾਂ ਕਿਹਾ ਕਿ ਸਕੂਲ ਵਲੋਂ ਅਜਿਹੇ ਜਾਗਰੁਕਤਾ ਦਿਵਸ ਦਾ ਆਯੋਜਨ ਅੱਗੇ ਵੀ ਜ਼ਾਰੀ ਰਹੇਗਾ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।