ਮਾਊਂਟ ਲਿਟਰਾ ਜੀ ਸਕੂਲ ’ਚ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ, 1 ਫਰਵਰੀਂ (ਜਸ਼ਨ)-ਮੋਗਾ-ਲੁਧਿਆਣਾ ਜੀ ਟੀ ਰੋਡ ਤੇ ਪਿੰਡ ਪੁਰਾਣੇ ਵਾਲਾ ਵਿਚ ਸਥਿਤ ਮਾਊਂਟ ਲਿਟਰਾ ਜੀ ਸਕੂਲ ਵਿਚ ਟੈ੍ਰਫਿਕ ਨਿਯਮਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਾਂਝ ਕੇਂਦਰ ਮਹਿਣਾ ਦੇ ਏ.ਐਸ.ਆਈ ਸਵਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋੲ। ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਏ.ਐਸ.ਆਈ ਸਵਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਟੈ੍ਰਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸੜਕ ਸੁਰੱਖਿਆ ਦੇ ਲਈ ਆਵਾਜਾਈ ਨਿਯਮ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਟੈ੍ਰਫਿਕ ਨਿਯਮਾਂ ਬਾਰੇ ਦੱਸਦਿਆ ਕਿਹਾ ਕਿ ਉਹ ਸ਼ਾਂਤੀਪੂਰਵਕ ਅਤੇ ਖੁਸ਼ਹਾਲ ਜੀਵਨ ਦੇ ਲਈ ਟੈ੍ਰਫਿਕ ਨਿਯਮ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਟੈ੍ਰਫਿਕ ਨਿਯਮਾਂ ਪ੍ਰਤੀ ਸਕੂਲ ਵਿਚ ਸੈਮੀਨਾਰ ਲਗਾਉਣ ਦੇ ਲਈ ਸਾਂਝ ਕੇਂਦਰ ਦੇ ਕਰਮਚਾਰੀਆਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।