ਮਾਊਂਟ ਲਿਟਰਾ ਜੀ ਸਕੂਲ ’ਚ ਵਿਦਿਆਰਥੀਆਂ ਨੇ ਸਾਇੰਸ ’ਚ ਮਾਰੀ ਬਾਜੀ

ਮੋਗਾ, 3 ਫਰਵਰੀਂ (ਜਸ਼ਨ)-ਮੋਗਾ-ਲੁਧਿਆਣਾ ਜੀ ਟੀ ਰੋਡ ਤੇ ਪਿੰਡ ਪੁਰਾਣੇ ਵਾਲਾ ਵਿਚ ਸਥਿਤ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਬੀਤੇ ਦਿਨ ਸੰਪੰਨ ਹੋਈ ਸਾਇੰਸ ਉਲੰਪਿਅਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਵਿਚ ਬੀਤੇ ਦਿਨ ਸਾਇੰਸ ਓਲੰਪਿਅਡ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੀਖਿਆ ਵਿਚ ਸਾਰੇ ਕਲਾਸ਼ਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਵਿਦਿਆਰਥੀ ਪੁਸ਼ਨਪੁਰ ਸਿੰਘ ਤੂਰ ਅਤੇ ਹਰਲੀਨ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ, ਮੇਹਰਲੇਨ ਅਰੋੜਾ ਨੇ ਰਜਤ ਦਾ ਤਗਮਾ ਜਿੱਤਿਆ ਅਤੇ ਕਾਬਲਪ੍ਰੀਤ ਸਿੰਘ ਗਿੱਲ ਨੇ ਇਸ ਓਲੰਪਿਅਡ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਬਾਜੀ ਮਾਰੀ। ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਰੇ ਵਿਦਿਆਰਥੀੇਆਂ ਨੂੰ ਅਜਿਹੇ ਓਲੰਪਿਅਡ ਵਿਚ ਆਉਣ ਅਤੇ ਚੰਗੇ ਮੁਕਾਮ ਹਾਸਲ ਕਰਨ ਦੇ ਲਈ ਵਧਾਈ ਦਿੱਤੀ। ਵਿਗਿਆਨ ਓਲੰਪਿਆਡ ਦੇ ਮੁਖੀ ਕਿਸ਼ੁਲ ਗੋਇਲ ਅਤੇ ਹਰਮਨਦੀਪ ਸਿੰਘ ਨੇ ਇਸ ਪ੍ਰੀਖਿਆ ਨੂੰ ਬਹੁਤ ਸਫਲਤਾਪੂਰਵਕ ਕੀਤਾ ਅਤੇ ਪ੍ਰਸੰਸਾ ਦਾ ਪ੍ਰਮਾਣ ਪੱਤਰ ਹਾਸਲ ਕੀਤਾ। ਸਾਰੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਉਨਾਂ ਦੀ ਸਫਲਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ।