ਗੁਰਦੁਆਰਾ ਚੰਦ ਪੁਰਾਣਾ ਵਿਖੇ ਸਮਾਜ ਸੇਵਾ ਦੇ ਮਹਾਨ ਕੁੰਭ ਚੋਂ 21 ਡੋਲੀਆਂ ਹੋਈਆਂ ਵਿਦਾ,ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਡਿਪਟੀ ਕਮਿਸ਼ਨਰ ਸੰਦੀਪ ਹੰਸ,ਬਾਬਾ ਗੁਰਦੀਪ ਸਿੰਘ ਸਮੇਤ ਅਨੇਕਾਂ ਮਹਾਨ ਸ਼ਖ਼ਸੀਅਤਾਂ ਨੇ ਦਿੱਤਾ ਅਸ਼ੀਰਵਾਦ

ਬਾਘਾ ਪੁਰਾਣਾ, 31ਜਨਵਰੀ(ਜਸ਼ਨ): ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ  ਤੱਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਜੋ ਕੇ ਮਾਨਵਤਾ ਦੇ ਭਲੇ ਦੇ ਕੇਂਦਰ  ਵਜੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਕਸਤ ਹੋ ਚੁੱਕਾ ਹੈ। ਇਸ ਸਥਾਨ ਤੇ ਜਿੱਥੇ ਅਨੇਕਾਂ ਹੀ ਸਮਾਜ ਭਲਾਈ ਕਾਰਜ ਜ਼ਰੂਰਤਮੰਦਾਂ ਦੇ ਲਈ ਵਰਦਾਨ ਸਾਬਤ ਹੋ ਰਹੇ ਹਨ ਉੱਥੇ ਬਾਬਾ ਜੀ ਵੱਲੋਂ ਹਰ ਜ਼ਰੂਰਤਮੰਦ ਪਰਿਵਾਰਾਂ ਦੀਆਂ ਸ਼ਾਦੀਆਂ ਜੋ ਕਿ ਗੁਰਮਤਿ ਅਨੁਸਾਰ ਕੀਤੀਆਂ ਜਾਂਦੀਆਂ ਹਨ ਇਸ ਵਾਰ ਵੀ 21 ਪਰਿਵਾਰਾਂ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ।ਬਰਾਤਾਂ ਦਾ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਤੇ ਭਾਰੀ ਸਵਾਗਤ ਕੀਤਾ ਗਿਆ।ਸਮਾਜ ਸੇਵਾ ਦੇ ਮਹਾਨ ਕੁੰਭ ਵਜੋਂ ਜਾਣੇ ਜਾਂਦੇ ਇਸ ਮਹਾਨ ਕਾਰਜ ਵਿੱਚ ਜੋੜਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ,  ਡਿਪਟੀ ਕਮਿਸ਼ਨਰ ਸੰਦੀਪ ਹਾਂਸ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਗਤਾਰ ਸਿੰਘ ਤਾਰੀ ਉੱਘੇ ਸਮਾਜ ਸੇਵੀ, ਇੰਦਰਜੀਤ ਸਿੰਘ ਬੀੜ ਚੜਿੱਕ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਹਰੀ ਸਿੰਘ ਖਾਈ, ਹਰਬੰਸ ਸਿੰਘ ਸਰਪੰਚ ਚੰਦ ਪੁਰਾਣਾ, ਚਮਕੌਰ ਸਿੰਘ ਜਰਮਨ ਵਾਲੇ, ਸਨੀ ਸੇਖੋਂ  ਆਸਟਰੇਲੀਆ, ਹੈਰੀ ਬਰਾੜ ਹਾਂਗਕਾਂਗ ਵਾਲੇ, ਜਗਨਮੋਹਨ ਸਿੰਘ ਜੈ ਸਿੰਘ ਵਾਲਾ, ਬੰਟੀ ਢਿੱਲੋਂ ਸੰਮਤੀ ਮੈਂਬਰ, ਜਗਦੀਪ ਸਿੰਘ ਚੋਟੀਆਂ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਚੰਦ ਪੁਰਾਣਾ, ਚਮਕੌਰ ਸਿੰਘ ਨੰਬਰਦਾਰ ਚੰਦ ਪੁਰਾਣਾ, ਜੱਗਾ ਸਿੰਘ ਸਾਬਕਾ ਸਰਪੰਚ, ਕਾਲਾ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਨਾਹਲ ਖੋਟੇ, ਜਗਸੀਰ ਸਿੰਘ ਸਾਬਕਾ ਸਰਪੰਚ, ਸੀਰਾ ਮੈਂਬਰ ਚੰਦ ਪੁਰਾਣਾ, ਬਲਜੀਤ ਸਿੰਘ ਮੈਂਬਰ, ਸਰਬਜੀਤ ਸਿੰਘ, ਪਾਲਾ ਸਿੰਘ ਸਾਬਕਾ ਮੈਂਬਰ, ਬਲਦੇਵ ਸਿੰਘ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਮੋਗਾ, ਮੇਜਰ ਸਿੰਘ ਸਾਬਕਾ ਸਰਪੰਚ,ਗਾਮਾ ਸਿੰਘ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ, ਸੁੱਖਾ ਸਿੰਘ ਮੋਗਾ, ਬਿੱਲੂ ਸਿੰਘ, ਜੀਤਾ ਸਿੰਘ ਨੰਬਰਦਾਰ ਜਨੇਰ, ਰਾਜੂ ਸਿੰਘ, ਡਾ . ਬਲਦੇਵ ਸਿੰਘ, ਸੱਤਾ ਸਿੰਘ, ਸ਼ੇਰ ਸਿੰਘ ਬਰਾੜ, ਦਰਸ਼ਨ ਸਿੰਘ ਡਰੋਲੀ ਭਾਈ,ਭਾਈ ਚਮਕੌਰ ਸਿੰਘ ਚੰਦਪੁਰਾਣਾ, ਦਰਸ਼ਨ ਸਿੰਘ ਘੋਲੀਆ, ਬਲਜਿੰਦਰ ਸਿੰਘ ਕੁੱਕੂ ਘੱਲ ਕਲਾਂ, ਭਾਗ ਸਿੰਘ ਦੁਨੇ ਕੇ ਸਰਪੰਚ ਕੈਨੇਡਾ, ਅਵਤਾਰ ਸਿੰਘ ਦੁਨੇਕੇ, ਨਿਰਮਲ ਸਿੰਘ ਡੇਅਰੀ ਵਾਲਾ, ਪਾਲ ਸਿੰਘ ਪ੍ਰਧਾਨ, ਬਿੱਟੂ ਸਿੰਘ ਪ੍ਰਧਾਨ ਸਿੰਘਾਂਵਾਲਾ, ਨਿਰਮਲ ਸਿੰਘ, ਇਕਬਾਲ ਸਿੰਘ ਲੰਗੇਆਣਾ, ਸੂਬੇਦਾਰ ਗੁਰਮੀਤ ਸਿੰਘ, ਸੂਬੇਦਾਰ ਚਰਨ ਸਿੰਘ ਸਰਪੰਚ ਚੜਿੱਕ ਕੋਠੇ,ਰਾਜਾ ਆਲਮਵਾਲਾ ਵੀ ਹਾਜ਼ਰ ਹੋਏ। ਇਸ ਮੌਕੇ ਸੰਮਤ ਸਿੰਘ ਰਾਗੀ ਜਥਾ  ਬਾਘਾ ਪੁਰਾਣਾ ਨੇ ਕੀਰਤਨ ਕਰਕੇ ਗੁਰੂ ਸਾਹਿਬ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬਾਬਾ ਗੁਰਦੀਪ ਸਿੰਘ ਜੀ ਨੇ  ਨਵ ਵਿਹਾਅੇ ਜੋੜਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ  ਦੱਸੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਿਆਂ ਸੱਚੀ ਸੁੱਚੀ ਕਿਰਤ ਕਰਨ ਦਾ ਉਪਦੇਸ਼ ਵੀ ਦਿੱਤਾ ।ਉਨ੍ਹਾਂ ਆਖਿਆ ਕਿ ਅੱਜ ਤੁਹਾਡੀ ਨਵੀਂ ਜ਼ਿੰਦਗੀ ਦਾ ਦੌਰ ਸ਼ੁਰੂ ਹੋ ਰਿਹਾ ਹੈ ਜਿੱਥੇ ਤੁਸੀਂ ਪਿਆਰ ਅਤੇ ਇਤਫਾਕ ਨਾਲ ਸਮਾਜ ਵਿੱਚ ਮਹਿਕ ਬਿਖੇਰਨੀ ਹੈ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਆਪਣਾ ਦੁਨਿਆਵੀ ਜੀਵਨ ਗੁਰਬਾਣੀ ਅਨੁਸਾਰ ਚਲਾਉਣਾ।  ਇਸ ਮੌਕੇ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਨੇ ਕਿਹਾ ਕਿ ਜਿਸ ਤਰ੍ਹਾਂ  ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ  ਵੱਲੋਂ ਹਰ ਸਾਲ ਲੜਕੀਆਂ ਦੀ ਲੋਹੜੀ ਮਨਾਉਣਾ ,ਨਵੇਂ ਪੌਦੇ ਲਗਾਉਣਾ ,ਅੱਖਾਂ ਦੇ ਅਪ੍ਰੇਸ਼ਨ ਕੈਂਪ ਲਗਾਉਣਾ, ਸਮੂਹਿਕ ਸ਼ਾਦੀਆਂ ਕਰਵਾਉਣਾ, ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਅਤੇ ਸਟੇਸ਼ਨਰੀ ਵੰਡਣਾ, ਮੁਫ਼ਤ ਸਲਾਈ ਕਢਾਈ ਸੈਂਟਰ ਚਲਾਉਣ ਤੋ ਇਲਾਵਾ ਕਈ  ਹੋਰ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਉਸੇ ਹੀ ਤਰ੍ਹਾਂ ਸਿੱਖੀ ਸਿਧਾਤਾਂ ਮੁਤਾਬਿਕ ਮੌਜੂਦਾ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਸੇਵਾ ਨਿਭਾ ਰਹੇ ਹਨ ਜੋ ਇੱਕ ਪ੍ਰਸੰਸਾ ਯੋਗ ਕਦਮ ਹੈ ।ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਆਖਿਆ ਕਿ ਗੁਰਦੁਆਰਾ ਸਾਹਿਬ ਵਿੱਚ ਪੁੱਜ ਕੇ ਜਿੱਥੇ ਮਨ ਨੂੰ ਸ਼ਾਂਤੀ ਮਿਲੀ ਉੱਥੇ ਇਸ ਮਹਾਨ ਕਾਰਜ ਵਿੱਚ ਸ਼ਮੂਲੀਅਤ ਕਰਕੇ ਖ਼ੁਸੀ ਮਹਿਸੂਸ ਹੋਈ ਕਿ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਇਹ ਕਿਸੇ  ਵਿਰਲੇ ਹੀ ਮਹਾਂਪੁਰਸ਼ਾਂ ਦੇ ਹਿੱਸੇ ਆਉਂਦਾ ਹੈ।ਉਨ੍ਹਾਂ ਜਿੱਥੇ ਬਰਾਤਾਂ ਲਈ ਕੀਤੇ ਪ੍ਰਬੰਧਾਂ ਤੋਂ ਸੰਤੁਸ਼ਟੀ ਮਹਿਸੂਸ ਕੀਤੀ ਉੱਥੇ ਨਵੇਂ ਜੋੜਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਆਖਿਆ ਕਿ ਜ਼ਿੰਦਗੀ ਦਾ ਹਰ ਰੰਗ ਮਾਨਣ ਦੇ ਲਈ ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣਾ ਹੈ। ਇਸ ਮੌਕੇ ਬਾਬਾ ਜੀ ਵੱਲੋਂ ਜਿੱਥੇ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਉੱਥੇ ਵਿਸ਼ੇਸ਼ ਸਹਿਯੋਗ ਦੇਣ ਵਾਲੇ ਜਗਤਾਰ ਸਿੰਘ ਤਾਰੀ ਹਾਂਗਕਾਂਗ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਆਥਣ ਵੇਲੇ ਗੁਰਦੁਆਰਾ ਸਾਹਿਬ ਤੋਂ ਆਈਆਂ ਡੋਲੀਆਂ ਦੀ ਵਿਦਾ ਹੋਣ ਦੀ ਰਸਮ ਵੀ ਬਾਬਾ ਜੀ ਵੱਲੋਂ ਅਤੇ ਆਈਆਂ ਸ਼ਖ਼ਸੀਅਤਾਂ ਵੱਲੋਂ ਨਿਭਾਈ ਗਈ।ਨਵ ਵਿਆਹੇ  ਜੋੜਿਆਂ ਨੂੰ ਘਰੇਲੂ ਸਾਮਾਨ ਵੀ ਬਾਬਾ ਜੀ ਵੱਲੋਂ ਭੇਟ ਕੀਤਾ ਗਿਆ ।ਬਾਬਾ ਜੀ ਨੇ ਇਸ ਮੌਕੇ ਕਿਹਾ ਕਿ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਕਿ ਜਿੱਥੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਵਿੱਚ ਅਨੇਕਾਂ ਸਮਾਜ ਭਲਾਈ ਦੇ ਕਾਰਜ ਹੋਏ ਹਨ ਉੱਥੇ 21 ਡੋਲੀਆਂ ਨੂੰ ਵਿਦਾ ਕਰਕੇ ਮਨ ਨੂੰ ਆਤਮਿਕ ਸ਼ਾਂਤੀ ਮਿਲੀ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।